jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 5 June 2013

7 ਦੇ ਧਰਨੇ ਦੀਆਂ ਤਿਆਰੀਆਂ ਸਬੰਧੀ ਮੀਟਿੰਗ

www.sabblok.blogspot.com
ਮਹਿਲ ਕਲਾਂ, 

ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਾਦਾ) ਦੀ ਬਲਾਕ ਪੱਧਰੀ ਮੀਟਿੰਗ ਪ੍ਰਧਾਨ ਜਗਰਾਜ ਸਿੰਘ ਹਰਦਾਸ ਪੁਰਾ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਬਲਾਕ ਕਮੇਟੀ ਤੋਂ ਇਲਾਵਾ ਇਕਾਈਆਂ ਦੇ ਪ੍ਰਧਾਨ ਤੇ ਸਕੱਤਰ ਵੀ ਸ਼ਾਮਿਲ ਹੋਏ | ਮੀਟਿੰਗ 'ਚ 7 ਜੂਨ ਨੂੰ ਪੰਜਾਬ ਦੀਆਂ 17 ਕਿਸਾਨ-ਮਜ਼ਦੂਰ ਜਥੇਬੰਦੀਆਂ ਵੱਲੋਂ ਮਾਲਵਾ, ਮਾਝਾ ਤੇ ਦੁਆਬਾ ਤਿੰਨ ਕੇਂਦਰਾਂ 'ਤੇ ਭਖਦੀਆਂ ਕਿਸਾਨ ਮੰਗਾਂ ਲਈ ਵਿਸ਼ਾਲ ਧਰਨੇ ਲਾਏ ਜਾ ਰਹੇ ਹਨ ਜਿਸ ਅਨੁਸਾਰ ਮਾਲਵਾ ਖੇਤਰ ਦਾ ਵਿਸ਼ਾਲ ਧਰਨਾ 7 ਜੂਨ ਨੂੰ ਬਰਨਾਲਾ ਵਿਖੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਲਾਇਆ ਜਾਵੇਗਾ | ਜਿਸ ਸਬੰਧੀ 5 ਜੂਨ ਨੂੰ ਪਿੰਡਾਂ ਵਿਚ ਝੰਡਾ ਮਾਰਚ ਕਰਕੇ ਕਿਸਾਨਾਂ-ਮਜ਼ਦੂਰਾਂ ਨੂੰ ਧਰਨੇ 'ਚ ਸ਼ਾਮਿਲ ਹੋਣ ਲਈ ਲਾਮਬੰਦ ਕੀਤਾ ਜਾਵੇਗਾ | ਮੀਟਿੰਗ ਉਪਰੰਤ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਬਲਾਕ ਸਕੱਤਰ ਚਮਕੌਰ ਸਿੰਘ ਸਹਿਜੜਾ ਤੇ ਜਗਰਾਜ ਸਿੰਘ ਹਰਦਾਸਪੁਰਾ ਨੇ ਦੱਸਿਆ ਕਿ ਧਰਤੀ ਹੇਠਲਾ ਪਾਣੀ ਡੂੰਘਾ ਹੋਣ ਕਰਕੇ ਮੋਟਰਾਂ ਵੱਡੀਆਂ ਕਰਨ ਲਈ 1200 ਰੁਪਏ ਪ੍ਰਤੀ ਹਾਰਸ ਪਾਵਰ ਦੇ ਹਿਸਾਬ ਫ਼ੀਸ ਭਰਵਾ ਕੇ ਲੋਡ ਵਧਾਏ ਜਾਣ, 10 ਏਕੜ ਤੱਕ ਜ਼ਮੀਨ ਮਾਲਕ ਕਿਸਾਨਾਂ ਦੀਆਂ ਮੋਟਰਾਂ ਬਿਨਾਂ ਫ਼ੀਸ ਲਏ ਵੱਡੀਆਂ ਕੀਤੀਆਂ ਜਾਣ, ਖੇਤੀਬਾੜੀ ਲਈ ਬਿਜਲੀ ਸਪਲਾਈ 10 ਘੰਟੇ ਰੋਜ਼ਾਨਾ ਲਗਾਤਾਰ ਨਿਰਵਿਘਨ ਦਿੱਤੀ ਜਾਵੇ, ਮਜ਼ਦੂਰਾਂ ਦੇ ਘਰੇਲੂ ਬਿਜਲੀ ਬਿੱਲਾਂ ਦੇ ਸਾਰੇ ਬਕਾਏ ਮੁਆਫ਼ ਕੀਤੇ ਜਾਣ ਤੇ ਮਜ਼ਦੂਰਾਂ-ਕਿਸਾਨਾਂ ਦੀਆਂ ਹੋਰ ਭਖਦਿਆਂ ਮੰਗਾਂ ਨੂੰ ਲੈ ਕੇ ਇਹ ਵਿਸ਼ਾਲ ਸੰਘਰਸ਼ ਜਾਰੀ ਹੈ | ਸਰਬਸੰਮਤੀ ਨਾਲ ਹੋਏ ਫ਼ੈਸਲੇ ਅਨੁਸਾਰ ਯੂਨੀਅਨ ਦੇ ਪੁਰਾਣੇ ਤੇ ਸਰਗਰਮ ਸਾਥੀ ਗੁਲਜ਼ਾਰ ਸਿੰਘ ਮਹਿਲ ਕਲਾਂ ਨੂੰ ਬਲਾਕ ਕਮੇਟੀ ਦਾ ਖ਼ਜ਼ਾਨਚੀ ਬਣਾਇਆ ਗਿਆ | 6 ਜੂਨ ਨੂੰ ਪਿੰਡ ਛਾਪਾ ਦੇ ਇਕ ਕਿਸਾਨ ਦੀ ਕੀਤੀ ਜਾ ਰਹੀ ਕੁਰਕੀ ਦਾ ਯੂਨੀਅਨ ਵੱਲੋਂ ਵਿਰੋਧ ਕੀਤਾ ਜਾਵੇਗਾ ਤੇ ਕੁਰਕੀ ਨਹੀਂ ਹੋਣ ਦਿੱਤੀ ਜਾਵੇਗੀ | ਮੀਟਿੰਗ 'ਚ ਸੂਬਾਈ ਆਗੂ ਮਨਜੀਤ ਸਿੰਘ ਧਨੇਰ, ਦਰਸ਼ਨ ਸਿੰਘ ਰਾਏਸਰ, ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉਗੋਕੇ ਵੀ ਸ਼ਾਮਿਲ ਸਨ |

No comments: