jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 4 June 2013

ਸਹਿਜਧਾਰੀ ਸਿੱਖ ਪਾਰਟੀ ਦੇ ਪ੍ਰਧਾਨ ਡਾ.ਰਾਣੂ ਦੀ ਪਤਨੀ ਵੱਲੋਂ ਪੱਤੀ ’ਤੇ ਲੱਗੇ ਦੋਸ਼ਾ ਦਾ ਖੰਡਨ

www.sabblok.blogspot.com
ਮਨਵਿੰਦਰ ਕੌਰ ਵਲੋਂ ਸੋਹਰੇ ਪਰੀਵਾਰ ’ਤੇ ਲਗਾਏ ਗਏ ਗੰਭੀਰ ਦੋਸ਼
ਚੰਡੀਗੜ, 3 ਜੂਨ - ਬੀਤੇ ਦਿਨ ਪ੍ਰੈਸ ਕੱਲਬ ’ਚ ਸਹਿਜਧਾਰੀ ਸਿੱਖ ਪਾਰਟੀ ਦੇ ਪ੍ਰਧਾਨ ਡਾ.ਪਰਮਜੀਤ ਸਿੰਘ ਰਾਣੂੰ ਉਪਰ ਹੋਏ ਹਮਲੇ ’ਤੇ ਕਥਿਤ ਨਾਜਾਇਜ ਸਬੰਧਾ ਦੇ ਦੋਸ਼ਾਂ ਨੂੰ ਉਨ੍ਹਾਂ ਦੀ ਪਤਨੀ ਡਾ.ਇੰਦਰਜੀਤ ਕੋਰ ਰਾਣੂੰ ਵਲੋੰ ਮੰਨਘੜਤ, ਸਾਜਿਸ਼ੀ ਤੇ ਬੇਬੁਨਿਆਦ ਕਰਾਰ ਦਿੱਤਾ। ਮੀਡੀਆ ’ਚ ਡਾ.ਪਰਮਜੀਤ ਸਿੰਘ ਰਾਣੂੰ ਦੇ ਨਾਲ ਮਨਵਿੰਦਰ ਕੌਰ ਉਪਰ ਉਸ ਦੇ ਪਤੀ ਦੀਪਕ ਕਾਜਲਾ ਤੇ ਉਸ ਦੇ ਸਮੁੱਚੇ ਪਰਿਵਾਰ ਵਲੋਂ ਲਗਾਏ ਗਏ ਦੋਸ਼ਾਂ ਨੂੰ ਮੁੱਢੋਂ ਹੀ ਨਕਾਰਦੇ ਹੋਏ ਡਾ.ਇੰਦਰਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਡਾ.ਰਾਣੂੰ ਕਾਜਲਾ ਪਰਿਵਾਰ ਦੇ ਕਾਫੀ ਸਮੇਂ ਤੋਂ ਬਤੌਰ ਫੈਮਿਲੀ ਡਾਕਟਰ ਵਜੋਂ ਵਿਚਰਦੇ ਆ ਰਹੇ ਸਨ। ਇਸ ਦੌਰਾਨ ਕਾਜਲਾ ਪਰਿਵਾਰ ਵੱਲੋਂ ਉਨ੍ਹਾਂ ਦੀ ਨੂੰਹ ਮਨਵਿਂਦਰ ਕੌਰ ਨਾਲ ਹੋ ਰਹੀ ਕੁੱਟਮਾਰ ਅਤੇ ਦੁਰ-ਵਿਵਹਾਰ ਸਬੰਧੀ ਮਾਮਲੇ ਨੂੰ ਉਨ੍ਹਾਂ ਦੇ ਪਤੀ ਨੇ ਇਕ ਸਮਾਜ ਸੇਵੀ ਵਜੋਂ ਹੱਲ ਕਰਣ ਦੇ ਯਤਨ ਕੀਤੇ, ਜਿਸ ਬਾਰੇ ਉਨ੍ਹਾਂ ਨੂੰ ਪੂਰੀ ਜਾਣਕਾਰੀ ਸੀ ਅਤੇ ਮਨਵਿੰਦਰ ਦੀ ਮਾਨਸਿਕ ਬਿਮਾਰੀ ਲਈ ਉਨ੍ਹਾਂ ਨੇ ਵੀ ਕਈ ਵਾਰ ਉਸ ਨੂੰ ਦਵਾਈ ਦਿੱਤੀ ਸੀ। ਡਾ. ਇੰਦਰਜੀਤ ਨੇ ਡਾ.ਰਾਣੂੰ ਤੇ ਕਾਜਲਾ ਪਰਿਵਾਰ ਵੱਲੋਂ ਲਗਾਏ ਉਨ੍ਹਾਂ ਦੋਸ਼ਾ ਨੂੰ ਵੀ ਰੱਦ ਕਰ ਦਿੱਤਾ ਕਿ ਮਨਵਿੰਦਰ ਉਨ੍ਹਾਂ ਦੇ ਪਤੀ ਨਾਲ ਰਹਿ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਖੁਦ ਅਪਣੇ ਪਤੀ ਨਾਲ ਸੁਖਦ ਪਰਿਵਾਰਕ ਜੀਵਨ ਭੋਗ ਰਹੀ ਹੈ। ਉਨ੍ਹਾਂ ਦਾ ਕਲੀਨਿਕ ਪੂਰੀ ਤਰਾ ਪਾਰਦਰਸ਼ੀ ਹੈ ਅਤੇ ਉਨਾ ਕੋਲ ਮਹਿਲਾ ਸਹਾਇਕ ਹਰ ਸਮੇ ਹਾਜ਼ਰ ਹੁੰਦੀਆਂ ਹਨ। ਪ੍ਰੈਸ ਕਾਨਫਰੰਸ ਵਿਚ ਡਾ.ਰਾਣੂੰ ਦੀ ਧਰਮ-ਪਤਨੀ ਦੇ ਨਾਲ ਕਾਜਲਾ ਪਰਿਵਾਰ ਦੀ ਨੂੰਹ ਮਨਵਿੰਦਰ ਕੌਰ ਵੀ ਹਾਜ਼ਰ ਸਨ, ਜਿਸ ਨੇ ਅਪਣੇ ਪਤੀ, ਸੋਹਰੇ ਤੇ ਸੱਸ ਉਪਰ ਘਰੇਲੂ ਹਿੰਸਾ ਦੇ ਨਾਲ-ਨਾਲ ਉਸ ਦੇ ਸੋਹਰੇ ਵਲੋੰ ਉਸ ਦੀ ਇੱਜ਼ਤ ਨੂੰ ਹੱਥ ਪਾਉਣ ਵਰਗੇ ਗੰਭੀਰ ਦੋਸ਼ਾਂ ਨੂੰ ਵੀ ਦੋਹਰਾਇਆ। ਉਸ ਨੇ ਜ਼ੋਰ ਦੇ ਕੇ ਕਿਹਾ ਕਿ ਡਾ.ਰਾਣੂੰ ਉਸ ਦੇ ਵੱਡੇ ਭਰਾ ਦੇ ਨਾਤੇ ਸਾਡੇ ਪਰਿਵਾਰਕ ਮਸਲੇ ਨੂੰ ਹੱਲ ਕਰ ਰਹੇ ਸੀ। ਉਨ੍ਹਾਂ ਦੱਸਿਆ ਕਿ ਮਾਣਯੋਗ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ’ਚ ਉਸ ਦੇ ਸੋਹਰੇ ਪਰਿਵਾਰ ਨਾਲ ਤਲਾਕ ਦਾ ਕੇਸ ਚਲ ਰਿਹਾ ਹੈ ਤੇ ਇਸ ਕੇਸ ਦੀ ਪੈਰਵੀ ਤੋੰ ਉਸ ਨੂੰ ਪਿੱਛੇ ਹੱਟ ਜਾਣ ਲਈ ਹੀ ਇਹ ਸਾਰਾ ਕੁਝ ਕਾਜਲਾ ਪਰਿਵਾਰ ਵਲੋਂ ਕੀਤਾ ਗਿਆ ਹੈ। ਡਾ.ਇੰਦਰਜੀਤ ਕੌਰ ਨੇ ਕਾਜਲਾ ਪਰਿਵਾਰ ਵਲੋਂ ਪੇਸ਼ ਕੀਤੇ ਹਲਫੀਆ ਬਿਆਨਾਂ ਨੂੰ ਨਿਰਅਧਾਰ ਤੇ ਜਾਅਲੀ ਦਸਤਾਵੇਜ਼ ਕਰਾਰ ਦਿਂਦੇ ਹੋਏ ਦੱਸਿਆ ਕਿ ਨੋਟਰੀ ਪਬਲਿਕ ਤੋਂ ਤਸਦੀਕ ਕਰਵਾਉਣ ਲਈ ਅਸ਼ਟਾਮਫਰੋਸ਼ ਦੇ ਰਜਿਸਟਰ ਤੇ ਹਸਤਾਖਰ ਜ਼ਰੂਰੀ ਹੁਂਦੇ ਹਨ ਜੋ ਕਿ ਕਾਜਲਾ ਪਰਿਵਾਰ ਦਿਖਾ ਨਹੀ ਸਕਿਆ। ਮਨਵਿਂਦਰ ਕੌਰ ਨੇ ਕਿਹਾ ਕਿ ਜੋ ਦੋਸ਼ ਕਾਜਲਾ ਪਰਿਵਾਰ ਨੇ ਮੀਡੀਆ ਸਾਹਮਣੇ ਲਗਾਏ ਹਨ, ਉਹੀ ਸਾਰੇ ਦੋਸ਼ ਉਨ੍ਹਾਂ ਨੇ ਤਲਾਕ ਦੇ ਕੇਸ ’ਚ ਅਦਾਲਤ ’ਚ ਲਗਾਏ ਸਨ, ਜਿਨ੍ਹਾਂ ਦਾ ਮੈਂ ਅਪਣੇ ਵਕੀਲ ਰਾਹੀਂ ਢੁੱਕਵਾ ਜਵਾਬ ਅਦਾਲਤ ਵਿਚ 17 ਮਈ ਨੂੰ ਦੇ ਚੁੱਕੀ ਹਾਂ ਅਤੇ ਮਾਮਲਾ ਅਦਾਲਤ ਦੀ ਸੁਣਵਾਈ ਅਧੀਨ ਹੈ, ਜਿਸ ਦੀ ਅਗਲੀ ਸੁਨਵਾਈ 11 ਜੁਲਾਈ ਨੂੰ ਹੋਣੀ ਹੈ। ਡਾ. ਰਾਣੂੰ ਦੀ ਪਤਨੀ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਜ਼ੇਰੇ ਇਲਾਜ ਹਨ ਅਤੇ ਉਨ੍ਹਾਂ ਦਾ ਅਪਰੇਸ਼ਨ ਹੈ। ਚੰਡੀਗੜ੍ਹ ਪੁਲਿਸ ਨੇ ਅਜੇ ਤੱਕ ਦੋਸ਼ੀਆਂ ਵਿਰੁੱਧ ਕੋਈ ਵੀ ਕਾਰਵਾਈ ਨਹੀਂ ਕੀਤੀ ਹੈ, ਜਿਨ੍ਹਾਂ ਨੇ ਸ਼ਰੇਆਮ ਮੀਡੀਆ ਦੇ ਸਾਹਮਣੇ ਇਕ ਔਰਤ ਨੂੰ ਕੁੱਟਿਆ ਅਤੇ ਉਸ ਦੀ ਮਦਦ ਕਰ ਰਹੇ ਵਿਅਕਤੀ ਨੂੰ ਕੁੱਟਿਆ।
ਪ੍ਰੈਸ ਕਾਨਫਰੰਸ ’ਚ ਮੌਜੂਦ ਪੰਜਾਬ ਹੋਮਿਉਪੈਥਿਕ ਮੈਡੀਕਲ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਅਤੇ ਇੰਟਰਨੈਸ਼ਨਲ ਹਿਊਮਨ ਰਾਇਟਜ਼ ਕੌਂਸਲ ਦੇ ਜਨਰਲ ਸਕੱਤਰ ਡਾ.ਅਜੈ ਸ਼ਰਮਾ ਵੀ ਹਾਜਰ ਸਨ, ਜਿਨ੍ਹਾਂ ਨੇ ਡਾ.ਰਾਣੂੰ ਨੂੰ ਨਿਰਦੋਸ਼ ਦੱਸਿਆ ਅਤੇ ਉਨ੍ਹਾਂ ਤੇ ਮੀਡੀਆ ਦੀ ਹਾਜ਼ਰੀ ’ਚ ਹੋਏ ਹਮਲੇ ਦੀ ਨਿਖੇਧੀ ਕੀਤੀ। ਇਸ ਮੌਕੇ ਪ੍ਰੈਸ ਕਾਨਫਰੰਸ ’ਚ ਸਹਿਜਧਾਰੀ ਸਿੱਖ ਪਾਰਟੀ ਦੇ ਕੌਮੀ ਜਥੇਬੰਧਕ ਜਨਰਲ ਸਕੱਤਰ ਬਾਬਾ ਜਸਬੀਰ ਸਿੰਘ, ਕੌਮੀ ਯੂਥ ਵਿੰਗ ਦੇ ਪ੍ਰਧਾਨ ਜਗਤਾਰ ਸਿੰਘ ਹਿਸੋਵਾਲ, ਯੂਥ ਵਿੰਗ ਦੇ ਵਾਇਸ ਪ੍ਰਧਾਨ ਅਤੇ ਬੁਲਾਰੇ ਐਡਵੋਕੇਟ ਦੀਦਾਰ ਸਿੰਘ ਵੀ ਮੌਜੂਦ ਸਨ।

No comments: