jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 3 June 2013

ਪੰਜਾਬ ਦੀ ਨਵੀਂ ਉਦਯੋਗਿਕ ਨੀਤੀ 'ਚ ਵੈਟ, ਪ੍ਰਾਪਰਟੀ ਟੈਕਸ ਅਤੇ ਅਸ਼ਟਾਮ ਡਿਊਟੀ ਤੋਂ ਰਾਹਤ

www.sabblok.blogspot.com

ਪੰਜਾਬ ਦੀ ਨਵੀਂ ਉਦਯੋਗਿਕ ਨੀਤੀ 'ਚ ਵੈਟ, ਪ੍ਰਾਪਰਟੀ ਟੈਕਸ ਅਤੇ ਅਸ਼ਟਾਮ ਡਿਊਟੀ ਤੋਂ ਰਾਹਤ  (ਵੀਡੀਓ)

ਚੰਡੀਗੜ੍ਹ- ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਪੰਜਾਬ ਦੀ ਨਵੀਂ ਉਦਯੋਗਿਕ ਨੀਤੀ ਦਾ ਐਲਾਨ ਕਰ ਦਿੱਤਾ ਹੈ। ਨਵੀਂ ਉਦਯੋਗਿਕ ਨੀਤੀ 'ਚ ਉਦਯੋਗਪਤੀਆਂ ਨੂੰ ਵੈਟ 'ਚ ਰਾਹਤ ਤੋਂ ਇਲਾਵਾ ਅਸ਼ਟਾਮ ਡਿਊਟੀ, ਸੀ. ਐਸ. ਟੀ. ਅਤੇ ਪ੍ਰਾਪਰਟੀ ਟੈਕਸ ਤੋਂ ਰਾਹਤ ਵਰਗੀਆਂ ਸੌਗਾਤਾਂ ਦਿੱਤੀਆਂ ਗਈਆਂ ਹਨ। ਚੰਡੀਗੜ੍ਹ ਵਿੱਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੁਖਬੀਰ ਬਾਦਲ ਨੇ ਦੱਸਿਆ ਕਿ ਪੰਜਾਬ ਖੇਤੀ ਅਧਾਰਿਤ ਸੂਬਾ ਹੈ ਲਿਹਾਜ਼ਾ ਸੂਬੇ 'ਚ ਐਗਰੋ ਪ੍ਰੋਸੈਸਿੰਗ ਇੰਡਸਟਰੀ ਨੂੰ ਉਤਸ਼ਾਹਿਤ ਕਨਰ ਲਈ ਜਿਣਸਾ ਦੀ ਖਰੀਦ ਤੋਂ ਰੂਰਲ ਡਿਵੈਲਪਮੈਂਟ ਫੀਸ ਹਟਾ ਲਈ ਗਈ ਹੈ। ਇਸ ਦੇ ਨਾਲ ਹੀ ਐਗਰੋ ਪ੍ਰੋਸੈਸਿੰਗ ਇੰਡਸਟਰੀ ਨੂੰ ਹੋਰ ਕਈ  ਰਾਹਤਾਂ ਵੀ ਦਿੱਤੀਆਂ ਗਈਆਂ ਹਨ। ਸੁਖਬੀਰ ਨੇ ਕਿਹਾ ਕਿ ਪੰਜਾਬ ਦੀ ਇਸ ਨਵੀਂ ਉਦਯੋਗਿਕ ਨੀਤੀ ਨਾਲ ਨਿਵੇਸ਼ ਵਧੇਗਾ ਅਤੇ ਸੂਬੇ ਦੇ ਨਿਵੇਸ਼ 'ਚ ਕ੍ਰਾਂਤੀਕਾਰੀ ਬਦਲਾਅ ਆਉਣਗੇ। ਸੁਖਬੀਰ ਨੇ ਦਾਅਵਾ ਕੀਤਾ ਕਿ ਇਸ ਨਵੀਂ ਨੀਤੀ ਤੋਂ ਬਾਅਦ ਹੋਰਾਂ ਸੂਬਿਆਂ ਦਾ ਨਿਵੇਸ਼ ਪੰਜਾਬ 'ਚ ਸ਼ਿਫਟ ਹੋ ਜਾਵੇਗਾ ਜਿਸ ਨਾਲ ਕਈ ਹੋਰ ਸੂਬਿਆਂ ਨੂੰ ਪੰਜਾਬ ਦੀ ਇਸ ਨਵੀਂ ਨੀਤੀ ਨੂੰ ਅਪਣਾ ਸਕਦੀਆਂ ਹਨ। ਪੰਜਾਬ ਦੀ ਇਸ ਨਵੀਂ ਉਦਯੋਗਿਕ ਨੀਤੀ ਦਾ ਕਈ ਮਹੀਨਿਆਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਪੰਜਾਬ ਸਰਕਾਰ ਵਲੋਂ 2009 'ਚ ਐਲਾਨੀ ਗਈ ਉਦਯੋਗਿਕ ਨੀਤੀ ਸੂਬੇ 'ਚ ਨਿਵੇਸ਼ ਵਧਾਉਣ 'ਚ ਅਸਫਲ ਸਾਬਤ ਹੋਈ ਹੈ। ਲਿਹਾਜ਼ਾ ਹੁਣ ਦੇਖਣਾ ਪਵੇਗਾ ਕਿ ਇਸ ਨਵੀਂ ਨੀਤੀ ਨਾਲ ਸੂਬੇ 'ਚ ਹੋਣ ਵਾਲੇ ਉਦਯੋਗਿਕ ਨਿਵੇਸ਼ 'ਤੇ ਕਿੰਨਾ ਕੁ ਅਸਰ ਪਵੇਗਾ।

No comments: