www.sabblok.blogspot.com
ਨਵੀਂ
ਦਿੱਲੀ—ਧਨਬਾਦ ਤੋਂ ਪਟਨਾ ਜਾ ਰਹੀ ਇੰਟਰਸਿਟੀ ਟ੍ਰੇਨ ਨੂੰ ਜਮੁਈ ਦੇ ਭਲੁਈ ਸਟੇਸ਼ਨ ਦੇ
ਨੇੜੇ ਨਕਸਲੀਆਂ ਵੱਲੋਂ ਗੋਲੀਬਾਰੀ ਕਰਕੇ ਹਾਈਜੈਕ ਕਰਨ ਦੀ ਕੋਸ਼ਿਸ਼ ਕਰਨ ਨੂੰ ਸੀ. ਆਰ.
ਪੀ. ਐੱਫ. ਦੇ ਜਵਾਨਾਂ ਨੇ ਨਾਕਾਮ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਨਕਸਲੀਆਂ ਨੇ
ਟ੍ਰੇਨ ਵਿਚ ਸੀ. ਆਰ. ਪੀ. ਐੱਫ. ਦੇ ਜਵਾਨਾਂ ਤੋਂ ਹਥਿਆਰ ਖੋਹਣ ਦੀ ਕੋਸ਼ਿਸ਼ ਕੀਤੀ ਅਤੇ
ਲਗਾਤਾਰ ਗੋਲੀਬਾਰੀ ਕਰਕੇ ਟ੍ਰੇਨ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਕੀਤੀ। ਸੀ. ਆਰ. ਪੀ.
ਐੱਫ. ਦੇ ਜਾਵਨਾਂ ਨੇ ਨਕਸਲੀਆਂ ਵੱਲੋਂ ਕੀਤੀ ਗੋਲੀਬਾਰੀ ਦਾ ਜਵਾਬ ਦਿੱਤਾ, ਜਿਸ ਦੌਰਾਨ
ਇਕ ਜਵਾਨ ਦੇ ਸ਼ਹੀਦ ਹੋਣ ਦੀ ਖਬਰ ਹੈ। ਮੌਕੇ 'ਤੇ ਸੀ. ਆਰ. ਪੀ. ਐੱਫ. ਦੀਆਂ ਹੋਰ
ਟੁਕੜੀਆਂ ਵੀ ਪੁਹੰਚ ਰਹੀਆਂ ਹਨ। ਨਕਸਲੀਆਂ ਵੱਲੋਂ ਕੀਤੀ ਗਈ ਗੋਲੀਬਾਰੀ ਵਿਚ ਟ੍ਰੇਨ ਦੇ
ਡਰਾਈਵਰ ਦੇ ਗੋਲੀ ਲੱਗਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ।
ਖਬਰ ਹੈ ਕਿ ਨਕਸਲੀ ਮੌਕੇ ਤੋਂ ਭੱਜ ਖੜੇ ਹੋਏ ਹਨ। ਘਟਨਾ ਮੁਤਾਬਕ ਨਕਸਲੀ ਪਹਿਲਾਂ ਤੋਂ ਹੀ ਸਟੇਸ਼ਨ 'ਤੇ ਮੌਜੂਦ ਸਨ। ਨਕਸਲੀਆਂ ਦੀ ਗੋਲੀਬਾਰੀ ਵਿਚ 6 ਮੁਸਾਫਰ ਅਤੇ ਸੁਰੱਖਿਆ ਗਾਰਡ ਵੀ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਹਮਲਾ ਕਰਨ ਵਾਲੇ ਨਕਸਲੀਆਂ ਦੀ ਗਿਣਤੀ 150 ਦੇ ਕਰੀਬ ਸੀ।

No comments:
Post a Comment