jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 4 June 2013

ਬੇਰਹਿਮ ਪਰਿਵਾਰ ਵਾਲਿਆਂ ਨੇ ਧੀ ਨੂੰ 4 ਸਾਲ ਤੱਕ ਬੰਧਕ ਬਣਾਇਆ

www.sabblok.blogspot.com

ਬੇਰਹਿਮ ਪਰਿਵਾਰ ਵਾਲਿਆਂ ਨੇ ਧੀ ਨੂੰ 4 ਸਾਲ ਤੱਕ ਬੰਧਕ ਬਣਾਇਆ (ਵੀਡੀਓ)
ਬੰਗਲੌਰ- ਬੰਗਲੌਰ 'ਚ ਮੰਗਲਵਾਰ ਨੂੰ ਮਨੁੱਖਤਾ ਨੂੰ ਤਾਰ-ਤਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ 'ਚ ਆਪਣੀ ਧੀ ਦੇ ਕਿਸੇ ਹੋਰ ਲੜਕੇ ਨਾਲ ਸੰਬੰਧਾਂ ਦੇ ਸ਼ੱਕ ਕਾਰਨ ਲੜਕੀ ਦੇ ਘਰ ਵਾਲਿਆਂ ਨੇ ਉਸ ਨੂੰ ਚਾਰ ਸਾਲ ਤੱਕ ਬੰਧਕ ਬਣਾ ਕੇ ਰੱਖਿਆ।  ਗੁਆਂਢੀਆਂ ਦੀ ਸ਼ਿਕਾਇਤ ਤੋਂ ਬਾਅਦ ਪੁਲਸ ਨੇ ਘਰ 'ਚ ਛਾਪਾ ਮਾਰ ਕੇ 35 ਸਾਲਾ ਇਸ ਮਹਿਲਾ ਨੂੰ ਇਕ ਕਮਰੇ 'ਚੋਂ ਆਜ਼ਾਦ ਕਰਵਾਇਆ।
ਪੀੜਤ ਲੜਕੀ ਹੇਮਵਤੀ ਦੇ ਮਾਤਾ-ਪਿਤਾ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਦੀ ਬੇਟੀ ਨੂੰ ਲਕਵੇ ਦਾ ਅਟੈਕ ਆਇਆ ਸੀ ਜਿਸ ਕਾਰਨ ਉਹ ਚਾਰ ਸਾਲ ਤੱਕ ਬੈੱਡ 'ਤੇ ਪਈ ਰਹੀ ਪਰ ਗੁਆਂਢੀਆਂ ਦਾ ਦੋਸ਼ ਹੈ ਕਿ ਪਰਿਵਾਰ ਵਾਲਿਆਂ ਨੇ ਇਸ ਉਸ ਨੂੰ ਇਸ ਲਈ ਬੰਧਕ ਬਣਾਏ ਰੱਖਿਆ ਕਿਉਂਕਿ ਉਸ ਦੇ ਕਿਸੇ ਲੜਕੇ ਨਾਲ ਪ੍ਰੇਮ ਸੰਬੰਧ ਸਨ।
ਮਾਤਾ ਪਿਤਾ ਨੇ ਇਥੇ ਹੀ ਬੱਸ ਨਹੀਂ ਕੀਤੀ ਸੀ। ਲੜਕੀ ਕਿਤੇ ਬਾਹਰ ਭੱਜ ਨਾ ਜਾਏ ਇਸ ਲਈ ਉਨ੍ਹਾਂ ਨੇ ਉਸ ਨੂੰ ਨਗਨ ਹਾਲਤ 'ਚ ਕਮਰੇ 'ਚ ਬੰਦ ਕੀਤਾ ਸੀ। ਪੁਲਸ ਨੇ ਜਦੋਂ ਲੜਕੀ ਨੂੰ ਆਜ਼ਾਦ ਕਰਵਾਉਣ ਲਈ ਛਾਪਾ ਮਾਰਿਆ ਸੀ ਉਸ ਵੇਲੇ ਲੜਕੀ ਬਹੁਤ ਘੱਟ ਕੱਪੜਿਆਂ 'ਚ ਸੀ ਅਤੇ ਜਿਸ ਥਾਂ 'ਚ ਉਸ ਨੂੰ ਰੱਖਿਆ ਗਿਆ ਸੀ ਉਹ ਵੀ ਬੇਹੱਦ ਗੰਦਗੀ ਨਾਲ ਭਰੀ ਸੀ ਜਿਸ ਕਾਰਨ ਉਸ ਨੂੰ ਬੀਮਾਰੀ ਹੋਣ ਦਾ ਵੀ ਖਦਸ਼ਾ ਸੀ।

No comments: