www.sabblok.blogspot.com
ਨਵੀਂ ਦਿੱਲੀ, 31 ਮਈ (ਏਜੰਸੀ:—ਦੋ ਸਾਲ ਪਹਿਲਾਂ ਤਕ ਗ੍ਰਿਫਤਾਰ ਅਭਿਨੇਤਰੀ ਲੀਨਾ ਮਾਰੀਆ
ਪਾਲ ਯਾਤਰਾ ਲਈ ਮਾਰੂਤੀ 800 ਦੀ ਵਰਤੋਂ ਕਰਦੀ ਸੀ। ਬੀਤੇ ਦਿਨੀਂ ਜਦੋਂ ਉਹ ਸਾਊਥ ਦਿੱਲੀ
ਦੇ ਫਾਰਮ ਹਾਊਸ ਤੋਂ ਫੜੀ ਗਈ ਤਾਂ ਦਿੱਲੀ ਅਤੇ ਚੇਨਈ ਪੁਲਸ ਦੇ ਅਧਿਕਾਰੀ ਅਭਿਨੇਤਰੀ
ਦੀਆਂ 9 ਲਗਜ਼ਰੀ ਗੱਡੀਆਂ ਦੀ ਫਲੀਟ ਦੇਖ ਕੇ ਹੈਰਾਨ ਹੋ ਗਏ ਜਿਨ੍ਹਾਂ ਦੀ ਕੀਮਤ 20 ਕਰੋੜ
ਤੋਂ ਵਧ ਦੱਸੀ ਜਾ ਰਹੀ ਹੈ। ਭਾਵੇਂ ਅਭਿਨੇਤਰੀ ਅਤੇ ਉਸ ਦੇ ਮਰਦ ਦੋਸਤ ਚੰਦਰਸ਼ੇਖਰ ‘ਤੇ
19 ਕਰੋੜ ਰੁਪਏ ਦੀ ਧੋਖਾਦੇਹੀ ‘ਚ ਸ਼ਾਮਿਲ ਹੋਣ ਦਾ ਦੋਸ਼ ਹੈ। ਪੁਲਸ ਨੂੰ ਸ਼ੱਕ ਹੈ ਕਿ
ਅਭਿਨੇਤਰੀ ਦੇ ਦੋਸਤ ਨੇ ਕੁਝ ਕਾਰਾਂ ਨੂੰ ਚੋਰੀ ਕੀਤਾ ਹੋ ਸਕਦਾ ਹੈ ਕਿਉਂਕਿ ਸਾਰੇ
ਵਾਹਨਾਂ ‘ਤੇ ਵੱਖ-ਵੱਖ ਸੂਬਿਆਂ ਦੀਆਂ ਨੰਬਰ ਪਲੇਟਾਂ ਲੱਗੀਆਂ ਹੋਈਆਂ ਹਨ। ਸੂਤਰਾਂ ਦਾ
ਕਹਿਣਾ ਹੈ ਕਿ ਘੱਟੋ-ਘੱਟ ਇਕ ਕਾਰ ਰੋਲਜ਼ ਰਾਇਸ ਫੈਂਟਮ ਦਾ ਰਜਿਸਟ੍ਰੇਸ਼ਨ ਨੰਬਰ ਗਲਤ
ਪਾਇਆ ਗਿਆ ਹੈ। ਇਕ ਹੋਰ ਕਾਰ ਨਿਸਾਨ ਸਾਊਥ ਦਿੱਲੀ ਦੇ ਵਾਸੀ ਦੇ ਨਾਂ ‘ਤੇ ਰਜਿਸਟਰਡ ਹੈ
ਅਤੇ ਐਸਟਨ ਮਾਰਟਿਨ ‘ਤੇ ਪੱਛਮੀ ਬੰਗਾਲ ਦਾ ਰਜਿਸਟ੍ਰੇਸ਼ਨ ਨੰਬਰ ਦਰਜ ਹੈ। ਜੇਕਰ ਪੁਲਸ ਦਾ
ਸ਼ੱਕ ਸਹੀ ਸਾਬਿਤ ਹੋਇਆ ਤਾਂ ਲੀਨਾ ਅਤੇ ਉਸ ਦੇ ਦੋਸਤ ਨੂੰ ਧੋਖਾਦੇਹੀ ਦੇ ਨਾਲ-ਨਾਲ
ਚੋਰੀ ਦੇ ਦੋਸ਼ਾਂ ਦਾ ਵੀ ਸਾਹਮਣਾ ਕਰਨਾ ਪਵੇਗਾ। ਚੰਦਰਸ਼ੇਖਰ ਲੈਂਡ ਕਰੂਜ਼ਰ ‘ਚ ਪੁਲਸ
ਨੂੰ ਚਕਮਾ ਦੇ ਕੇ ਭੱਜਣ ‘ਚ ਸਫਲ ਰਿਹਾ ਸੀ। ਲੀਨਾਪਾਲ ਨੂੰ ਚੇਨਈ ਲਿਆਂਦਾ ਗਿਆ ਚੇਨਈ,
(ਭਾਸ਼ਾ)-ਚੇਨਈ ‘ਚ ਧੋਖਾਦੇਹੀ ਮਾਮਲੇ ‘ਚ ਦੱਖਣੀ ਭਾਰਤੀ ਅਭਿਨੇਤੀ ਲੀਨਾਪਾਲ ਨੂੰ ਦਿੱਲੀ
ਪੁਲਸ ਅਤੇ ਚੇਨਈ ਅਪਰਾਧ ਸ਼ਾਖਾ ਦੇ ਅਧਿਕਾਰੀਆਂ ਦੀ ਸਾਂਝੀ ਮੁਹਿੰਮ ਹੇਠ ਦਿੱਲੀ ਤੋਂ
ਗ੍ਰਿਫਤਾਰ ਕਰਕੇ ਚੇਨਈ ਲਿਆਂਦਾ ਗਿਆ। ਪੁਲਸ ਮੁਤਾਬਿਕ ਉਸ ‘ਤੇ ਚੇਨਈ ਦੇ ਇਕ ਬੈਂਕ ਨਾਲ
19 ਕਰੋੜ ਰੁਪਏ ਦੀ ਧੋਖਾਦੇਹੀ ਕਰਨ ਦਾ ਦੋਸ਼ ਹੈ।
No comments:
Post a Comment