jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 6 June 2013

6 ਜੂਨ ਦਾ ਦਿਹਾੜਾ ਕਾਲ਼ੇ ਦਿਨ ਦਾ ਪ੍ਰਤੀਕ

www.sabblok.blogspot.com 

6 ਜੂਨ ਦਾ ਦਿਹਾੜਾ ਕਾਲ਼ੇ ਦਿਨ ਦੇ ਪ੍ਰਤੀਕ ਵਜੋਂ ਪਿਛਲੇ 29 ਸਾਲਾਂ ਤੋਂ ਖਾਲਸੇ ਵਲੋਂ ਮਨਾਇਆ ਜਾ ਰਿਹਾ ਹੈ । ਇਸ ਦਿਨ ਜੋ ਹਕੂਮਤੀ ਕਹਿਰ ਵਰਤਿਆ ਉਸ ਬਾਰੇ ਅਸੀਂ ਸਾਰੇ ਹੀ ਜਾਣਕਾਰੀ ਰੱਖਦੇ ਹਾਂ । ਇਸ ਬਾਰੇ ਬਹੁਤਾ ਵਿਸਥਾਰ ਦੁਹਰਾਉ ਹੀ ਹੋਏਗਾ । ਮੁਢਲੀ ਗੱਲ ਕਿ ਕਿਸੇ ਵੀ ਦੇਸ਼ ਦੀਆਂ ਫੌਜਾਂ ਕਦੇ ਵੀ ਉਸ ਦੇਸ ਦੇ ਆਪਣੇ ਨਾਗਰਿਕਾਂ ਤੇ ਚੜ ਕੇ ਨਹੀਂ ਜਇਆ ਕਰਦੀਆਂ ਇਹ ਬੇਗਾਨੇ ਦੇਸ਼ ਨਾਲ਼ ਲੜਾਂਈ ਲੱਗਣ ਸਮੇਂ ਵਰਤੀਆਂ ਜਾਂਦੀਆਂ ਹਨ ਪਰ ਇੰਦਰਾਂ ਨੇ ਵਰਤੀਆਂ । ਇਹਨਾਂ ਨੇ ਸਾਨੂੰ ਬੇਗਾਨੇ 1984 ਵਿਚ ਹੀ ਕਰ ਦਿਤਾ ਸੀ । ਥੋੜੇ ਬਹੁਤੇ ਜਿਹੜੇ ਹਕੂਮਤੀ ਚਪਲਾਂ ਚੱਟਦੇ ਸਨ ਉਹਨਾਂ ਨੂੰ ਇਹਨਾ ਨਵੰਬਰ 1984 ਨੂੰ ਸਬਕ ਸਿਖਾ ਦਿਤਾ ਗਿਆ ।

ਅੱਜ ਅਗਰ ਆਪਣੇ ਪਿੰਡਾਂ ਨਗਰਾਂ ਵੱਲ਼ ਸੱਚੇ ਦਿਲੋਂ ਝਾਤ ਮਾਰੀਏ ਕੁੱਝ ਕੁ ਲੋਕਾਂ ਨੂੰ ( ਤਕਰੀਬਨ ਹਰੇਕ ਪਿੰਡ ਵਿਚੋਂ ਇੱਕ ਦੋ ਪਰਿਵਾਰ) ਬਾਕੀ ਇਹ ਸੱਭ ਕੁੱਝ ਭੁੱਲੀ ਵਿਸਾਰੀ ਬੈਠੇ ਹਨ । ਅੱਜ ਪੈਸੇ ਦੀ ਅੰਨੀ ਦੌੜ ਤੇ ਮਹਿੰਗਾਈ ਨੇ ਲੋਕਾਂ ਦਾ ਕਚੂੰਬਰ ਕੱਢ ਰੱਖਿਆ ਹੈ ਉਹਨਾਂ ਕੋਲ਼ ਹੋਰ ਕੁੱਝ ਸੋਚਣ ਸਮਝਣ ਦਾ ਵਿਹਲ ਹੀ ਨਹੀਂ । ਨੌਜੁਆਨਾ ਨੂੰ ਬੇਰੁਜਗਾਰੀ,ਆਸ਼ਕੀ, ਨਸਾਂ ਖੋਰੀ ਨੇ ਕਿਸੇ ਕੰਮ ਦੇ ਨਹੀਂ ਛੱਡਿਆ ਉਹਨਾਂ ਕੋਲ਼ ਇਹਨਾਂ ਫਾਲਤੂ ਗੱਲਾਂ ਲਈ ਵੇਹਲ ਹੀ ਕਿੱਥੇ । ਬਚਪਨ ਨੂੰ ਸਕੂਲੀ ਕਿਤਾਬਾਂ ਨੇ ਦੱਬ ਰੱਖਿਆ ਹੈ ।
ਅੱਜ ਦਾ ਦਿਨ ਕੁੱਝ ਸੰਕਲਪ ਲੈਣ ਦਾ ਦਿਨ ਹੈ ਅਜਿਹੇ ਸੰਕਲਪ ਜੋ ਕੌਮ ਦੀ ਕਾਇਆ ਕਲਪ ਕਰ ਦੇਣ । ਅਸੀਂ ਫਿਰ ਸੋਚਣ ਲੱਗ ਜਾਂਦੇ ਹਾਂ ਉਹ ਅਜਿਹੇ ਕਿਹੜੇ ਕਰਿਸ਼ਮਈ ਸੰਕਲਪ ਹਨ ਜੋ ਕੌਮ ਦੀ ਕਾਇਆ ਸਚੁਮੱਚ ਹੀ ਪਲਟ ਦੇਣਗੇ ? ਕੀ ਅਜਿਹੀ ਵੀ ਕੋਈ ਗੱਲ ਹੋ ਸਕਦੀ ਹੈ ਜੋ ਕੌਮ ਨੂੰ ਚੜ੍ਹਦੀ ਕਲਾ ਵਿੱਚ ੈ ਜਾਏਗੀ ।

ਸਿੱਖ ਦੀ ਸਦਾ ਚੜ੍ਹਦੀ ਕਲਾ ਹੈ । ਚੜ੍ਹਦੀ ਕਲਾ ਵਿੱਚ ਰਹਿਣਾ ਸਾਨੂੰ ਗੁਰੂ ਨੇ ਸਿਖਾਇਆ ਹੈ । ਗੁਰੂ ਦੇ ਸਿਧਾਤਾਂ ਨੂੰ ਮੰਨਣ ਨਾਲ਼ ਹੀ ਚੜ੍ਹਦੀ ਕਲਾ ਹੋਣੀ ਹੈ । ਕਿੰਨਾ ਕੁ ਮੰਨਦੇ ਹਾਂ ਅਸੀਂ ਆਪਣੇ ਗੁਰੁ ਨੂੰ ਇਸ ਬਾਰੇ ਇੱਕ ਬਹੁੱਤ ਵੱਡੀ ਫੈਕਟਰੀ ਦਾ ਮਾਲਕ ਸੱਜਣ ਗੱਲ ਕਰ ਰਿਹਾ ਸੀ ਕਿ ਭਾਈ ਰਣਜੀਤ ਸਿੰਘ ਨੂੰ ਤਰਖਾਣ ਕਰਕੇ ਹੀ ਜਥੇਦਾਰੀ ਤੋਂ ਉਤਾਰਿਆ ਗਿਆ ਕਿਉਂਕਿ ਇਹ ਜੱਟ ਨਹੀਂ ਚਹੁੰਦੇ ਕਿ ਕਿਸੇ ਹੋਰ ਜਾਤ ਦਾ ਬੰਦਾ ਉਹਨਾਂ ਅੱਗੇ ਗੱਲ ਕਰੇ, ਅੜ ਸਕੇ ਲੜ ਸਕੇ । ਕੁੱਝ ਕਹਿੰਦੇ ਹਨ ਕਿ ਮੱਕੜ ਸਾਹਿਬ ਨੂੰ ਭਾਪਿਆਂ ਦੀਆਂ ਵੋਟਾਂ ਬਟੋਰਨ ਵਾਸਤੇ ਹੀ ਪ੍ਰਧਾਨ ਬਣਾਇਆ ਗਿਆ ਹੈ । ਇਹ ਸਿੱਖ ਸਿਧਾਤਾਂ ਤੋਂ ਬਹੁਤ ਪਰੇ ਦੀਆਂ ਗੱਲਾਂ ਹਨ । ਜਿਥੇ ਇੰਨਸਾਨ ਨੂੰ ਇੰਨਸਾਨ ਕਰਕੇ ਨਹੀਂ ਦੇਖਿਆਂ ਜਾਂਦਾ ਏਥੇ ਭਾਪੇ, ਜੱਟ, ਤਰਕਾਣ, ਚਮਾਰ ਆਦਿ ਪਤਾ ਨਹੀਂ ਕਿਹੜੇ ਕਿਹੜੇ ਨਾਵਾਂ ਕਰਕੇ ਜਾਣਿਆ ਜਾਂਦਾ ਹੈ । ਗੁਰਮਤਿ ਦਾ ਜਦੋਂ ਅਸੀਂ ਪਹਿਲਾ ਡੰਡਾ ਹੀ ਨਹੀਂ ਫੜ ਸਕੇ ਫਿਰ ਅਸੀਂ ਆਪਣੇ ਗੁਰੂ ਤੋਂ ਕੀ ਭਾਲ਼ਦੇ ਹਾਂ ? ਸਾਨੂੰ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦੇ ਸਿਧਾਂਤ ਅਪਣਾ ਕੇ ਜਾਤ ਪਾਤ ਰਹਿਤ ਸਮਾਜ ਸਿਰਜਣਾ ਪਵੇਗਾ । ਸਾਰਿਆਂ ਨੂੰ ਨਾਲ਼ ਲੈ ਕੇ ਇਸ ਸਿਸਟਮ ਵਿਰੁੱਧ ਲੜਨਾ ਪਵੇਗਾ ।

ਭਾਰਤ ਦੀ ਭੁਗੋਲਿਕ ਸਥਿਤੀ ਸਮਝਣੀ ਪਵੇਗੀ ਇਸ ਦੀ ਫੌਜੀ ਸਕਤੀ ਸਮਝਣੀ ਪਵੇਗੀ ਅੇਵੇਂ ਹੀ ਦੋ ਚਾਰ ਦਸ ਵੀਹ ਬੰਦੇ ਹਥਿਆਰ ਚੁੱਕ ਕੇ ਆਪਣੇ ਦੇਸ਼ ਨਹੀਂ ਬਣਾ ਸਕਦੇ ਇਸ ਲਈ ਲੰਬੀ ਰਣਨੀਤੀ ਦੀ ਜਰੂਰਤ ਹੈ । ਸਾਨੂੰ ਇਹ ਸਮਝਣਾ ਪਵੇਗਾ ਕਿ ਦੇਸ਼ ਜੰਨਤਾ ਨਾਲ਼ ਬਣਦਾ ਹੈ । ਜਦੋਂ ਖਿਤੇ ਵਿਚਲੀ ਕੁੱਲ ਲੋਕਾਈ ਦੀ ਸਹਿਮਤੀ ਹੋਵੇ ਫਿਰ ਉਹਨਾਂ ਨੂੰ ਕੋਈ ਵੀ ਸਕਤੀ ਦਬਾ ਨਹੀਂ ਸਕਦੀ ਚਾਹੇ ਕਿੰਨੀ ਵੀ ਤਾਕਤਵਰ ਕਿਉਂ ਨਾ ਹੋਵੇ ।
ਅੱਜ ਆਉ ਸਾਰੇ ਪ੍ਰਣ ਕਰੀਏ ਕਿ ਅਸੀਂ ਗੁਰੂ ਬਾਬੇ ਦੇ ਸਿਧਾਂਤਾ ਨੂੰ ਅਪਣਾਵਾਗੇ । ਦੱਬੇ ਕੁਚਲੇ ਲਤਾੜੇ ਲੋਕਾਂ ਨੂੰ ਗਲੇ ਨਾਲ ਲਗਾ ਅਨਿਆਏ ਵਿਰੁੱਧ ਜੰਗ ਦਾ ਬਿਗੁਲ ਵਜਾਵਾਂਗੇ । 

ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ ; ੯੮੭੨੦੯੯੧੦੦

No comments: