jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 6 June 2013

391 ਪ੍ਰੀਖਿਆ ਕੇਂਦਰਾਂ ਵਿਚ ਲਗਭਗ 2 ਲੱਖ ਤੋਂ ਵੱਧ ਪ੍ਰੀਖਿਆਰਥੀ ਟੀ.ਈ.ਟੀ ਪ੍ਰੀਖਿਆ ਦੇਣਗੇ

www.sabblok.blogspot.com

ਟੀ.ਈ.ਟੀ ਪ੍ਰੀਖਿਆ 9 ਜੂਨ ਨੂੰ, ਸਾਰੇ ਪ੍ਰਬੰਧ ਮੁਕੰਮਲ- ਮਲੂਕਾ


ਚੰਡੀਗੜ੍ਹ 6 ਜੂਨ (ਗਗਨਦੀਪ ਸੋਹਲ) : ਪੰਜਾਬ ਸਰਕਾਰ ਵਲੋਂ ਅਧਿਆਪਕ ਯੋਗਤਾ ਟੇਸਟ 9 ਜੂਨ, 2013 ਨੂੰ ਕਰਵਾਇਆ ਜਾ ਰਿਹਾ ਹੈ। ਐਸ.ਸੀ.ਆਰ.ਟੀ ਪੰਜਾਬ ਨੂੰ ਇਸ ਸਬੰਧ ਵਿਚ ਕੰਮ ਸੋਪਿਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿੱਖਿਆ ਅਤੇ ਭਾਸ਼ਾ ਮੰਤਰੀ ਪੰਜਾਬ ਸ ਸਿਕੰਦਰ ਸਿੰਘ ਮਲੂਕਾ ਨੇ ਦੱਸਿਆ ਕਿ ਪੰਜਾਬ ਵਿਚ ਇਹ ਟੈਸਟ ਲੈਣ ਲਈ ਜਿਲ੍ਹਾ ਅਤੇ ਕੁਝ ਤਹਿਸੀਲ ਪੱਧਰ 'ਤੇ ਕੁਲ 36 ਨੋਡਲ ਸੈਂਟਰ ਬਣਾਏ ਗਏ ਹਨ। ਪ੍ਰੀਖਿਆਰਥੀਆਂ ਦੀ ਸੁਵਿਧਾ ਲਈ ਜਿਲ੍ਹਾ/ਤਹਿਸੀਲ ਪੱਧਰ ਤੇ 391 ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਗਏ ਹਨ। ਜਿਨ੍ਹਾਂ ਵਿਚ ਕੁਲ 2,07,214 ਪ੍ਰੀਖਿਆਰਥੀ ਟੈਸਟ ਦੇਣਗੇ।
ਮੰਤਰੀ ਨੇ ਅੱਗੇ ਕਿਹਾ ਕਿ ਟੈਸਟ-1 ਦਾ ਸਮਾਂ ਸਵੇਰੇ 10 ਵਜੇ ਤੋਂ 12:30 ਅਤੇ ਟੈਸਟ-2 ਦਾ ਸਮਾਂ 2:00 ਤੋਂ 4:30 ਵਜੇ ਤੱਕ ਹੋਵੇਗਾ। ਡਿਫਰੈਂਟਲੀ ਏਬਲਡ ਪ੍ਰੀਖਿਆਰਥੀਆਂ ਲਈ 20 ਮਿੰਟ ਪ੍ਰਤੀ ਘੰਟਾ ਵਾਧੂ ਸਮਾਂ ਦਿੱਤਾ ਜਾਵੇਗਾ। ਇਨ੍ਹਾਂ ਪ੍ਰੀਖਿਆਰਥੀਆਂ ਲਈ ਹਰ ਨੋਡਲ ਸੈਂਟਰ ਤੇ ਇਕ ਵਿਸ਼ੇਸ਼ ਕੇਂਦਰ ਸਥਾਪਿਤ ਕੀਤਾ ਗਿਆ ਹੈ। ਪੀ੍ਰਖਿਆਰਥੀ ਆਪਣੇ ਪ੍ਰੀਖਿਆ ਕੇਂਦਰਾਂ ਉਤੇ ਸਮੇਂ ਤੋਂ ਅੱਧਾ ਘੰਟਾ ਪਹਿਲਾਂ ਪਹੁੰਚ ਜਾਣੇ ਚਾਹੀਦੇ ਹਨ।
ਸਿੱਖਿਆ ਮੰਤਰੀ ਨੇ ਇਹ ਸਪਸ਼ਟ ਕੀਤਾ ਕਿ ਇਸ ਪ੍ਰੀਖਿਆ ਨੂੰ ਪੂਰੇ ਪਾਰਦਰਸ਼ਤੀ ਢੰਗ ਨਾਲ ਕੰਡਕਟ ਕਰਵਾਉਣ ਲਈ ਵਿਭਾਗ ਵਲੋਂ ਪੂਰੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਵਿਭਾਗ ਵਲੋਂ ਫਲਾਇੰਗ ਸੁਕਅੇਡਾਂ ਤੋਂ ਇਲਾਵਾ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਵੀ ਪੂਰੀ ਨਿਗਰਾਨੀ ਰਖਣ ਲਈ ਕਿਹਾ ਗਿਆ ਹੈ। ਸਾਰੇ ਪ੍ਰੀਖਿਆ ਕੇਂਦਰਾਂ ਤੇ ਵੀਡੀਓਗ੍ਰਾਫੀ ਕਰਵਾਈ ਜਾਵੇਗੀ।
ਸਿੱਖਿਆ ਮੰਤਰੀ ਨੇ ਸਮੂਹ ਮੰਡਲ ਅਤੇ ਜਿਲ੍ਹਾ ਸਿੱਖਿਆ ਅਫਸਰਾਂ ਨੂੰ ਹਦਾਇਤ ਕੀਤੀ ਹੈ ਕਿ ਕਿਸੇ ਵੀ ਪ੍ਰੀਖਿਆ ਕੇਂਦਰ ਤੇ ਕੋਈ ਅਣਗਹਿਲੀ ਨਹੀ ਹੋਣੀ ਚਾਹੀਦੀ ਅਤੇ ਪ੍ਰੀਖਿਆਰਥੀਆਂ ਲਈ ਹਰ ਕੇਂਦਰ ਉਤੇ ਜਰੂਰੀ ਸਹੂਲਤਾਂ ਮੁਹੱਈਆ ਹੋਣੀਆ ਚਾਹੀਦੀਆਂ ਹਨ। ਉਨ੍ਹਾਂ ਸਪਸ਼ਟ ਕੀਤਾ ਕਿ ਕਿਸੇ ਪ੍ਰਕਾਰ ਦੀ ਢਿੱਲ ਬਰਦਾਸ਼ਤ ਨਹੀ ਕੀਤੀ ਜਾਵੇਗੀ

No comments: