jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 6 June 2013

ਪੰਜਾਬ ਪੁਲਸ ਦੇ ਮੁਲਾਜ਼ਮਾਂ ਦੀ ਪੱਗੜੀ ਬਦਲੋ : ਐਸ. ਜੀ. ਪੀ. ਸੀ.

www.sabblok.blogspot.com

 
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਪੰਜਾਬ ਪੁਲਸ ਦੇ ਮੁਲਾਜ਼ਮਾਂ ਵਲੋਂ ਪਹਿਨੇ ਜਾਣ ਵਾਲੀ ਪੱਗੜੀ 'ਤੇ ਇਤਰਾਜ਼ ਜਤਾਇਆ ਹੈ। ਇਹ ਪੱਗੜੀ ਸਿੱਖ ਮਰਿਯਾਦਾ ਤਹਿਤ ਨਹੀਂ ਬੰਨ੍ਹੀ ਜਾਂਦੀ, ਲਿਹਾਜ਼ਾ ਐਸ. ਜੀ. ਪੀ. ਸੀ. ਵਲੋਂ ਹੁਣ ਇਸ ਨੂੰ ਬਦਲਣ ਦੀ ਮੰਗ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੱਕੜ ਨੇ ਕਿਹਾ ਕਿ ਜੇਕਰ ਸਰਕਾਰ ਨੂੰ ਇਸ ਮਾਮਲੇ 'ਤੇ ਕੋਈ ਤਕਨੀਕੀ ਜਾਂ ਕਾਨੂੰਨੀ ਦਿੱਕਤ ਨਹੀਂ ਹੈ ਤਾਂ ਮੁਲਾਜ਼ਮਾਂ ਨੂੰ ਸਿੱਖ ਮਰਿਯਾਦਾ ਤਹਿਤ ਪੱਗੜੀ ਬੰਨ੍ਹਣ ਦਾ ਅਧਿਕਾਰ ਦਿੱਤਾ ਜਾਣਾ ਚਾਹੀਦਾ ਹੈ।
ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਵੀ ਇਸ ਮਾਮਲੇ ਨੂੰ ਲੈ ਕੇ ਗੰਭੀਰ ਨਜ਼ਰ ਆਉਂਦੇ ਹਨ। ਬਡੂੰਗਰ ਨੇ ਇਸ ਪੂਰੇ ਮਾਮਲੇ ਨੂੰ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅੱਗੇ ਚੁੱਕਣ ਦੀ ਗੱਲ ਕਹੀ ਹੈ।
1978 ਵਿਚ ਪੰਜਾਬ ਦੇ ਮੁੱਖ ਮੰਤਰੀ ਰਹਿੰਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਅੰਗਰੇਜ਼ਾਂ ਦੇ ਜ਼ਮਾਨੇ ਤੋਂ ਚੱਲਦੀ ਆ ਰਹੀ ਪੁਲਸ ਦੀ ਵਰਦੀ ਵਿਚੋਂ ਨਿੱਕਰ, ਚੱਪਲ ਅਤੇ ਕੁਝ ਹੋਰ ਚੀਜ਼ਾਂ ਸਮੇਂ ਅਨੁਸਾਰ ਬਦਲ ਦਿੱਤੀਆਂ ਸਨ ਪਰ ਹੇਠਲੇ ਪੱਧਰ 'ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਪੱਗੜੀ ਉਸੇ ਤਰ੍ਹਾਂ ਹੈ। ਇਸ ਪੱਗੜੀ ਨੂੰ ਬੰਨ੍ਹਣ ਦੀ ਬਜਾਏ ਟੋਪੀ ਵਾਂਗ ਸਿਰ 'ਤੇ ਰੱਖਿਆ ਜਾਂਦਾ ਹੈ। ਪੁਲਸ ਦੇ ਰਿਟਾਇਰ ਮੁਲਾਜ਼ਮਾਂ ਮੁਤਾਬਕ ਪੁਲਸ ਦੇ ਉੱਚ ਅਧਿਕਾਰੀ ਇਸ ਮਸਲੇ ਨੂੰ ਸਰਕਾਰ ਅੱਗੇ ਸਹੀ ਤਰੀਕੇ ਨਾਲ ਰੱਖਣ 'ਚ ਨਾਕਾਮ ਸਾਬਿਤ ਹੋਏ ਹਨ ਲਿਹਾਜ਼ਾ ਇਸ ਵਿਚ ਅਜੇ ਤੱਕ ਕੋਈ ਬਦਲਾਅ ਨਹੀਂ ਕੀਤਾ ਗਿਆ।
ਇਹ ਪੂਰਾ ਮਾਮਲਾ ਪਿਛਲੇ ਕੁਝ ਦਿਨ ਤੋਂ ਮੀਡੀਆ ਵਿਚ ਸੁਰਖੀਆਂ ਵਿਚ ਆਉਣ ਤੋਂ ਬਾਅਦ ਐਸ. ਜੀ. ਪੀ. ਸੀ. ਅਤੇ ਹੋਰ ਸਿੱਖ ਜੱਥੇਬੰਦੀਆਂ ਇਸ ਮਾਮਲੇ ਵਿਚ ਹਰਕਤ ਵਿਚ ਆਉਂਦੀਆਂ ਨਜ਼ਰ ਆ ਰਹੀਆਂ ਹਨ, ਲਿਹਾਜ਼ਾ ਆਉਣ ਵਾਲੇ ਦਿਨਾਂ ਵਿਚ ਪੰਜਾਬ ਪੁਲਸ ਦੇ ਮੁਲਾਜ਼ਮਾਂ ਦੀ ਪੱਗੜੀ ਬੰਨ੍ਹਣ ਦਾ ਤਰੀਕਾ ਬਦਲ ਸਕਦਾ ਹੈ। ਜ਼ਿਕਰਯੋਗ ਹੈ ਕਿ ਗ੍ਰਹਿ ਮੰਤਰਾਲੇ ਦੇ ਅੰਕੜਿਆਂ ਮੁਤਾਬਕ 2009 ਤੱਕ ਪੰਜਾਬ 'ਚ ਕਰੀਬ 66 ਹਜ਼ਾਰ ਪੁਲਸ ਮੁਲਾਜ਼ਮ ਹਨ ਅਤੇ ਜੇਕਰ ਪੰਜਾਬ ਸਰਕਾਰ ਪੱਗੜੀ ਨੂੰ ਲੈ ਕੇ ਕੋਈ ਅੰਤਿਮ ਫੈਸਲਾ ਲੈਂਦੀ ਹੈ ਤਾਂ ਇਨ੍ਹਾਂ ਸਾਰੇ ਮੁਲਾਜ਼ਮਾਂ ਦੀ ਪੱਗੜੀ ਬੰਨ੍ਹਣ ਦਾ ਢੰਗ ਬਦਲ ਜਾਵੇਗਾ।

No comments: