jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 3 June 2013

ਨਕਸਲੀਆਂ ਦੇ ਸੰਪਰਕ 'ਚ ਸਨ 4 ਕਾਂਗਰਸੀ ਨੇਤਾ:ਐੱਨ.ਆਈ.ਏ. ,

www.sabblok.blogspot.com
ਨਵੀਂ ਦਿੱਲੀ—ਛੱਤੀਸਗੜ੍ਹ 'ਚ ਕਾਂਗਰਸ ਦੀ ਪਰਿਵਰਤਨ ਰੈਲੀ 'ਤੇ ਹੋਏ ਨਕਸਲੀ ਹਮਲੇ 'ਤੇ ਐੱਨ. ਆਈ. ਏ. ਨੇ 14 ਪੇਜਾਂ ਦੀ ਸ਼ੁਰੂਆਤੀ ਰਿਪੋਰਟ ਤਿਆਰ ਕੀਤੀ ਹੈ, ਜਿਸ 'ਚ ਇਹ ਦੱਸਿਆ ਗਿਆ ਹੈ ਕਿ
ਕਾਂਗਰਸ ਦੇ 4 ਨੇਤਾ ਇਨ੍ਹਾਂ ਨਕਸਲੀਆਂ ਦੇ ਸੰਪਰਕ 'ਚ ਸਨ ਅਤੇ ਇਨ੍ਹਾਂ ਨੇਤਾਵਾਂ ਨੇ ਹੀ ਨਕਸਲੀਆਂ ਨੂੰ ਰੂਟ ਬਦਲਣ ਦੀ ਜਾਣਕਾਰੀ ਪਹੁੰਚਾਈ ਸੀ। ਇਸ ਰਿਪੋਰਟ 'ਚ ਪੂਰੇ ਘਟਨਾਕ੍ਰਮ ਦੀ ਜਾਣਕਾਰੀ ਦਿੱਤੀ ਗਈ ਹੈ, ਜਿਸ ਨੂੰ ਸੋਮਵਾਰ ਨੂੰ ਗ੍ਰਹਿ ਮੰਤਰਾਲੇ ਨੂੰ ਸੌਂਪਿਆ ਜਾ ਸਕਦਾ ਹੈ।
ਰਿਪੋਰਟ 'ਚ ਇਹ ਵੀ ਦੱਸਿਆ ਗਿਆ ਹੈ ਕਿ 4 ਕਾਂਗਰਸੀ ਨੇਤਾ ਇਸ ਦੌਰਾਨ ਨਕਸਲੀਆਂ ਦੇ ਸੰਪਰਕ 'ਚ ਸਨ ਅਤੇ ਇਨ੍ਹਾਂ ਨੇਤਾਵਾਂ ਨੇ ਹੀ ਨਕਸਲੀਆਂ ਨੂੰ ਰਸਤਾ ਬਦਲਣ, ਗੱਡੀਆਂ ਦੇ ਨੰਬਰ, ਗੱਡੀਆਂ ਦੇ ਰੰਗ ਅਤੇ ਕਿਸ ਗੱਡੀ 'ਚ ਕੌਣ ਬੈਠਾ ਹੈ, ਇਸ ਸੰਬੰਧੀ ਜਾਣਕਾਰੀ ਦਿੱਤੀ ਸੀ। ਐੱਨ. ਆਈ. ਏ. ਟੀਮ ਹੁਣ ਜ਼ਖਮੀ ਨੇਤਾਵਾਂ ਕਾਵਾਸੀ ਲਕਮਾ ਅਤੇ ਵੀ. ਸੀ. ਸ਼ੁਕਲਾ ਤੋਂ ਵੀ
ਇਸ ਸੰਬੰਧੀ ਪੁੱਛਗਿੱਛ ਕਰੇਗੀ। ਇਸ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਨਕਸਲੀਆਂ ਦਾ ਆਤਮ ਵਿਸ਼ਵਾਸ ਬਹੁਤ ਵੱਧ ਗਿਆ ਹੈ ਅਤੇ ਉਨ੍ਹਾਂ ਨੇ ਆਪਣੇ ਕੋਲ ਹਥਿਆਰਾਂ ਦਾ ਜ਼ਖੀਰਾ ਤਿਆਰ ਕਰ ਲਿਆ ਹੈ। ਇਨ੍ਹਾਂ ਨਕਸਲੀਆਂ ਦੇ ਸੰਪਰਕ ਦੇਸ਼-ਦੁਨੀਆ ਦੇ ਵੱਖ-ਵੱਖ ਅੱਤਵਾਦੀ ਸੰਗਠਨਾਂ ਦੇ ਨਾਲ ਵੀ ਹਨ ਅਤੇ ਆਉਣ ਵਾਲੇ ਸਮੇਂ 'ਚ ਇਹ ਨਕਸਲੀ ਫਿਰ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ।

No comments: