www.sabblok.blogspot.com
ਦਿੱਲੀ ਸਿੱਖ ਕਮੇਟੀ ਦੇ ਨਵੇਂ ਅਹੁਦੇਦਾਰਾਂ ਪਾਈਆਂ ਨਵੀਆਂ ਪੈੜਾਂ
ਨਵੀਂ ਦਿੱਲੀ ਆਵਾਜ਼ ਨਿਊਜ਼ ਸਰਵਿਸ-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਵਿਖੇ ਨਵੰਬਰ 1984 ਦੋਰਾਨ ਸ਼ਹੀਦ ਹੋਏ ਸਿੱਖ ਸ਼ਹੀਦਾ ਦੀ ਯਾਦ ਵਿਚ ਬਨਣ ਵਾਲੇ 1984 ਸਿੱਖ ਕਤਲੇਆਮ ਯਾਦਗਾਰ ਦਾ ਨੀਹ ਪੱਥਰ ਅੱਜ ਗਿਆਨੀ ਤ੍ਰਿਲੋਚਨ ਸਿੰਘ ਜੱਥੇਦਾਰ ਤਖਤ ਸ੍ਰੀ ਕੇਸਗੜ ਸਾਹਿਬ ਵਲੋਂ ਅਰਦਾਸ ਕਰਨ ਦੇ ਉਪਰੰਤ ਰਖਿਆ ਗਿਆ, ਨੀਹ ਪੱਥਰ ਤੋਂ ਪਰਦਾ ਹਟਾਉਣ ਦੀ ਰਸਮ ਨੂੰ ਗਿਆਨੀ ਗੁਰਬਚਨ ਸਿੰਘ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਨਿਭਾਇਆ ਇਸ ਮੋਕੇ ਪੰਥ ਦੀਆਂ ਸਿਰਮੋਰ ਧਾਰਮਕ ਹਸਤਿਆਂ ਹਾਜਰ ਸਨ ਜਿਸ ਵਿਚ ਪ੍ਰਮੁੱਖ ਨੇ ਗਿਆਨੀ ਬਲਵੰਤ ਸਿੰਘ ਜੀ ਨੰਦਗੜ੍ਹ ਜੱਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ, ਗਿਆਨੀ ਮਲ ਸਿੰਘ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਗਿਆਨੀ ਗੁਰਮੁਖ ਸਿੰਘ ਹੈਡ ਗ੍ਰੰਥੀ ਸ੍ਰੀ ਅਕਾਲ ਤਖਤ ਸਾਹਿਬ, ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲੇ, ਬਾਬਾ ਲਖਾ ਸਿੰਘ ਜੀ ਨਾਨਕਸਰ ਵਾਲੇ, ਮਹੰਤ ਅਮ੍ਰਿਤਪਾਲ ਸਿੰਘ ਗੁਰਦੁਆਰਾ ਟਿਕਾਣਾ ਸਾਹਿਬ ਸਹਿਤ ਸਿਆਸੀ ਹਸਤੀਆਂ ਵੀ ਮੌਜੁਦ ਸਨ ਜਿਸ ਵਿਚ ਮੁੱਖ ਨੇ ਸੁਖਬੀਰ ਸਿੰਘ ਬਾਦਲ ਕੌਮੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਰਾਜਨਾਥ ਸਿੰਘ ਕੌਮੀ ਪ੍ਰਧਾਨ ਭਾਜਪਾ, ਸੁਸ਼ਮਾ ਸਵਰਾਜ ਨੇਤਾ ਵਿਰੋਧੀ ਧਿਰ ਲੋਕ ਸਭਾ, ਜੱਥੈਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ, ਮੈਂਬਰ ਪਾਰਲੀਮੈਂਟ ਸੁਖਦੇਵ ਸਿੰਘ ਢੀਡੰਸਾ, ਹਰਸਿਮਰ ਕੌਰ ਬਾਦਲ, ਨਰੇਸ਼ ਗੁਜਰਾਲ, ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਮੀਤ ਪ੍ਰਧਾਨ ਤਨਵੰਤ ਸਿੰਘ, ਜੁਆਇੰਟ ਸਕੱਤਰ ਹਰਮੀਤ ਸਿੰਘ ਕਾਲਕਾ, ਦਿੱਲੀ ਭਾਜਪਾ ਪ੍ਰਧਾਨ ਵਿਜੇ ਗੋਇਲ, ਸੀਨੀਅਰ ਅਕਾਲੀ
ਆਗੂ ਅਵਤਾਰ ਸਿੰਘ ਹਿੱਤ, ਉਂਕਾਰ ਸਿੰਘ ਥਾਪਰ, ਕੁਲਦੀਪ ਸਿੰਘ ਭੋਗਲ, ਸ਼੍ਰੋਮਣੀ ਕਮੇਟੀ ਮੈਂਬਰ ਭੁਪਿੰਦਰ ਸਿੰਘ ਅਨੰਦ, ਗੁਰਮਿੰਦਰ ਸਿੰਘ ਮਠਾਰੂ, ਨਿਗਮ ਪਾਰਸ਼ਦ ਜਤਿੰਦਰ ਸਿੰਘ ਸ਼ੰਟੀ ਸਣੇ ਦਿੱਲੀ ਕਮੇਟੀ ਮੈਂਬਰ ਜਸਬੀਰ ਜੱਸੀ, ਕੈਪਟਨ ਇੰਦਰਪ੍ਰੀਤ ਸਿੰਘ ਸਮਰਦੀਪ ਸਿੰਘ ਸੰਨੀ, ਚਮਨ ਸਿੰਘ, ਗੁਰਲਾਡ ਸਿੰਘ, ਐਮ. ਪੀ. ਐਸ. ਚੱਡਾ, ਪਰਮਜੀਤ ਸਿੰਘ ਚੰਡੋਕ, ਅਮਰਜੀਤ ਸਿੰਘ ਪੱਪੂ, ਇੰਦਰਜੀਤ ਸਿੰਘ ਮੌਂਟੀ ਮੌਜੂਦ ਸਨ। ਦਿੱਲੀ ਕਮੇਟੀ ਦੇ ਪ੍ਰਬੰਧਕਾ ਨੇ ਸਾਰੀ ਸਰਕਾਰੀ ਰੁਕਾਵਟਾਂ ਤੋਂ ਪਾਸਾ ਵਟਦੇ ਹੋਏ ਆਪਣੇ ਮਿੱਥੇ ਪ੍ਰੋਗਰਾਮ ਅਨੁਸਾਰ ਇਕ ਘੰਟਾ ਪਹਿਲਾ ਨੀਹ ਪੱਥਰ ਰਖ ਕੇ ਦਿੱਲੀ ਤਖਤ ਨੂੰ ਇਹ ਸਿੱਧਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਦਿੱਲੀ ਕਮੇਟੀ ਜੋ ਕਿ ਦਿੱਲੀ ਦੇ ਚੁਣੇ ਹੋਏ ਸਿੱਖਾ ਦੀ ਇਕ ਧਾਰਮਕ ਜਮਾਤ ਹੈ ਨਾਲ ਹੀ ਉਹ ਸਿੱਖ ਕੌਮ ਦੇ ਦਰਪੇਸ਼ ਮੌਜੂਦਾ ਚੁਨੋਤੀਆਂ ਦਾ ਮੁਕਾਬਲਾ ਕਰਨ ਵਿਚ ਪੁਰੇ ਤੌਰ ਤੇ ਸਮਰਥ ਹੈ ਤੇ ਆਪਣੇ ਪਿਛਲੇ ਪ੍ਰਬੰਧਕਾ ਵੰਗ ਸਰਕਾਰ ਦੀ ਝੌਲੀਚੁਕ ਨਹੀਂ ਹੈ।ਇਸ ਮੌਕੇ ਵੱਖ ਵੱਖ ਸਿੰਘ ਸਭਾਵਾਂ ਅਤੇ ਪੰਥਕ ਜੱਥੇਬੰਦੀਆਂ ਵਲੋਂ ਦਿੱਲੀ ਕਮੇਟੀ ਨੂੰ ਯਾਦਗਾਰ ਦੀ ਉਸਾਰੀ ਵਾਸਤੇ ਲੱਖਾਂ ਰੁਪਏ ਦੇਣ ਦੀ ਘੋਸ਼ਣਾ ਕੀਤੀ ਗਈ।
ਆਵਾਜ਼ ਨਿਊਜ਼ ਸਰਵਿਸ-ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਨਵੇਂ ਚੁਣ ਕੇ ਆਏ ਅਹੁਦੇਦਾਰਾਂ ਵੱਲੋਂ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਹੇਠ ਸਿੱਖ ਕੌਮ ਦੀ ਏਕਤਾ ਅਤੇ ਹੱਕਾਂ ਸਬੰਧੀ ਕੀਤੀ ਜਾ ਰਹੀ ਦਲੇਰ ਕਦਮਾਂ ਨਾਲ ਪਹਿਲ-ਕਦਮੀ ਤੋਂ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਸਿੱਖੀ ਦੀ ਚੜ੍ਹਦੀ ਕਲਾ ਅਤੇ ਏਕਤਾ ਦੀ ਨਵੀਂ ਆਸ ਵਿਖਾਈ ਦੇਣ ਲੱਗੀ ਹੈ। ਦਿੱਲੀ ਸਿੱਖ ਕਮੇਟੀ ਦੀਆਂ ਚੋਣਾਂ ਉਪਰੰਤ ਅਹੁਦੇ ਸੰਭਾਲਦਿਆਂ ਹੀ ਨਵੇਂ ਅਹੁਦੇਦਾਰਾਂ ਨੇ ਸੰਤ ਸਮਾਜ ਅਤੇ ਦਮਦਮੀ ਟਕਸਾਲ ਵੱਲੋਂ ਸਿੱਖੀ ਏਕਤਾ ਲਈ ਸੋਧ ਕੇ ਲਾਗੂ ਕਰਵਾਏ ਨਾਨਕਸ਼ਾਹੀ ਕੈਲੰਡਰ ਨੂੰ ਨਵੀਂ ਦਿੱਲੀ ਵਿੱਚ ਲਾਗੂ ਕਰਕੇ ਕੌਮੀ ਏਕਤਾ ਦਾ ਪਹਿਲਾ ਮਜ਼ਬੂਤ ਕਦਮ ਚੁੱਕਿਆ। ਦਮਦਮੀ ਟਕਸਾਲ ਵੱਲੋਂ ਜੂਨ-1984 ਦੇ ਸ਼ਹੀਦਾਂ ਦੀ ਯਾਦਗਾਰ ਦੀ ਕਾਰ ਸੇਵਾ ਰਾਹੀਂ ਸੰਪੂਰਨਤਾ ਕਰਨ ਦੌਰਾਨ ਦਿੱਲੀ ਵਿੱਚ ਨਵੰਬਰ-1984 ਦੇ ਸ਼ਹੀਦਾਂ ਦੀ ਯਾਦ ਵਿੱਚ ਯਾਦਗਾਰ ਸਥਾਪਿਤ ਕਰਨ ਦਾ ਐਲਾਨ ਕੀਤਾ ਗਿਆ। ਐਲਾਨ ਕਰਨ ਤੋਂ ਕੁੱਝ ਦਿਨ ਬਾਅਦ ਹੀ ਕਾਰਜਕਾਰਨੀ ਕਮੇਟੀ ਨੇ ਯਾਦਗਾਰ ਬਣਾਉਣ ਦੀ ਰੂਪ-ਰੇਖਾ ਉਲੀਕਦਿਆਂ ਗੁਰਦੁਆਰਾ ਸ੍ਰੀ ਰਕਾਬ ਗੰਜ ਵਿਖੇ ਇਹ ਯਾਦਗਾਰ ਬਣਾਉਣ ਦਾ ਮਤਾ ਪਾਸ ਕਰਕੇ 12 ਜੂਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਵਾਲਾ ਦਿਨ ਨੀਂਹ ਪੱਥਰ ਰੱਖਣ ਲਈ ਨਿਸ਼ਚਿਤ ਕਰ ਲਿਆ।
ਕਮੇਟੀ ਨੇ ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰਦਿਆਂ ਵੱਖ-ਵੱਖ ਤਖਤਾਂ ਦੇ ਸਿੰਘ ਸਾਹਿਬਾਨਾਂ ਅਤੇ ਹੋਰ ਧਾਰਮਿਕ ਸਖਸ਼ੀਅਤਾਂ ਦੇ ਰਾਹੀਂ ਇਸ ਯਾਦਗਾਰ ਦਾ ਨੀਂਹ ਪੱਥਰ ਰੱਖੇ ਜਾਣ ਦਾ ਪ੍ਰੋਗਰਾਮ ਤਿਆਰ ਕਰ ਲਿਆ। ਦਿੱਲੀ ਸਰਕਾਰ ਨੇ ਇਸ ਮਾਮਲੇ ਵਿੱਚ ਰੁਕਾਵਟ ਖੜ੍ਹੀ ਕਰਨ ਦੀ ਕੋਸ਼ਿਸ਼ ਕਰਦਿਆਂ ਇਸ ਯਾਦਗਾਰ ਉਸਾਰੀ ਨੂੰ ਗੈਰ-ਕਾਨੂੰਨੀ ਕਰਾਰ ਦਿੰਦਿਆਂ ਇਹ ਕਾਰਜ ਬੰਦ ਕਰਨ ਦੀ ਲਿਖਤੀ ਧਮਕੀ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਅੰਦਰ ਲਗਾ ਦਿੱਤੀ। ਦਿੱਲੀ ਕਮੇਟੀ ਇਸ ਤੋਂ ਡਰੀ ਨਹੀਂ। ਆਪਣੇ ਨਿਰਧਾਰਤ ਪ੍ਰੋਗਰਾਮ ਅਨੁਸਾਰ ਨੀਂਹ ਪੱਥਰ ਰੱਖਣ ’ਤੇ ਕਾਇਮ ਰਹਿਣ ਦਾ ਐਲਾਨ ਕਰ ਦਿੱਤਾ। ਇਸ ਮਾਮਲੇ ਵਿੱਚ ਦਿੱਲੀ ਕਮੇਟੀ ਦੇ ਪੈਰ ਖਦੇੜਨ ਲਈ ਪਰਮਜੀਤ ਸਿੰਘ ਸਰਨਾ ਸਾਬਕਾ ਪ੍ਰਧਾਨ ਦਿੱਲੀ ਕਮੇਟੀ ਨੂੰ ਅੱਗੇ ਲਿਆ ਕੇ ਦਿੱਲੀ ਹਾਈ ਕੋਰਟ ਰਾਹੀਂ ਇਹ ਯਾਦਗਾਰ ਪ੍ਰੋਜੈਕਟ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਪਰ ਸ਼ਹੀਦੀ ਯਾਦਗਾਰ ਦੇ ਨੀਂਹ ਪੱਥਰ ਨੂੰ ਰੱਖਣ ਵਿੱਚ ਕਾਂਗਰਸ ਦਾ ਇਹ ਕਾਰਜ ਵੀ ਸਫਲ ਨਹੀਂ ਹੋ ਸਕਿਆ। ਪਰਮਜੀਤ ਸਿੰਘ ਸਰਨਾ ਦਿੱਲੀ ਕਮੇਟੀ ਖਿਲਾਫ ਹਾਈ ਕੋਰਟ ਵਿੱਚ ਉਸ ਸਮੇਂ ਮੂਧੇ-ਮੂੰਹ ਡਿੱਗ ਪਏ ਜਦੋਂ ਦਿੱਲੀ ਹਾਈਕੋਰਟ ਨੇ ਉਨ੍ਹਾਂ ਦਾ ਦਿੱਲੀ ਕਮੇਟੀ ਨਾਲ ਕੋਈ ਸਬੰਧ ਨਾ ਹੋਣ ਬਾਰੇ ਕਹਿ ਕੇ ਉਨ੍ਹਾਂ ਦੀ ਪਟੀਸ਼ਨ ਨਾ-ਮਨਜ਼ੂਰ ਕਰ ਦਿੱਤੀ। ਕਾਂਗਰਸ ਦੇ ਅਸਫਲ ਅੜਿੱਕਿਆਂ ਦੇ ਬਾਵਜੂਦ ਦਿੱਲੀ ਗੁਰਦੁਆਰਾ ਕਮੇਟੀ ਨਵੰਬਰ-1984 ਦੇ ਸ਼ਹੀਦਾਂ ਦੀ ਯਾਦਗਾਰ ਦਾ ਨੀਂਹ ਪੱਥਰ ਰੱਖਣ ਵਿੱਚ ਪੂਰੀ ਤਰ੍ਹਾਂ ਕਾਮਯਾਬ ਰਹੀ। ਸਿੱਖਾਂ ਅਤੇ ਦੇਸ਼ ਦੀਆਂ ਹੋਰ ਘੱਟ ਗਿਣਤੀਆਂ ਨਾਲ ਇਨਸਾਫ਼ ਨਾ ਕਰ ਸਕਣ ਵਾਲੀ ਭਾਰਤੀ ਸੰਸਦ ਦੇ ਐਨ ਸਾਹਮਣੇ ਉਸਾਰੀ ਜਾਣ ਵਾਲੀ ਇਹ ਨਵੰਬਰ-1984 ਕਤਲੇਆਮ ਦੀ ਯਾਦਗਾਰ ਦੁਨੀਆਂ ਲਈ ਬਹੁਤ ਕੁੱਝ ਕਹਿ ਰਹੀ ਹੋਵੇਗੀ। ਇਸ ਯਾਦਗਾਰ ਦੇ ਵਿਸ਼ਵ ਨੂੰ ਜਾਣ ਵਾਲੇ ਸੰਦੇਸ਼ ਤੋਂ ਹੀ ਕਾਂਗਰਸ ਡਰ ਰਹੀ ਹੈ। ਇਸੇ ਲਈ ਉਹ ਆਪਣੇ ਵੱਖ-ਵੱਖ ਵਸੀਲੇ ਵਰਤ ਕੇ ਇਹ ਯਾਦਗਾਰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਦਿੱਲੀ ਕਮੇਟੀ ਇਸ ਮਾਮਲੇ ਵਿੱਚ ਦ੍ਰਿੜ ਹੋ ਕੇ ਯਾਦਗਾਰ ਉਸਾਰੀ ਦੇ ਕਾਰਜਾਂ ਵਿੱਚ ਲੱਗੀ ਹੋਈ ਹੈ। ਜਿਸ ਤਰ੍ਹਾਂ ਦਿੱਲੀ ਕਮੇਟੀ ਨੇ ਨਾਨਕਸ਼ਾਹੀ ਕੈਲੰਡਰ ਦਾ ਸੋਧਿਆ ਰੂਪ ਲਾਗੂ ਕਰਨ, ਨਵੰਬਰ-1984 ਦੇ ਕਤਲੇਆਮ ਦੀ ਯਾਦ ਵਿੱਚ ਯਾਦਗਾਰ ਬਣਾਉਣ ਦਾ ਕਾਰਜ ਦ੍ਰਿੜ ਕਦਮੀਂ ਅੱਗੇ ਵਧਾਇਆ ਹੈ, ਉਸ ਤੋਂ ਸਮੁੱਚੇ ਵਿਸ਼ਵ ਵਿੱਚ ਇਹ ਸੰਦੇਸ਼ ਗਿਆ ਹੈ ਦਿੱਲੀ ਕਮੇਟੀ ਜਿਸ ਤਨਦੇਹੀ ਨਾਲ ਸਿੱਖ ਮੁੱਦਿਆਂ ’ਤੇ ਪਹਿਰਾ ਦੇ ਰਹੀ ਹੈ, ਉਸ ਨਾਲ ਪੰਥਕ ਏਕਤਾ ਦੀ ਮਜ਼ਬੂਤੀ ਨੂੰ ਵੱਡਾ ਆਧਾਰ ਮਿਲ ਰਿਹਾ ਹੈ। ਦੇਸ਼ ਦੀਆਂ ਹੋਰ ਪ੍ਰਮੁੱਖ ਸਿੱਖ ਸੰਸਥਾਵਾਂ, ਪ੍ਰਬੰਧਕ ਕਮੇਟੀ ਹਜ਼ੂਰ ਸਾਹਿਬ, ਪਟਨਾ ਸਾਹਿਬ, ਪਾਉਂਟਾ ਸਾਹਿਬ ਅਤੇ ਹੋਰ ਪ੍ਰਮੁੱਖ ਸਿੱਖ ਸੰਸਥਾਵਾਂ ਵੀ ਦਿੱਲੀ ਕਮੇਟੀ ਦੀ ਤਰ੍ਹਾਂ ਸਿੱਖ ਮਾਮਲਿਆਂ ’ਤੇ ਪੂਰੀ ਦਲੇਰੀ ਅਤੇ ਦ੍ਰਿੜਤਾ ਨਾਲ ਪਹਿਰਾ ਦੇਣ ਤਾਂ ਸਿੱਖੀ ਨੂੰ ਦਰਪੇਸ਼ ਚੁਣੌਤੀਆਂ ਨੂੰ ਵੱਡੀ ਪੱਧਰ ’ਤੇ ਨਜਿੱਠਿਆ ਜਾ ਸਕਦਾ ਹੈ। ਕਈ ਸਿੱਖ ਆਗੂਆਂ ਦਾ ਕਹਿਣਾ ਹੈ ਕਿ ਦਿੱਲੀ ਕਮੇਟੀ ਨੂੰ ਇਸ ਮਾਮਲੇ ਵਿੱਚ ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ, ਦਮਦਮੀ ਟਕਸਾਲ ਅਤੇ ਸ਼੍ਰੋਮਣੀ ਕਮੇਟੀ, ਸ੍ਰੀ ਅਕਾਲ ਤਖਤ ਸਾਹਿਬ ਨਾਲ ਵਿਚਾਰਧਾਰਕ ਸਾਂਝ ਰੱਖਣ ਵਾਲੀਆਂ ਸੰਸਥਾਵਾਂ ਨਾਲ ਹੋਰ ਵਧੇਰੇ ਤਾਲ-ਮੇਲ ਵਧਾਉਂਦਿਆਂ ਇਸ ਕਾਰਜ ਵਿੱਚ ਵਧੇਰੇ ਮਜ਼ਬੂਤੀ ਲਿਆਉਂਦਿਆਂ ਨਵੇਂ ਦਿੱਸ-ਹੱਦੇ ਸਿਰਜਣੇ ਚਾਹੀਦੇ ਹਨ।

No comments:
Post a Comment