jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 17 June 2013

ਉਤਰਾਖੰਡ ਤੇ ਹਿਮਾਚਲ ‘ਚ ਭਾਰੀ ਮੀਂਹ ਨੇ ਮਚਾਈ ਤਬਾਹੀ-50 ਮੌਤਾਂ

www.sabblok.blogspot.com
flood
ਉਤਰਾਖੰਡ ਵਿਚ 37 ਮਰੇ
ਪਿਛਲੇ 48 ਘੰਟਿਆਂ ਤੋਂ ਉਤਰਾਖੰਡ ਵਿਚ ਹੋ ਰਹੀ ਲਗਾਤਾਰ ਬਾਰਿਸ਼ ਕਾਰਨ ਸੂਬੇ ਵਿਚ ਬਾਰੀ ਤਬਾਹੀ ਹੋਈ ਹੈ | ਭਾਰੀ ਮੀਂਹ ਕਾਰਨ ਉਤਰਾਖੰਡ ਵਿਚ ਗੰਗਾ ਅਥੇ ਉਸ ਦੀਆਂ ਸਹਾਇਕ ਨਦੀਆਂ ਵਿਚ ਅਚਾਨਕ ਆਏ ਹੜ੍ਹ ਕਾਰਨ ਹੁਣ ਤੱਕ 37 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਕਰੀਬ 50 ਲੋਕ ਲਾਪਤਾ ਹਨ | ਸੂਬੇ ਵਿਚ ਕਈ ਥਾਵਾਂ ‘ਤੇ ਪੁੱਲ, ਸੜਕਾਂ ਇਮਰਾਤਾਂ ਰੁੜ ਗਈਆਂ ਹਨ | ਇਕ ਚਾਰ ਮੰਜ਼ਿਲਾਂ ਇਮਾਰਤ ਜਿਸ ਨੂੰ ਪਹਿਲਾਂ ਹੀ ਖਾਲੀ ਕਰਵਾ ਦਿੱਤਾ ਗਿਆ ਸੀ, ਵੀ ਤੇਜ਼ ਪਾਣੀ ਵਿਚ ਰੁੜ ਗਈ ਤੇ ਇਕ ਮੰਦਿਰ ਵੀ ਵਹਿ ਗਿਆ ਹੈ | ਭਾਰੀ ਮੀਂਹ ਕਾਰਨ ਸ੍ਰੀ ਹੇਮਕੁੰਟ ਸਾਹਿਬ, ਯਮੁਨੋਤਰੀ, ਗੰਗੋਤਰੀ, ਕੇਦਾਰਨਾਥ, ਬਦਰੀਨਾਥ ਤੇ ਕੈਲਾਸ਼ ਮਾਨਸਰੋਵਰ ਯਾਤਰਾ ਰੋਕ ਦਿੱਤੀ ਗਈ ਹੈ | ਰਿਸ਼ੀਕੇਸ਼ ਵਿਖੇ ਨੀਲਕੰਠ ਮਹਾਦੇਵ ਦੇ ਨਾਂਅ ਨਾਲ ਪ੍ਰਸਿੱਧ ਭਗਵਾਨ ਸ਼ਿਵ ਦੀ ਵੱਡ ਅਕਾਰੀ ਮੂਰਤੀ ਵੀ ਅੱਜ ਗੰਗਾ ਨਦੀ ਦੇ ਤੇਜ਼ ਵਹਾਅ ਵਿਚ ਵਹਿ ਗਈ | ਇਹ ਮੂਰਤੀ ਸਮੁੰਦਰੀ ਤਲ ਤੋਂ 1675 ਮੀਟਰ ਉੱਚੀ ਸੀ |
ਹਿਮਾਚਲ ਵਿਚ 10 ਮੌਤਾਂ
ਭਾਰੀ ਮੀਂਹ ਕਾਰਨ ਹਿਮਾਚਲ ਪ੍ਰਦੇਸ਼ ਦਾ ਕਬਾਇਲੀ ਕਿਨੌਰ ਜ਼ਿਲਾ ਬੇਹੱਦ ਪ੍ਰਭਾਵਿਤ ਹੋਇਆ ਹੈ ਜਿਥੇ ਢਿਗਾਂ ਡਿਗਣ ਕਾਰਨ 10 ਲੋਕ ਮਾਰੇ ਗਏ ਹਨ | ਮੁੱਖ ਸੜਕਾਂ ‘ਤੇ ਜਾਮ ਲਗ ਗਿਆ ਹੈ ਜਿਥੇ ਸਾਂਗਲਾ ਘਾਟੀ ਵਿਚ ਮੁੱਖ ਮੰਤਰੀ ਵੀਰਭੱਦਰ ਸਿੰਘ ਵੀ ਫਸ ਗਏ ਹਨ | ਸਾਂਗਲਾ ਵਿਚ 800 ਸਮੇਤ ਵੱਖ ਵੱਖ ਥਾਵਾਂ ‘ਤੇ 1000 ਤੋਂ ਵੱਧ ਸੈਲਾਨੀ ਤੇ ਸਥਾਨਕ ਲੋਕ ਫਸੇ ਹੋਏ ਹਨ | ਕਿਨੌਰ ਜ਼ਿਲੇ ਵਿਚ ਹੀ 25 ਵਿਦੇਸ਼ੀ ਤੇ ਦੂਰਦਰਸ਼ਨ ਦੀ ਇਕ ਟੀਮ ਵੀ ਫਸੀ ਹੋਈ ਹੈ |
ਹਰਿਆਣਾ ਵਿਚ ਹੜ੍ਹ ਵਰਗੀ ਸਥਿਤੀ
ਹਰਿਆਣਾ ਵਿਚ ਭਾਰੀ ਮੀਂਹ ਕਾਰਨ ਕਈ ਥਾਵਾਂ ‘ਤੇ ਖਾਸ ਕਰਕੇ ਯਮੁਨਾਨਗਰ ਜ਼ਿਲੇ ਵਿਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ | ਯਮੁਨਾ ਵਿਚ ਪਾਣੀ ਵਧਣ ਕਾਰਨ ਨਾਲ ਲਗਦੇ ਜ਼ਿਲੇ ਕਰਨਾਲ, ਪਾਣੀਪਤ ਤੇ ਸੋਨੀਪਤ ਵਿਚ ਹਾਈ ਅਲਰਟ ਕਰ ਦਿੱਤਾ ਗਿਆ ਹੈ | ਯਮੁਨਾ ਵਿਚ ਪਾਣੀ ਇਸ ਕਦਰ ਵਧ ਗਿਆ ਹੈ ਕਿ ਹਥਨੀ ਕੁੰਡ ਬੈਰਜ ਤੋਂ ਅੱਜ ਤੜਕੇ 8 ਲੱਖ ਕਿਊਸਕ ਪਾਣੀ ਛੱਡਿਆ ਗਿਆ ਹੈ | ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਵਿਚ ਵੀ ਮੀਂਹ ਕਾਰਨ ਹੁਣ ਤੱਕ 5 ਵਿਅਕਤੀਆਂ ਦੀ ਮੌਤ ਹੋਣ ਦੀ ਖ਼ਬਰ ਹੈ |
ਦੋ ਬੱਸਾਂ ਖੱਡ ‘ਚ ਡਿੱਗੀਆਂ
ਹਲਦਵਾਨੀ, (ਏਜੰਸੀ)-ਲਗਾਤਾਰ ਬਾਰਿਸ਼ ਨਾਲ ਦਿੱਲੀ ਤੋਂ ਪਰਤ ਰਹੀਆਂ ਰੋਡਵੇਜ਼ ਦੀਆਂ ਦੋ ਬੱਸਾਂ ਧੌਲ ਛੀਨਾ ਕੋਲ ਡੂੂੰਘੀ ਖੱਡ ਵਿਚ ਡਿੱਗ ਗਈਆਂ | ਇਕ ਬੱਸ ਵਿਚੋਂ 4 ਲਾਸ਼ਾਂ ਤੇ 20 ਜ਼ਖਮੀ ਯਾਤਰੀਆਂ ਨੂੰ ਬਾਹਰ ਕੱਢਿਆ ਗਿਆ | ਪਹਾੜ ਵਿਚ ਬਹੁਤੇ ਰਸਤੇ ਬੰਦ ਹੋ ਗਏ ਹਨ | ਸੂਤਰਾਂ ਅਨੁਸਾਰ ਸਵੇਰੇ ਦਿੱਲੀ ਤੋਂ ਧਾਰਚੂਲਾ ਤੇ ਗੰਗੋਲੀਹਾਟ ਜਾ ਰਹੀਆਂ ਦੋ ਬੱਸਾਂ ਅਲਮੋੜਾ ਜ਼ਿਲ੍ਹੇ ਦੇ ਸੇਰਾਘਾਟ ਖੇਤਰ ਵਿਚ ਮਲਬਾ ਡਿੱਗ ਜਾਣ ਕਾਰਨ ਖੱਡ ਵਿਚ ਡਿੱਗ ਗਈਆਂ | ਇਸ ਜ਼ਿਲ੍ਹੇ ਵਿਚ ਅਨੇਕਾਂ ਰਸਤੇ ਬੰਦ ਹੋ ਗਏ ਹਨ | ਨੈਨੀਤਾਲ ਜ਼ਿਲ੍ਹੇ ਵਿਚ ਬੇਤਾਲ ਘਾਟ ਬਲਾਕ ਦਾ ਸੰਪਰਕ ਜ਼ਿਲੇ ਦੇ ਮੁੱਖ ਦਫ਼ਤਰ ਨਾਲੋਂ ਕੱਟ ਗਿਆ ਹੈ | ਸਰੋਵਰ ਨਗਰੀ ਜਾਣ ਵਾਲੇ ਦੋ ਰਸਤੇ ਵੀ ਬੰਦ ਹੋ ਗਏ ਹਨ | ਭੀਮਤਾਲ ਵਿਚ ਝੀਲ ਦਾ ਪਾਣੀ ਦਾ ਪੱਧਰ ਵੱਧ ਗਿਆ ਹੈ | ਬਰਸਾਤੀ ਨਾਲੇ ਦਾ ਪਾਣੀ ਸੜਕ ‘ਤੇ ਵਹਿ ਰਿਹਾ ਹੈ | ਛੋਟੇ-ਛੋਟੇ ਦੋ ਦਰਜਨ ਪੁਲ ਰੁੜ੍ਹ ਗਏ ਹਨ |
ਗੁਜਰਾਤ ‘ਚ 8 ਮਰੇ
ਇਸੇ ਦੌਰਾਨ ਪੱਛਮ ‘ਚ ਗੁਜਰਾਤ ‘ਚ ਭਾਰੀ ਮੀਂਹ ਅਤੇ ਬਿਜਲੀ ਡਿੱਗਣ ਨਾਲ 8 ਲੋਕਾਂ ਦੀ ਮੌਤ ਹੋ ਗਈ |
ਦਿੱਲੀ ਵਿਚ ਲਗਾਤਾਰ ਦੂਜੇ ਦਿਨ ਭਾਰੀ ਮੀਂਹ
ਨਵੀਂ ਦਿੱਲੀ, (ਪੀ. ਟੀ. ਆਈ.)-ਰਾਜਧਾਨੀ ਦਿੱਲੀ ਵਿਚ ਲਗਾਤਾਰ ਦੂਜੇ ਦਿਨ ਭਾਰੀ ਮੀਂਹ ਪੈਣ ਨਾਲ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ | ਸ਼ਹਿਰ ਵਿਚ ਕਈ ਥਾਵਾਂ ‘ਤੇ ਪਾਣੀ ਭਰ ਗਿਆ ਹੈ ਤੇ ਆਵਾਜਾਈ ਵਿਚ ਵਿਘਨ ਪਿਆ ਹੈ | ਮੌਸਮ ਵਿਭਾਗ ਅਨੁਸਾਰ ਦਿੱਲੀ ਵਿਚ ਬੀਤੀ ਸ਼ਾਮ 5.30 ਤੋਂ ਲੈ ਕੇ ਅੱਜ ਸਵੇਰੇ 8.30 ਵਜੇ ਤੱਕ 21.9 ਐਮ.ਐਮ. ਮੀਂਹ ਪਿਆ ਹੈ ਤੇ ਬੀਤੇ 24 ਘੰਟਿਆਂ ਦੌਰਾਨ 58.5 ਐਮ. ਐਮ. ਮੀਂਹ ਪੈ ਗਿਆ ਹੈ | ਬੀਤੇ ਦਿਨ ਤੋਂ ਸ਼ੁਰੂ ਹੋਈ ਮੌਨਸੂਨ ਦੀ ਬਰਸਾਤ ਨੇ ਰਾਜਧਾਨੀ ਵਿਚ ਪਾਣੀ ਪਾਣੀ ਕਰ ਦਿੱਤਾ ਹੈ |
ਦਿੱਲੀ ਵਾਸੀਆਂ ਨੂੰ ਗਰਮੀ ਤੋਂ ਭਾਵੇਂ ਕਾਫੀ ਰਾਹਤ ਮਿਲੀ ਹੈ ਪਰ ਨਾਲ ਹੀ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ | ਲਕਸ਼ਮੀ ਨਗਰ, ਆਈ. ਟੀ. ਓ. ਤੇ ਕਸ਼ਮੀਰੀ ਗੇਟ, ਮੁਨਿਰਕਾ, ਦਵਾਰਕਾ ਅਤੇ ਧੌਲਾ ਕੂਆਂ ਵਿਚ ਪਾਣੀ ਭਰ ਗਿਆ ਹੈ ਤੇ ਸੜਕੀ ਆਵਾਜਾਈ ਜੂੰ ਦੇ ਚਾਲੇ ਚਲ ਰਹੀ ਹੈ | ਮੌਸਮ ਵਿਭਾਗ ਨੇ ਹੋਰ ਵੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ |
ਹਰਿਆਣਾ ‘ਚ 11 ਸਾਲਾਂ ਦਾ ਮੀਂਹ ਨੇ ਰਿਕਾਰਡ ਤੋੜਿਆ
ਚੰਡੀਗੜ੍ਹ, 17 ਜੂਨ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਵਿਚ 15 ਜੂਨ ਸਵੇਰੇ 8.00 ਵਜੇ ਤੋਂ 16 ਜੂਨ ਸਵੇਰੇ 8:00 ਵਜੇ ਤਕ 15.51 ਸੈਂਟੀਮੀਟਰ ਅਤੇ 16 ਜੂਨ ਸਵੇਰੇ 8:00 ਵਜੇ ਤੋਂ 17 ਜੂਨ ਸਵੇਰੇ 8.00 ਵਜੇ ਤਕ 18.06 ਸੈਂਟੀਮੀਟਰ ਮੀਂਹ ਰਿਕਾਰਡ ਕੀਤਾ ਗਿਆ | ਦੋ ਦਿਨਾਂ ਦੀ ਇਸ ਵਰਖਾ ਨੇ ਰਾਜ ਵਿਚ ਬੀਤੇ 11 ਸਾਲ ਦੇ ਦੌਰਾਨ ਜੂਨ ਮਹੀਨੇ ਵਿਚ ਹੋਈ ਵਰਖਾ ਦਾ ਰਿਕਾਰਡ ਤੋੜ ਦਿੱਤਾ ਹੈ | ਹਰਿਆਣਾ ਦੇ ਮਾਲ ਤੇ ਹੰਗਾਮੀ ਪ੍ਰਬੰਧ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਤੇ ਵਿੱਤ ਕਮਿਸ਼ਨਰ ਸ੍ਰੀ ਕਿ੍ਸ਼ਣ ਮੋਹਨ ਨੇ ਕਿਹਾ ਕਿ ਯਮੁਨਾਨਗਰ ਵਿਚ ਹਥਨੀਕੁੰਡ ਬੈਰਾਜ ਤੋਂ ਅੱਜ ਸਵੇਰੇ ਯਮੁਨਾ ਨਦੀ ਵਿਚ 8 ਲੱਖ ਕਿਊਸਿਕ ਪਾਣੀ ਛੱਡਿਆ ਗਿਆ, ਜਦੋਂ ਕਿ ਕਲ੍ਹ ਐਤਵਾਰ ਨੂੰ 4.5 ਲੱਖ ਕਿਊਸਿਕ ਪਾਣੀ ਚੱਲ ਰਿਹਾ ਸੀ | ਜ਼ਿਲ੍ਹਾ ਯਮੁਨਾਨਗਰ ਦੇ ਪਿੰਡ ਲਾਪਰਾ ਦੇ ਸਾਰੇ 52 ਲੋਕਾਂ ਨੂੰ ਜੋ ਯਮੁਨਾ ਨਦੀ ਵਿਚ ਇਕ ਟਾਪੂ ‘ਤੇ ਫਸੇ ਹੋਏ ਸਨ, ਰਾਜ ਸਰਕਾਰ ਵੱਲੋਂ ਸੋਮਵਾਰ ਸਵੇਰੇ ਬਚਾਅ ਲਿਆ ਗਿਆ | ਅੰਬਾਲਾ ਵਿਚ ਤੈਨਾਤ ਭਾਰਤੀ ਸੈਨਾ ਨੂੰ ਕਿਸੇ ਵੀ ਸਥਿਤੀ ਨਾਲ ਨਿਪਟਨ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ | ਕਰਨਾਲ, ਪਾਣੀਪਤ ਅਤੇ ਸੋਨੀਪਤ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਯਮੁਨਾ ਨਦੀ ਵਿਚ ਪਾਣੀ ਦੇ ਵੱਧ ਵਹਾਅ ਬਾਰੇ ਪਹਿਲਾਂ ਹੀ ਸੁਚੇਤ ਕਰ ਦਿੱਤਾ ਗਿਆ ਹੈ |
ਸੈਨਾ ਨੇ  ਵੱਖ-ਵੱਖ ਥਾਂਵਾਂ ‘ਤੇ ਲਗਾਏ ਡਾਕਟਰੀ ਕੈਂਪ
ਨਵੀਂ ਦਿੱਲੀ, 17 ਜੂਨ (ਏਜੰਸੀ)- ਉਤਰਾਖੰਡ ‘ਚ ਭਾਰੀ ਤਬਾਹੀ ਕਾਰਨ ਸੈਨਾ ਨੇ ਕਈ ਸੂਬਿਆਂ ‘ਚ ਡਾਕਟਰੀ ਕੈਂਪ ਲਗਾਏ ਹਨ | 8 ਡਾਕਟਰੀ ਟੀਮਾਂ ਵਲੋਂ ਰੁਦਰਪ੍ਰਯਾਗ, ਜੋਸ਼ੀਮੱਠ, ਗੋਬਿੰਦਘਾਟ ਅਤੇ ਧਾਰਚੁੱਲਾ ‘ਚ ਡਾਕਟਰੀ ਸਹਾਇਤਾ ਲਈ ਕੈਂਪ ਲਗਾਏ ਗਏ ਹਨ | ਰੱਖਿਆ ਮੰਤਰਾਲੇ ਨੇ ਬਿਆਨ ‘ਚ ਕਿਹਾ ਕਿ ਦੂਰ ਬੈਠੇ ਸ਼ਰਧਾਲੂਆਂ ਨੂੰ ਡਾਕਟਰੀ ਸਲਾਹ ਟੈਲੀਫੋਨਾਂ ‘ਤੇ ਹੀ ਦਿੱਤੀ ਜਾ ਰਹੀ ਹੈ | ਸੈਨਾ ਵਲੋਂ ਸਹਾਇਤਾ ਲਈ ਹਰਸਿਲ, ਉਤਰਕਸ਼ੀ, ਰੁਦਰਪ੍ਰਆਗ, ਜੋਸ਼ੀਮੱਠ, ਗੋਬਿੰਦਘਾਟ, ਹਨੂਮਾਨ ਛੇੱਤੀ ਅਤੇ ਧਾਰਚੁੱਲਾ ‘ਚ ‘ਚ ਫਸੇ ਸ਼ਰਧਾਲੂਆਂ ਲਈ ਹਰ ਤਰ੍ਹਾਂ ਦੀ ਜਾਣਕਾਰੀ, ਭੋਜਨ ਅਤੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ |

No comments: