jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 4 June 2013

ਸਿੱਖਿਆ ਵਿਭਾਗ ਦਾ ਹੈਰਾਨੀਜਨਕ ਕਾਰਨਾਮਾ-ਦਸਵੀਂ 'ਚ 90 ਪ੍ਰਤੀਸ਼ਤ ਅੰਕ ਲੈਣ ਵਾਲੀ ਵਿਦਿਆਰਥਣ ਨੂੰ ਇਕ ਪੇਪਰ 'ਚ ਜ਼ੀਰੋ

www.sabblok.blogspot.com 

ਬਠਿੰਡਾ, 4 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)- ਹਮੇਸ਼ਾ ਨਤੀਜਿਆਂ ਵਿਚ ਉਣਤਾਈਆਂ ਰਹਿਣ ਕਰਕੇ ਸੁਰਖ਼ੀਆਂ ਬਟੋਰਨ ਵਾਲੇ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਨੇ ਆਪਣੇ ਹੈਰਾਨੀਜਨਕ ਕਾਰਨਾਮੇ ਨਾਲ ਬਠਿੰਡਾ ਦੀ ਇਕ ਹੋਰ ਵਿਦਿਆਰਥਣ ਦੀ ਮਿਹਨਤ 'ਤੇ ਪਾਣੀ ਫੇਰ ਦਿੱਤਾ ਹੈ | ਬੋਰਡ ਦੁਆਰਾ ਬੀਤੇ ਦਿਨ ਐਲਾਨੇ ਦਸਵੀਂ ਦੇ ਨਤੀਜੇ ਵਿਚ ਵਿਦਿਆਰਥਣ ਡਿੰਪਲ ਗਰਗ ਪੁੱਤਰੀ ਮਹਿੰਦਰ ਕੁਮਾਰ ਵਾਸੀ ਮਹਿਣਾ ਚੌਾਕ ਬਠਿੰਡਾ ਨੂੰ ਪੰਜ ਪੇਪਰ 90 ਪ੍ਰਤੀਸ਼ਤ ਅੰਕ ਦੇਣ ਦੇ ਨਾਲ-ਨਾਲ ਇਕ ਪੇਪਰ 'ਚ ਜ਼ੀਰੋ ਦਿੱਤੀ ਗਈ ਹੈ | ਜਿਸ ਨੂੰ ਵੇਖ ਕੇ ਜਿਥੇ ਪੂਰਾ ਪਰਿਵਾਰ ਹੈਰਾਨ ਹੈ, ਉਥੇ ਵਿ ਦਿਆਰਥਣ ਵੀ ਸ਼ੋਕ ਵਿਚ ਹੈ | ਵਿਦਿਆਰਥਣ ਡਿੰਪਲ ਗਰਗ ਨੇ ਆਪਣੇ ਨਤੀਜੇ ਦੀ ਡਿਟੇਲ ਵਿਖਾਉਂਦਿਆਂ ਦੱਸਿਆ ਕਿ ਉਸ ਨੇ ਆਰੀਆ ਮਾਡਲ ਸਕੂਲ ਵਿਚ ਪੜ੍ਹਦੇ ਸਮੇਂ ਦਸਵੀਂ ਦੀ ਪ੍ਰੀਖਿਆ ਦਿੱਤੀ ਅਤੇ ਉਸ ਨੂੰ ਬੋਰਡ ਨੇ ਪੰਜਾਬੀ ਵਿਸ਼ੇ ਵਿਚ 150 'ਚੋਂ 137, ਅੰਗਰੇਜੀ ਵਿਚ 100 'ਚੋਂ 84, ਹਿੰਦੀ 'ਚ 100 ਵਿਚੋਂ 89, ਹਿਸਾਬ ਵਿਚੋਂ 100 ਤੋਂ 93 ਅਤੇ ਸਾਇੰਸ 'ਚ 100 ਵਿਚੋਂ 96 ਅੰਕ ਦਿੱਤੇ ਹਨ ਜਦੋਂ ਕਿ ਹੈਲਥ ਐਾਡ ਫਿਜੀਕਲ, ਕੰਪਿਊਟਰ ਸਾਇੰਸ ਤੇ ਸੰਸਕ੍ਰਿਤ 'ਚ ਪਲਸ-ਏ ਗ੍ਰੇਡ ਮਿਲਿਆ ਹੈ, ਜਦੋਂ ਕਿ ਸਮਾਜਿਕ ਸਿੱਖਿਆ ਵਿਚ ਜ਼ੀਰੋ ਦਿੱਤੀ ਗਈ ਹੈ | ਵਿਦਿਆਰਥਣ ਨੇ ਦੱਸਿਆ ਕਿ ਉਸ ਨੇ ਪੇਪਰ ਦੇਣ ਮਗਰੋਂ ਪਲਸ ਵਨ ਮੈਡੀਕਲ 'ਚ ਦਾਖਲਾ ਲਿਆ ਅਤੇ ਮਈ 'ਚ ਹੋਏ ਐਫ਼.ਏ-1 ਪੇਪਰ ਵਿਚੋਂ ਉਹ ਪਹਿਲੇ ਸਥਾਨ 'ਤੇ ਰਹੀ ਹੈ | ਜਦ ਵਿਦਿਆਰਥਣ ਡਿੰਪਲ ਤੇ ਉਸ ਦੀ ਮਾਤਾ ਉਪਰੋਤਕ ਗਲਤੀ ਸਬੰਧੀ ਸਕੂਲ ਪਿ੍ੰਸੀਪਲ ਵਿਪਨ ਗਰਗ ਨੂੰ ਮਿਲੇ ਤਾਂ ਉਨ੍ਹਾਂ ਨੇ ਬੋਰਡ ਨੂੰ ਰੀਪੀਅਰ ਦੀ ਫ਼ੀਸ ਭਰਕੇ ਪੇਪਰ ਦੁਬਾਰਾ ਦੇਣ ਦੀ ਗੱਲ ਕਹੀ ਹੈ | ਡਿੰਪਲ ਦੀ ਮਾਤਾ ਨੇ ਕਿਹਾ ਕਿ ਬੋਰਡ ਦੀ ਗਲਤੀ ਕਰਕੇ ਉਸ ਦੀ ਬੱਚੀ ਨਤੀਜੇ ਵਿਚ ਦੂਜੀਆਂ ਵਿਦਿਆਰਥਣਾਂ ਤੋਂ ਪਿੱਛੇ ਰਹਿ ਗਈ ਹੈ | ਜਿਸ ਦੀ ਉਹ ਸਿੱਖਿਆ ਵਿਭਾਗ ਕੋਲ ਸਿਕਾਇਤ ਕਰਨਗੇ

No comments: