jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 6 June 2013

ਐਮ.ਐਲ.ਏ ਸਿੱਧੂ ਦੀ ਅਗੁਵਾਈ ਹੇਠ ਕਾਂਗਰਸੀ ਵਰਕਰਾਂ ਨੇ ਮਲੂਕਾ ਦੇ ਨਿਵਾਸ ਦੇ ਬਾਹਰ ਧਰਨਾ ਦਿੱਤਾ

www.sabblok.blogspot.com
ਚੰਡੀਗੜ੍ਹ, 6 ਜੂਨ (ਗਗਨਦੀਪ ਸੋਹਲ) : ਮੋਹਾਲੀ ਤੋਂ ਐਮ.ਐਲ.ਏ ਬਲਬੀਰ ਸਿੱਧੂ ਦੀ ਅਗੁਵਾਈ ਹੇਠ ਸੈਂਕੜਾਂ ਕਾਂਗਰਸੀ ਵਰਕਰਾਂ ਵੱਲੋਂ ਅੱਜ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਪਿੰਡ ਕਾਂਸਲ ਵਿਖੇ ਨਿਵਾਸ ਦੇ ਬਾਹਰ ਧਰਨਾ ਦਿੱਤਾ ਗਿਆ। ਜਿਨ੍ਹਾਂ ਨੇ ਕਿਤਾਬ ਘੁਟਾਲੇ 'ਚ ਸ਼ਮੂਲੀਅਤ ਨੂੰ ਲੈ ਕੇ ਮਲੂਕਾ ਦੇ ਅਸਤੀਫੇ ਦੀ ਮੰਗ ਕੀਤੀ।

ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਸਿੱਧੂ ਨੇ ਕਿਹਾ ਕਿ ਮਲੂਕਾ ਦੀ ਕਿਤਾਬ ਘੁਟਾਲੇ 'ਚ ਸ਼ਮੂਲੀਅਤ ਨੇ ਸਾਰੇ ਸਿਆਸਤਦਾਨਾਂ ਨੂੰ ਸ਼ਰਮਸਾਰ ਕਰ ਦਿੱਤਾ ਹੈ। ਕੋਈ ਵੀ ਸਕੂਲੀ ਵਿਦਿਆਰਥੀਆਂ ਖਾਤਿਰ ਆਏ ਫੰਡਾਂ 'ਚ ਘੁਟਾਲੇ ਬਾਰੇ ਸੋਚ ਨਹੀਂ ਸਕਦਾ। ਇਹ ਮਨੁੱਖਤਾ ਦੇ ਵਿਰੁੱਧ ਅਪਰਾਧ ਹੈ ਅਤੇ ਮਲੂਕਾ ਦੇ ਇਸ ਗੁਨਾਹ ਦੀ ਕੋਈ ਮੁਆਫੀ ਨਹੀਂ ਹੈ। ਮਲੂਕਾ ਨੂੰ ਖੁਦ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇੈਣਾ ਚਾਹੀਦਾ ਹੈ, ਨਹੀਂ ਤਾਂ ਕਾਂਗਰਸ ਪਾਰਟੀ ਮੁੱਖ ਮੰਤਰੀ 'ਤੇ ਮਲੂਕਾ ਨੂੰ ਬਰਖਾਸਤ ਕਰਨ ਲਈ ਦਬਾਅ ਬਣਾਏਗੀ।

ਸਿੱਧੂ ਨੇ ਕਿਹਾ ਕਿ ਕਿਤਾਬਾਂ ਦੀ ਖ੍ਰੀਦਦਾਰੀ ਲਈ ਮਲੂਕਾ ਦੀ ਨੂੰਹ ਪਰਮਪਾਲ ਕੌਰ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ, ਜਿਹੜੀ ਖ੍ਰੀਦ ਕਮੇਟੀ 'ਚ ਸਹਾਇਕ ਸੀ। ਇਹ ਮਲੂਕਾ ਲਈ ਸ਼ਰਮਨਾਕ ਹੈ, ਜੋ ਉਹ ਘੁਟਾਲੇ ਦਾ ਘੜਾ ਉਸਦੀ ਨੂੰਹ ਦੇ ਇਸ਼ਾਰੇ 'ਤੇ ਕੰਮ ਕਰਨ ਵਾਲੇ ਅਫਸਰਾਂ ਦੇ ਸਿਰ ਭੰਨਣਾ ਚਾਹੁੰਦੇ ਹਨ। 

ਜਦਕਿ ਮੁੱਖ ਮੰਤਰੀ ਮਲੂਕਾ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਨ੍ਹਾਂ ਵੱਲੋਂ ਇਨਕੁਆਰੀ ਸਬੰਧੀ ਦਿੱਤੇ ਆਦੇਸ਼ ਖੁਦ 'ਚ ਸ਼ਰਮਨਾਕ ਹਨ। ਕਾਂਗਰਸ ਪਾਰਟੀ ਸੀ.ਬੀ.ਆਈ ਜਾਂ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਮੌਜ਼ੂਦਾ ਜੱਜ ਪਾਸੋਂ ਕਰਵਾਈ ਜਾਂਚ ਤੋਂ ਹੇਠਾਂ ਕਿਸੇ 'ਤੇ ਸਹਿਮਤ ਨਹੀਂ ਹੋਵੇਗੀ

No comments: