ਟੀ ਈ ਟੀ ਦਾ ਪੇਪਰ ਸਲੇਬਸ ਤੋਂ ਬਾਹਰ ਪਾਉਣ ਦਾ ਦੋਸ਼
Follow Sabblok on Twitter
ਬਹੁਤ ਸਾਰੇ ਵਿਦਿਆਰਥੀਆਂ ਅਤੇ ਮਾਪਿਆਂ ਦੀਆਂ ਆਈਆਂ ਫੋਨ ਕਾਲ
ਫਰੀਦਕੋਟ 10 ਜੂਨ ( ਗੁਰਭੇਜ ਸਿੰਘ ਚੌਹਾਨ ) ਕੱਲ• ਪੰਜਾਬ ਵਿਚ ਸਿੱਖਿਆ ਵਿਭਾਗ ਵੱਲੋਂ ਲਏ ਟੀ ਈ ਟੀ ਟੈਸਟ ਸੰਬੰਧੀ ਪੰਜਾਬ ਭਰ ਤੋਂ ਵਿਦਿਆਰਥੀਆਂ ਅਤੇ ਮਾਪਿਆਂ ਵੱਲੋਂ ਆਈਆਂ ਫੋਨ ਕਾਲਾਂ ਤੋਂ ਬਹੁਤ ਸਾਰੀਆਂ ਖਾਮੀਆਂ ਅਤੇ ਸਵਾਲ ਉੱਭਰਕੇ ਸਾਹਮਣੇ ਆਏੇ ਹਨ। ਸਭ ਤੋਂ ਪਹਿਲਾ ਦੋਸ਼ ਤਾਂ ਇਸ ਟੈਸਟ ਵਿਚ ਬੈਠਣ ਵਾਲੇ ਵਿਦਿਆਰਥੀਆਂ ਨੇ ਇਹ ਲਾਇਆ ਹੈ ਕਿ ਟੀ ਈ ਟੀ ਲਈ ਪਾਇਆ ਗਿਆ ਪੇਪਰ ਸਲੇਬਸ ਤੋਂ ਬਾਹਰ ਅਤੇ ਬੇ ਹੱਦ ਮੁਸ਼ਕਿਲ ਪਾਇਆ ਗਿਆ ਹੈ। ਉਨ•ਾਂ ਦੱਸਿਆ ਕਿ ਉਨ•ਾਂ ਨੇ ਪਿਛਲੇ ਦੋ ਮਹੀਨਿਆਂ ਤੋਂ ਦਿਨ ਰਾਤ ਇਕ ਕਰਕੇ ਇਸ ਪੇਪਰ ਦੀ ਤਿਆਰੀ ਕੀਤੀ , ਪੈਸੇ ਖਰਚਕੇ ਬਾਜ਼ਾਰ ਵਿਚੋਂ ਟੇਸਟ ਦੀ ਤਿਆਰੀ ਲਈ ਕਈ ਕਈ ਕਿਤਾਬਾਂ ਖਰੀਦੀਆਂ, ਟਿਊਸ਼ਨਾਂ ਰੱਖੀਆਂ ਪਰ ਉਨ•ਾਂ ਦੇ ਪੜ•ੇ ਵਿਚੋਂ ਕੋਈ ਵੀ ਪ੍ਰਸ਼ਨ ਨਹੀਂ ਆਇਆ। ਉਨ•ਾਂ ਦੋਸ਼ ਲਾਇਆ ਕਿ ਅਸੀਂ ਤਾਂ ਮਾਪਿਆਂ ਤੇ ਪਹਿਲਾਂ ਹੀ ਬੋਝ ਬਣੇ ਹੋਏ ਹਾਂ ਅਤੇ ਸਰਕਾਰ ਸਾਡੇ ਮਾਪਿਆਂ ਦੀ ਕਮਾਈ ਨੂੰ ਸਾਡੇ ਹੱਥੋਂ ਕਿਉਂ ਨਜ਼ਾਇਜ਼ ਲੁੱਟ ਰਹੀ ਹੈ। ਵਿਦਿਆਰਥੀਆਂ ਨੇ ਇਹ ਵੀ ਦੋਸ਼ ਲਾਇਆ ਕਿ ਉਨ•ਾਂ ਨੇ ਸਖਤ ਗਰਮੀਂ ਵਿਚ ਪੇਪਰ ਦਿੱਤਾ ਅਤੇ ਸੈਂਟਰਾਂ ਵਿਚ ਪਾਣੀ ਪੀਣ ਤੱਕ ਦਾ ਵੀ ਪ੍ਰਬੰਧ ਨਹੀਂ ਸੀ। ਵਿਦਿਆਰਥੀਆਂ ਨੇ ਇਹ ਵੀ ਦੱਸਿਆ ਕਿ ਕਈ ਥਾਈਂ ਪ੍ਰਸ਼ਨ ਪੱਤਰ ਵੀ ਦੂਸਰੇ ਗਰੁੱਪ ਦੇ ਦੂਸਰੇ ਗਰੁੱਪ ਵਿਚ ਵੰਡ ਦਿੱਤੇ ਗਏ ਅਤੇ ਬਾਅਦ ਵਿਚ ਇਸ ਸੰਬੰਧੀ ਕੋਈ ਇਤਰਾਜ ਨਹੀਂ ਸੁਣਿਆਂ ਗਿਆ। ਬਹੁਤੇ ਮਾਪਿਆਂ ਨੇ ਫੋਨ ਰਾਹੀਂ ਫਿਕਰਮੰਦੀ ਜਾਹਿਰ ਕੀਤੀ ਕਿ ਅਸੀਂ ਆਪਣੇ ਬੱਚਿਆਂ ਨੂੰ ਕਰਜ਼ੇ ਚੁੱਕਕੇ ਪੜਾਇਆ ਹੈ ਪਰ ਸਰਕਾਰ ਵੱਲੋਂ ਨੌਕਰੀ ਦੀ ਕੋਈ ਆਸ ਨਹੀਂ , ਜਿਸ ਕਰਕੇ ਸਾਡੇ ਬੱਚੇ ਨਾਂ ਘਰ ਜੋਗੇ ਅਤੇ ਨਾ ਬਾਹਰ ਜੋਗੇ ਰਹੇ ਹਨ। ਵਿਦਿਆਰਥੀਆਂ ਨੇ ਮਾਨਯੋਗ ਹਾਈਕੋਰਟ ਤੋਂ ਮੰਗ ਕੀਤੀ ਹੈ ਕਿ ਸਰਕਾਰ ਵੱਲੋਂ ਟੈਸਟਾਂ ਦੇ ਨਾਂ ਤੇ ਵਿਦਿਆਰਥੀਆਂ ਦੀ ਕੀਤੀ ਜਾ ਰਹੀ ਲੁੱਟ ਬੰਦ ਕਰਾਈ ਜਾਵੇ ਅਤੇ ਸਲੇਬਸ ਤੋਂ ਬਾਹਰ ਆਇਆ ਟੈਸਟ ਰੱਦ ਕਰਕੇ ਦੁਬਾਰਾ ਬਿਨਾਂ ਕਿਸੇ ਫੀਸ ਦੇ ਸਲੇਬਸ ਵਿਚੋਂ ਟੈਸਟ ਲਿਆ ਜਾਵੇ।
No comments:
Post a Comment