jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 17 June 2013

4000 ਬੇਰੁਜ਼ਗਾਰ ਲਾਈਨਮੈਨਾ ਨੂੰ ਨਿਯੁਕਤੀ ਪੱਤਰ ਜਾਰੀ ਕਰਨ ਦੀ ਮੰਗ

www.sabblok.blogspot.com
ਮਹਿਲ ਕਲਾਂ, 
ਟੈਕਨੀਕਲ ਸਰਵਿਸਜ਼ ਯੂਨੀਅਨ ਸਰਕਲ ਮਹਿਲ ਕਲਾਂ ਅਤੇ ਠੁੱਲੀਵਾਲ ਦੇ ਵਰਕਰਾਂ ਵੱਲੋਂ ਇਕ ਰੋਸ ਰੈਲੀ ਸਰਕਲ ਪ੍ਰਧਾਨ ਗੁਰਦੇਵ ਸਿੰਘ ਮਾਂਗੇਵਾਲ ਦੀ ਅਗਵਾਈ ਹੇਠ ਕੀਤੀ ਗਈ। ਇਸ ਸਮੇਂ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਵੱਲੋਂ ਬੇਰੁਜ਼ਗਾਰ ਲਾਈਨਮੈਨਾ ਦੇ ਚੱਲ ਰਹੇ ਸ਼ਾਂਤਮਈ ਸੰਘਰਸ਼ ਨੂੰ ਪੁਲਿਸ ਦੇ ਡੰਡੇ ਦੇ ਜ਼ੋਰ ਤੇ ਦਬਾਉਣ ਦੇ ਕੋਝੇ ਯਤਨਾਂ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ। ਸ਼ਹਿਰੀ ਮੰਡਲ ਦੇ ਸਕੱਤਰ ਗੁਰਜੰਟ ਸਿੰਘ ਹਮੀਦੀ ਨੇ ਕਿਹਾ ਕਿ ਸਰਕਾਰ ਨੂੰ ਬੇਰੁਜ਼ਗਾਰ ਲਾਈਨਮੈਨਾਂ ਦੀਆਂ ਮੰਨੀਆ ਮੰਗਾਂ ਨੂੰ ਲਾਗੂ ਕਰਦੇ ਹੋਏ ਤੁਰੰਤ 4000 ਬੇਰੁਜ਼ਗਾਰ ਲਾਈਨਮੈਨਾ ਨੂੰ ਨਿਯੁਕਤ ਪੱਤਰ ਦੇਣੇ ਚਾਹੀਏ ਹਨ। ਸਕੱਤਰ ਜਗਮੀਤ ਧਨੇਰ ਨੇ ਕਿਹਾ ਕਿ ਟੈਕਨੀਕਲ ਸਰਵਸਿਜ ਸਟੇਟ ਕਮੇਟੀ ਦੇ ਸੱਦੇ ਤੇ ਅੱਜ ਸਮੁੱਚੇ ਪੰਜਾਬ ਅੰਦਰ ਗੇਟ ਰੈਲੀਆਂ ਕੀਤੀ ਜਾ ਰਹੀਆਂ ਹਨ ਤੇ ਟੀ. ਐਸ. ਯੂ. ਦੇ ਸਮੁੱਚੇ ਆਗੂ ਤੇ ਵਰਕਰ ਬੇਰੁਜ਼ਗਾਰ ਲਾਈਨਮੈਨ ਯੂਨੀਅਨ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੀ ਪੂਰਨ ਹਮਾਇਤ ਕਰਦੇ ਹਨ। ਇਸ ਸਮੇਂ ਦਰਸ਼ਨ ਸਿੰਘ ਦਸੌਧਾ ਸਿੰਘ ਵਾਲਾ, ਰੁਲਦੂ ਸਿੰਘ ਗੁੰਮਟੀ, ਅਮਰਜੀਤ ਸਿੰਘ ਮਿੱਠੇਵਾਲ, ਬਲਰਾਜ ਸਿੰਘ ਮਹਿਲ ਖੁਰਦ, ਕੈਸ਼ੀਅਰ ਕੁਲਵੀਰ ਸਿੰਘ ਔਲਖ, ਕੁਲਦੀਪ ਸਿੰਘ ਸਹਿਜੜਾ, ਰਾਜਿੰਦਰਪਾਲ ਸਿੰਘ ਖਿਆਲੀ, ਕੇਵਲ ਸਿੰਘ ਧਾਲੀਵਾਲ ਆਦਿ ਨੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਤੋਂ 4000 ਬੇਰੁਜ਼ਗਾਰ ਲਾਈਨਮੈਨਾ ਨੂੰ ਨਿਯੁਕਤੀ ਪੱਤਰ ਜਾਰੀ ਕਰਨ ਦੀ ਪੁਰਜ਼ੋਰ ਮੰਗ ਕੀਤੀ।

No comments: