jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 17 June 2013

ਦਿੱਲੀ ‘ਚ ਰਿਕਾਰਡ ਬਾਰਿਸ਼, ਉੱਤਰਾਖੰਡ ਵਿਚ ਬੱਦਲ ਫਟਿਆ, 5 ਮੌਤਾਂ, 50 ਲਾਪਤਾ

www.sabblok.blogspot.com
uttarkashi-rain-landslide ਨਵੀਂ ਦਿੱਲੀ, 17 ਜੂਨ (ਏਜੰਸੀ) – ਦੇਸ਼ ਦੀ ਰਾਜਧਾਨੀ ਦਿੱਲੀ ਤੇ ਇਸ ਦੇ ਨੇੜਲੇ ਇਲਾਕਿਆਂ ‘ਚ ਬਾਰਿਸ ਕਰਕੇ ਹੜ੍ਹ ਦਾ ਖ਼ਤਰਾ ਪੈਦਾ ਹੋ ਗਿਆ ਹੈ। ਦਿੱਲੀ ‘ਚ ਹੁਣ ਤਕ 108 ਮਿਲੀਮੀਟਰ ਬਾਰਿਸ਼ ਹੋਈ ਹੈ। ਮੌਸਮ ਵਿਭਾਗ ਅਨੁਸਾਰ ਅਗਲੇ 24 ਘੰਟਿਆਂ ਤਕ ਦਿੱਲੀ ‘ਚ ਬਾਰਿਸ਼ ਹੁੰਦੀ ਰਹੇਗੀ, ਜਿਸ ਨਾਲ ਯਮੁਨਾ ਦੇ ਪਾਣੀ ਦੇ ਪੱਧਰ ‘ਚ ਹੋਰ ਵਾਧਾ ਹੋ ਸਕਦਾ ਹੈ। ਹਥਿਨੀ ਕੁੰਡ ‘ਤੇ ਸੋਮਵਾਰ ਐਨਾ ਪਾਣੀ ਛੱਡਿਆ ਗਿਆ ਜਿਨਾਂ ਪਿਛਲੇ 100 ਸਾਲਾਂ ‘ਚ ਵੀ ਨਹੀਂ ਛੱਡਿਆ ਗਿਆ। ਅਸ਼ੰਕਾ ਹੈ ਕਿ ਦਿੱਲੀ ‘ਚ ਹੜ੍ਹ ਦੀ ਸਥਿਤੀ ਆ ਸਕਦੀ ਹੈ, ਇਸ ਲਈ ਬਚਾਅ ਦੇ ਉਪਾਅ ਹੁਣ ਤੋਂ ਹੀ ਸ਼ੁਰੂ ਕਰ ਦਿੱਤੇ ਗਏ ਹਨ।ਉੱਤਰਾਖੰਡ ‘ਚ ਭਾਰੀ ਬਾਰਿਸ਼ ਨੇ ਭਿਆਨਕ ਤਬਾਹੀ ਮਚਾਈ ਹੋਈ ਹੈ। ਇਸ ਬਾਰਿਸ਼ ਕਾਰਨ ਕੇਦਾਰਨਾਥ ਦੇ ਰਾਮਬਾੜਾ ‘ਚ ਬੱਦਲ ਫਟ ਜਾਣ ਕਾਰਨ ਕਰੀਬ 50 ਲੋਕ ਲਾਪਤਾ ਹੋ ਗਏ ਹਨ ਅਤੇ 5 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਦੂਜੇ ਪਾਸੇ ਮਸੂਰੀ ਕੋਲ ਧਨੌਲਟੀ ‘ਚ ਬੱਦਲ ਫਟਣ ਕਾਰਨ 400 ਲੋਕਾਂ ਦੇ ਫਸੇ ਹੋਣ ਦੀ ਖਬਰ ਮਿਲੀ ਹੈ। ਭਾਰੀ ਬਾਰਿਸ਼ ਹੋਣ ਕਾਰਨ ਉੱਤਰਾਕਾਸ਼ੀ ‘ਚ ਕਈ ਘਰ ਹੜ੍ਹ ‘ਚ ਵਹਿ ਗਏ ਹਨ। ਚਾਰਧਾਮ ਦੀ ਯਾਤਰਾ ਰੋਕ ਦਿੱਤੇ ਜਾਣ ਕਾਰਨ ਉੱਤਰਾਕਾਸ਼ੀ ਅਤੇ ਚਮੋਲੀ ‘ਚ ਕਰੀਬ 25 ਹਜ਼ਾਰ ਤੋਂ ਵੀ ਵੱਧ ਯਾਤਰੀ ਇੱਥੇ ਫਸੇ ਹੋਏ ਹਨ। ਇੱਥੇ ਰਾਹਤ ਅਤੇ ਬਚਾਅ ਕੰਮਾਂ ਲਈ ਫੌਜ ਨੂੰ ਬੁਲਾਉਣਾ ਪਿਆ ਹੈ। ਪਰਿਵਾਰ ਨਾਲ ਹੇਮਕੁੰਟ ਸਾਹਿਬ ਯਾਤਰਾ ‘ਤੇ ਉੱਤਰਾਖੰਡ ਗਏ ਕ੍ਰਿਕਟਰ ਹਰਭਜਨ ਸਿੰਘ ਵੀ ਜੋਸ਼ੀਮਠ ‘ਚ ਫਸੇ ਹੋਏ ਹਨ। ਉੱਥੇ ਹੀ ਇਸ ਬਾਰਿਸ਼ ਦੌਰਾਨ ਦੇਹਰਾਦੂਨ ਦੇ ਪ੍ਰੇਮਨਗਰ ਇਲਾਕੇ ‘ਚ ਇਕ ਘਰ ਢਹਿ ਜਾਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਹੈ। ਫਿਲਹਾਲ ਫਸੇ ਹੋਏ ਯਾਤਰੀਆਂ ਦੇ ਖਾਣ-ਪੀਣ ਦੀ ਵਿਵਸਥਾ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਰਾਹਤ ਕੈਂਪ ‘ਚ ਪਹੁੰਚਾਇਆ ਗਿਆ ਹੈ। ਇਸ ਦੇ ਨਾਲ ਹੀ ਫੌਜ ਨੂੰ ਅਲਰਟ ਕੀਤਾ ਗਿਆ ਹੈ।



No comments: