jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 5 June 2013

2 ਮਹੀਨੇ ਤੋਂ ਪਾਣੀ ਨਾ ਆਉਣ ਕਰਕੇ ਕਿਸਾਨਾਂ 'ਚ ਮੱਚੀ ਹਾਹਾਕਾਰ

www.sabblok.blogspot.com
ਮਹਿਲ ਕਲਾਂ, 
ਕਲਿਆਣ ਰਜਵਾਹੇ (ਸੂਏ) 'ਚ ਪਿਛਲੇ ਦੋ ਮਹੀਨੇ ਤੋਂ ਪਾਣੀ ਨਾ ਆਉਣ ਕਰਕੇ ਕਿਸਾਨਾਂ 'ਚ ਭਾਰੀ ਹਾਹਾਕਾਰ ਮੱਚੀ ਹੋਈ ਹੈ | ਇਸ ਰਜਵਾਹੇ ਨਾਲ ਸਬੰਧਿਤ ਪ੍ਰਭਾਵਿਤ ਹੋਏ ਪਿੰਡ ਕਲਾਲਾ ਤੇ ਸਹਿਜੜਾ ਦੇ ਵਸਨੀਕਾਂ ਸਰਪੰਚ ਸਵਰਨ ਕੌਰ, ਨੰਬਰਦਾਰ ਕੋਰਾ ਸਿੰਘ, ਨੰਬਰਦਾਰ ਕਰਮ ਸਿੰਘ, ਪਿਸ਼ੌਰਾ ਸਿੰਘ, ਬਲਜੀਤ ਸਿੰਘ, ਨਿਰਮਲ ਸਿੰਘ, ਤਾਰੀ ਸਿੰਘ, ਦੁੱਲਾ ਖ਼ਾਂ, ਰਣਜੀਤ ਸਿੰਘ, ਮਲਕੀਤ ਸਿੰਘ, ਬਲਵੀਰ ਸਿੰਘ, ਝਿਰਮਲ ਸਿੰਘ, ਦਰਸ਼ਨ ਸਿੰਘ, ਨਿਰੰਜਣ ਸਿੰਘ, ਮਹਿੰਦਰ ਸਿੰਘ, ਦਲਬਾਰਾ ਸਿੰਘ, ਇੰਦਰਜੀਤ ਸਿੰਘ ਆਦਿ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਖੇਤ ਸੂਏ ਦੇ ਪਾਣੀ ਉੱਪਰ ਨਿਰਭਰ ਕਰਦੇ ਹਨ ਪਰ ਬੀਤੇ ਦੋ ਮਹੀਨੇ ਤੋਂ ਇਸ ਰਜਵਾਹੇ 'ਚ ਇਕ ਬੂੰਦ ਵੀ ਪਾਣੀ ਦੀ ਨਾ ਆਉਣ ਕਰਕੇ ਉਨ੍ਹਾਂ ਦੀਆਂ ਫ਼ਸਲਾਂ ਬੁਰੀ ਪ੍ਰਭਾਵਿਤ ਹੋ ਕੇ ਰਹਿ ਗਈਆਂ ਹਨ | ਉਕਤ ਆਗੂਆਂ ਨੇ ਉੱਚ ਅਧਿਕਾਰੀਆਂ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਕਲਿਆਣ ਰਜਵਾਹੇ ਮਾਈਨਰ 'ਚ ਪਾਣੀ ਤੁਰੰਤ ਛੱਡਿਆ ਜਾਵੇ ਤਾਂ ਜੋ ਕਿਸਾਨਾਂ ਦੀ ਪ੍ਰੇਸ਼ਾਨੀ ਦੂਰ ਹੋ ਸਕੇ |

No comments: