www.sabblok.blogspot.com
ਪੰਜਾਬ ਸਿੱਖਿਆ ਮਹਿਕਮੇ ਦੇ ਕਥਿਤ ਫੰਡ ਘਪਲੇ ਦੀ ਜਾਂਚ ਲਈ ਚਾਰ ਮੈਂਬਰੀ ਕੇਂਦਰੀ ਟੀਮ ਚੰਡੀਗੜ੍ਹ ਪਹੁੰਚੀ
ਚੰਡੀਗੜ੍ਹ 12 ਜੂਨ : (ਬਾਬੂਸ਼ਾਹੀ ਬਿਉਰੋ) ਪੰਜਾਬ ਦੇ ਸਿੱਖਿਆ ਮਹਿਕਮੇ ਵਿੱਚ ਸਰਵ ਸਿੱਖਿਆ ਅਭਿਆਨ ਲਈ ਮਿਲੇ ਅਤੇ ਹੋਰ ਕੇਂਦਰੀ ਫੰਡਾਂ ਦੀ ਕਥਿਤ ਦੁਰਵਰਤੋਂ ਅਤੇ ਲਾਇਬ੍ਰੇਰੀ ਪੁਸਤਕ ਅਤੇ ਸਾਇੰਸ ਸਕੈਡਲ ਦੀ ਪੜਤਾਲ ਕਰਨ ਲਈ ਭਾਰਤ ਸਰਕਾਰ ਦੇ ਮਾਨਵ ਸਰੋਤ ਮਹਿਕਮੇ ਦੀ ਇਕ ਚਾਰ ਮੈਂਬਰੀ ਟੀਮ ਬੁੱਧਵਾਰ ਨੂੰ ਚੰਡੀਗੜ੍ਹ ਪਹੁੰਚੀ| ਇਸ ਟੀਮ ਨੇ ਪੰਜਾਬ ਭਵਨ ਚੰਡੀਗੜ੍ਹ ਵਿੱਚ ਆਪਣੀ ਬੈਠਕ ਕੀਤੀ, ਟੀਮ ਵਲੋਂ ਪੰਜਾਬ ਦੀ ਪ੍ਰਿੰਸੀਪਲ ਸਕੱਤਰ ਸਿੱਖਿਆ ਅੰਜਲੀ ਭਾਵਰਾ ਨੂੰ ਬੁਲਾਇਆ ਗਿਆ, ਟੀਮ ਵਲੋ ਮੀਡੀਆ ਨਾਲ ਕਿਸੇ ਕਿਸਮ ਦੀ ਗੱਲਬਾਤ ਤੋਂ ਪਰਹੇਜ਼ ਕੀਤਾ ਗਿਆ ਪਰ ਸਮਝਿਆ ਜਾਂਦਾ ਹੈ ਕਿ ਇਸ ਨੇ ਸਿੱਖਿਆ ਅਧਿਕਾਰੀਆਂ ਕੋਲੋਂ ਵੱਖ ਵੱਖ ਸਕੀਮਾਂ ਅਧੀਨ ਆਏ ਕੇਦਰੀ ਫੰਡਾਂ ਦੀ ਵਰਤੋਂ ਬਾਰੇ ਰਿਕਾਰਡ ਦਾ ਵਿਸਤਾਰ ਮੰਗਿਆ| ਇਹ ਵੀ ਪਤਾ ਲੱਗ ਗਿਆ ਹੈ ਕਿ ਟੀਮ ਨੇ ਉਹ ਕਿਤਾਬਾਂ ਵੀ ਮੰਗਵਾਈਆਂ ਜਿਹੜੀਆਂ ਸਕੂਲ ਲਾਇਬ੍ਰੇਰੀ ਲਈ ਖਰੀਦੀਆਂ ਗਈਆਂ ਸਨ ਇੱਥੋਂ ਤੱਕ ਕਿ ਇਹਨਾਂ ਕਿਤਾਬਾਂ ਵਿਚਲੇ ਛਪੀ ਇਤਰਾਜ਼ਯੋਗ ਲੇਖਾਂ ਦਾ ਅੰਗਰੇਜ਼ੀ ਭਾਸ਼ਾ ਵਿਚ ਅਨੁਵਾਦ ਦੀ ਵੀ ਮੰਗ ਕੀਤੀ ਹੈ|
ਇਸ ਕੇਂਦਰੀ ਟੀਮ ਦੀ ਅਗਵਾਈ ਐਨ.ਸੀ..ਈ.ਆਰ..ਟੀ. ਦੀ ਅਸੋਸੀਏਟ ਪ੍ਰੋਫੈਸਰ ਰੰਜਨਾ ਅਰੋੜਾ ਕਰ ਰਹੇ ਹਨ| ਟੀਮ ਦੇ ਬਾਕੀ ਮੈਂਬਰਾਂ ਵਿਚ ਬਾਲ ਸਹਿਤ ਮਾਹਰ ਸੁਧੀਰ ਸ਼ੁਕਲਾ, ਸਰਬ ਸਿੱਖਿਆ ਅਭਿਆਨ ਦੇ ਖਰੀਦ ਸਲਾਹਕਾਰ ਗੋਪਿਆਨ ਅਤੇ ਮਾਨਵ ਸਰੋਤ ਮੰਤਰਾਲੇ ਦੇ ਅੰਡਰ ਸੈਕਟਰੀ ਅਰੁਣ ਕੁਮਾਰ ਸ਼ਾਮਿਲ ਹਨ| ਇਹ ਟੀਮ 14 ਜੂਨ ਤੱਕ ਪੰਜਾਬ ਵਿੱਚ ਰਹੇਗੀ ਅਤੇ ਕੇਂਦਰੀ ਫੰਡਾਂ ਦੀ ਵਰਤੋਂ ਨਾਲ ਸਬੰਧਤ ਸਾਰੇ ਮਾਮਲਿਆਂ ਦੀ ਪੜਤਾਲ ਕਰੇਗੀ| ਭਰੋਸੇਯੋਗ ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਇਹ ਕੇਂਦਰੀ ਟੀਮ ਸਿੱਖਿਆ ਵਿਭਾਗ ਦੇ ਦਫਤਰਾਂ ਅਤੇ ਸਕੂਲਾਂ, ਜਿਨ੍ਹਾਂ ਵਿਚ ਕਿਤਾਬਾਂ ਭੇਜੀਆਂ ਗਈਆਂ ਹਨ, ਦਾ ਦੌਰਾ ਵੀ ਕਰ ਸਕਦੀ ਹੈ

No comments:
Post a Comment