jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 4 June 2013

ਬਸਪਾ ਆਗੂ ਕਰਨੈਲ ਸਿੰਘ ਰਾਜੂ ਸਮੇਤ ਪਰਿਵਾਰ ਦੇ 8 ਮੈਂਬਰਾਂ ਵਿਰੁੱਧ ਕੇਸ ਦਰਜ

www.sabblok.blogspot.com
ਮਾਹਿਲਪੁਰ 3 ਜੂਨ - ਥਾਣਾ ਮਾਹਿਲਪੁਰ ਦੀ ਪੁਲਿਸ ਵਲੋਂ ਸਥਾਨਿਕ ਵਾਰਡ ਨੰਬਰ 13 ਵਿੱਚ ਰਹਿੰਦੇ ਬਸਪਾ ਦੇ ਸੀਨੀਅਰ ਆਗੂ ਸਮੇਤ ਉਸਦੇ ਪਰਿਵਾਰ ਦੇ ਕੁੱਝ ਮੈਂਬਰਾਂ ਵਿਰੁੱਧ ਇਕ ਔਰਤ ਦੇ ਬਿਆਨਾਂ ਤੇ ਧਾਰਾ 323, 452,427,148,149 ਆਈ ਪੀ ਸੀ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ਰੂ ਕਰ ਦਿੱਤੀ ਹੈ । ਪੁਲਿਸ ਵਲੋਂ ਦੋ ਧਿਰਾਂ ਦਰਮਿਆਨ ਹੋਈ ਗਹਿਗੱਚ ਲੜਾਈ ਵਿੱਚ ਜ਼ਖਮੀ ਔਰਤ ਸਿਮਰਜੀਤ ਕੌਰ ਅਤੇ ਦੂਸਰੀ ਧਿਰ ਦੇ ਬਸਪਾ ਆਗੂ ਕਰਨੈਲ ਸਿੰਘ ਰਾਜੂ ਨੂੰ ਇਲਾਜ ਲਈ ਮਾਹਿਲਪੁਰ ਦੇ ਸਿਵਲ ਹਸਪਤਾਲ ਦਾਖਿਲ ਕਰਵਾਇਆ ਗਿਆ ਸੀ । ਪੁਲਿਸ ਵਲੋਂ ਕਰਨੈਲ ਸਿੰਘ ਰਾਜੂ ਦੇ ਬਿਆਨਾ ਤੇ ਇਸ ਤੋਂ ਪਹਿਲਾਂ ਸਿਮਰਜੀਤ ਕੌਰ ਅਤੇ ਉਸਦੇ ਪਰਿਵਾਰਕ ਮੈਂਬਰਾਂ ਵਿਰੁੱਧ ਵੀ ਕੇਸ ਦਰਜ ਕੀਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਿਕ ਵਾਰਡ ਨੰਬਰ 13 ਦੀ ਵਾਸੀ ਸਿਮਰਜੀਤ ਕੌਰ ਪਤਨੀ ਗੁਰਮੀਤ ਸਿੰਘ ਨੇ ਥਾਣਾ ਮਾਹਿਲਪੁਰ ਦੀ ਪੁਲਿਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਮਿਤੀ 7 ਮਈ ਨੂੰ ਉਹ ਆਪਣੇ ਘਰ ਇਕੱਲੀ ਸੀ । ਸ਼ਾਮ ਦੇ ਵਕਤ ਉਹਨਾਂ ਦੇ ਗੁਆਂਢੀ ਜਸਪਾਲ ਸਿੰਘ ਨੇ ਰਸਤੇ ਵਿਚੋਂ ਮਿੱਟੀ ਪੁੱਟਕੇ ਆਪਣੀ ਪਲਾਟ ਦੀ ਚਾਰ ਦਿਵਾਰੀ ਨਾਲ ਲਗਾ ਲਈ ਅਤੇ ¦ਘਣ ਵਾਲੇ ਰਸਤੇ ਨੂੰ ਖਰਾਬ ਕਰ ਦਿੱਤਾ ਜਿਸਦਾ ਉਸਨੇ ਵਿਰੋਧ ਕੀਤਾ ਤਾਂ ਬਸਪਾ ਦਾ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਰਨੈਲ ਸਿੰਘ ਰਾਜੂ ਅਤੇ ਉਸਦੇ ਪਰਿਵਾਰ ਦੇ ਹੋ ਮੈਂਬਰ ਜਸਪਾਲ ਸਿੰਘ ਦੀ ਮੱਦਦ ਕਰਦੇ ਹੋਏ ਗਿਣੀਮਿਥੀ ਸ਼ਾਜਿਸ਼ ਤਹਿਤ ਉਸਦੇ ਘਰ ਅੰਦਰ ਦਾਖਿਲ ਹੋਕੇ ਮੇਰੀ ਕੁੱਟਮਾਰ ਕਰਨ ਲੱਗ ਪਏ ਅਤੇ ਉਸ ਸਮੇਤ ਪਰਿਵਾਰ ਦੇ ਮੈਂਬਰਾਂ ਨੂੰ ਗਾਲੀ ਗਲੋਚ ਕਰਕੇ ਜਲੀਲ ਕੀਤਾ ਗਿਆ। ਇਸ ਗਹਿਗੱਚ ਲੜਾਈ ਦੌਰਾਨ ਸਿਮਰਜੀਤ ਕੌਰ ਅਤੇ ਬਸਪਾ ਆਗੂ ਕਰਨੈਲ ਸਿੰਘ ਰਾਜੂ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਪੁਲਿਸ ਵਲੋਂ ਇਸ ਸਬੰਧ ਵਿਚ ਪਹਿਲਾਂ ਕਰਨੈਲ ਰਾਜੂ ਦੇ ਬਿਆਨਾਂ ਤੇ ਸਿਮਰਜੀਤ ਕੌਰ ਸਮੇਤ ਉਸਦੇ ਪਰਿਵਾਰ ਦੇ ਮੈਂਬਰਾਂ ਵਿਰੁੱਧ ਕੇਸ ਦਰਜ ਕਰਕੇ ਰਾਜੀਨਾਮਾ ਕਰਵਾਉਣ ਦੀ ਕੌਸ਼ਿਸ਼ ਕੀਤੀ ਪ੍ਰੰਤੂ ਰਾਜੀਨਾਮੇ ਦੀ ਗੱਲ ਸਿਰੇ ਨਾ ਚੜ੍ਹੀ। ਪੁਲਿਸ ਵਲੋਂ ਸਮੁੱਚੇ ਮਾਮਲੇ ਦੀ ਉਚ ਪੱਧਰੀ ਜਾਂਚ ਕਰਵਾਕੇ ਅੱਜ ਸਿਮਰਜੀਤ ਕੌਰ ਦੇ ਬਿਆਨਾ ਤੇ ਕਰਨੈਲ ਰਾਜੂ, ਅਮਨਦੀਪ ਸਿੰਘ, ਕੁਲਦੀਪ ਸਿੰਘ, ਜੀਤ ਰਾਮ ਜਸਪਾਲ ਸਿੰਘ ਸਮੇਤ 8 ਮੈਂਬਰਾਂ ਵਿਰੁੱਧ ਧਾਰਾ 323, 452, 427, 148, 149 ਆਈ ਪੀ ਸੀ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧ ਵਿਚ ਥਾਣੇਦਾਰ ਬਲਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਪੁਲਿਸ ਵਲੋਂ ਕਿਸੇ ਵੀ ਸਿਆਸੀ ਦਬਾਅ ਹੇਠ ਕੋਈ ਕਾਰਵਾਈ ਨਹੀਂ ਕੀਤੀ ਗਈ । ਪੁਲਿਸ ਵਲੋਂ ਮਾਮਲੇ ਦੀ ਤਹਿ ਤੱਕ ਜਾਂਚ ਕਰਕੇ ਦੋਵਾਂ ਧਿਰਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਹੈ।

No comments: