jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 4 June 2013

ਪੰਜਾਬ ਵਿਚ ਯੂਨਾਨੀ ਇਲਾਜ਼ ਵਿਧੀ ਨੂੰ ਮਜਬੂਤ ਕਰਨ ਲਈ ਡਾਕਟਰਾਂ ਦੀ ਨਿਯੁਕਤੀ ਸ਼ੁਰੂ- ਮਿੱਤਲ

www.sabblok.blogspot.com

29 ਆਯੁਰਵੈਦ ਡਾਕਟਰਾਂ ਅਤੇ 34 ਉਪ ਵੈਦ ਭਰਤੀ ਕਰਨ ਲਈ ਪ੍ਰਕ੍ਰਿਆ ਪੂਰੀ, ਚਾਰ ਯੂਨਾਨੀ ਸਿਹਤ ਅਫਸਰਾਂ ਦੀ ਨਿਯੁਕਤੀ

ਬਾਬਾ ਫਰੀਦ ਯੂਨੀਵਰਸਿਟੀ ਵਲੋਂ ਲਿਆ ਜਾਵੇਗਾ ਲਿਖਤੀ ਟੈਸਟ

ਗਗਨਦੀਪ ਸੋਹਲ


ਚੰਡੀਗੜ੍ਹ, 04 ਜੂਨ- ਪੰਜਾਬ ਸਰਕਾਰ ਵਲੋਂ ਭਾਰਤੀ ਇਲਾਜ਼ ਪ੍ਰਣਾਲੀ ਨੂੰ ਮਜਬੂਤ ਕਰਨ ਲਈ ਕੀਤੇ ਜਾ ਰਹੇ ਠੋਸ ਉਪਰਾਲਿਆਂ ਦੇ ਤਹਿਤ ਅੱਜ ਇੱਥੇ ਸ੍ਰੀ ਮਦਨ ਮੋਹਨ ਮਿੱਤਲ, ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਨੇ ਰਾਸ਼ਟਰੀ ਪੇਂਡੂ ਸਿਹਤ ਮਿਸ਼ਨ ਤਹਿਤ ਆਯੂਰਵੈਦਿਕ ਵਿਭਾਗ ਵਿਚ ਚਾਰ ਯੂਨਾਨੀ ਸਿਹਤ ਅਫਸਰਾਂ ਨੂੰ ਨਿਯੁਕਤੀ ਪੱਤਰ ਦਿੱਤੇ।ਇੰਨ੍ਹਾਂ ਯੂਨਾਨੀ ਸਿਹਤ ਅਫਸਰਾਂ ਨੂੰ ਰਾਜ ਦੇ ਮੁੱਢਲੇ ਸਿਹਤ ਕੇਂਦਰਾਂ ਵਿਚ ਨਿਯੁਕਤ ਕੀਤਾ ਗਿਆ ਹੈ।ਸ੍ਰੀ ਮਿੱਤਲ ਨੇ ਦੱਸਿਆ ਕਿ ਯੂਨਾਨੀ ਵਿਧੀ ਨਾਲ ਲੋਕਾਂ ਨੂੰ ਜਿੱਥੇ ਦੇਸ਼ ਦੀ ਪੁਰਾਣੀ ਇਲਾਜ਼ ਵਿਧੀ ਨਾਲ ਇਲਾਜ਼ ਕਰਵਾਉਣ ਦਾ ਲਾਭ ਮਿਲੇਗਾ ਉੱਥੇ ਇਸ ਵਿਧੀ ਦੇ ਸਾਈਡ ਇਫੈਕਟ ਵੀ ਨਹੀਂ ਹਨ।

ਅੱਜ ਇੱਥੇ ਇੱਕ ਸਾਦੇ ਸਮਗਮ ਦੌਰਾਨ ਸਿਹਤ ਮੰਤਰੀ ਨੇ ਨਵ ਨਿਯੁਕਤ ਯੂਨਾਨੀ ਸਿਹਤ ਅਫਸਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਵਿਚ ਯੂਨਾਨੀ ਵਿਧੀ ਨਾਲ ਸਬੰਧਤ ਡਾਕਟਰਾਂ ਦੀ ਪਹਿਲੀ ਵਾਰ ਨਿਯੁਕਤੀ ਕੀਤੀ ਗਈ ਹੈ।ਸ੍ਰੀ ਮਿੱਤਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਭਾਰਤੀ ਸਿਹਤ ਪ੍ਰਣਾਲੀ ਨੂੰ ਵਿਕਸਤ ਕਰਨ ਲਈ ਗੰਬੀਰ ਯਤਨ ਕੀਤੇ ਜਾ ਰਹੇ ਹਨ ਜਿਸ ਦੇ ਚਲਦਿਆਂ ਜਲਦ ਹੀ ਹੋਰ ਭਰਤੀਆਂ ਵੀ ਕੀਤੀਆਂ ਜਾ ਰਹੀਆਂ ਹਨ।ਉਨ੍ਹਾਂ ਦੱਸਿਆ ਕਿ ਆਯੂਰਵੈਦਕ ਵਿਭਾਗ ਵਲੋਂ ਇਸ ਤੋਂ ਪਹਿਲਾਂ 200 ਆਯੂਰਵੈਦਿਕ ਅਫਸਰ ਅਤੇ 182 ਉਪ ਵੈਦ ਭਰਤੀ ਕੀਤੇ ਗਏ ਸਨ।

ਸ੍ਰੀ ਮਿੱਤਲ ਨੇ ਦੱਸਿਆ ਕਿ ਰਾਸ਼ਟਰੀ ਪੇਂਡੂ ਸਿਹਤ ਮਿਸ਼ਨ ਸਕੀਮ ਤਹਿਤ ਵਿਭਾਗ ਵਲੋਂ 29 ਆਯੁਰਵੈਦ ਡਾਕਟਰਾਂ ਅਤੇ 34 ਉਪ ਵੈਦ ਭਰਤੀ ਕਰਨ ਲਈ ਪ੍ਰਕ੍ਰਿਆ ਪੂਰੀ ਕਰ ਲਈ ਗਈ ਹੈ।ਜਿਸ ਦਾ ਲਿਖਤੀ ਟੈਸਟ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਂਇੰਸਜ਼ ਵਲੋਂ ਲੈਣ ਲਈ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।ਉਨ੍ਹਾਂ ਦੱਸਿਆ ਕਿ ਇਹ ਭਰਤੀ ਪ੍ਰਕ੍ਰਿਆ ਲਗਭਗ ਇੱਕ ਤੋਂ ਦੋ ਮਹੀਨੇ ਵਿਚ ਪੂਰੀ ਕਰ ਲਈ ਜਾਵੇਗੀ।

ਅੱਜ ਨਿਯੁਕਤੀ ਪੱਤਰ ਪਾਉਣ ਵਾਲਿਆ ਵਿਚ ਡਾ. ਮੁਹੰਮਦ ਹਮੀਦ ਨੂੰ ਪਲਹੇੜੀ ਜ਼ਿਲ੍ਹਾ ਮੋਹਾਲੀ, ਡਾ. ਆਇਸ਼ਾ ਨੂੰ ਲਾਲੜੂ ਜ਼ਿਲ੍ਹਾ ਮੋਹਾਲੀ, ਮੁਹੰਮਦ ਅਕਮਲ ਨੂੰ ਸ਼ੇਰਮਾਜਰਾ ਜ਼ਿਲ੍ਹਾ ਸੰਗਰੂਰ ਅਤੇ ਮੁਹੰਮਦ ਆਵੇਸ਼ ਨੂੰ ਚਨਾਰਥਲ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਮੁਢਲੇ ਸਿਹਤ ਕੇਂਦਰਾਂ ਵਿਖੇ ਤਾਇਨਾਤ ਕੀਤਾ ਗਿਆ ਹੈ।

ਇਸ ਮੌਕੇ ਐਨ. ਐਚ.ਆਰ.ਐਮ ਦੇ ਐ.ਡੀ ਕਮ ਕਮਿਸ਼ਨਰ ਸ੍ਰੀ ਰਾਜ ਕਮਲ ਚੌਧਰੀ, ਆਯੂਵੈਦਿਕ ਵਿਭਾਗ ਦੇ ਡਾਇਰੈਕਟਰ ਸ੍ਰੀ ਰਾਕੇਸ਼ ਸ਼ਰਮਾ, ਸੰਯੁਕਤ ਡਾਇਰੈਕਟਰ ਬਖਸ਼ੀਸ਼ ਸਿੰਘ ਅਤੇ ਹੋਮੋਪੈਥਿਕ ਵਿਭਾਂਗ ਪੰਜਾਬ ਦੇ ਮੁੱਖੀ ਡਾ. ਰਮੇਸ਼ ਸ਼ਾਰਧਾ ਤੋਂ ਇਲਾਵਾ ਨਿਯੁਕਤੀ ਪੱਤਰ ਹਾਸਿਲ ਕਰਨ ਵਾਲੇ ਡਾਕਟਰਾਂ ਦੇ ਮਾਪੇ ਵੀ ਹਾਜ਼ਿਰ ਸਨ

No comments: