ਡੇਰਾ ਬੱਲਾਂ ’ਚ ਹੋਇਆ ਹੰਗਾਮਾ, ਆਪਸ ਵਿਚ ਭਿੜੇ, ਸਾਧ ਨਿਰੰਜਣ ਦਾਸ ਦੇ ਭਰਾ ਦੀ ਪੱਗ ਲੱਥੀ
ਜਲੰਧਰ, 9 ਜੂਨ (ਗੁਰਿੰਦਰਪਾਲ ਢਿੱਲੋਂ): ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸ਼੍ਰੀ ਗੁਰੂ ਰਵੀਦਾਸ ਜੀ ਦੀ ਬਾਣੀ ਵੱਖ ਕਰਕੇ ਆਪਣਾ ਵੱਖਰਾ ਗ੍ਰੰਥ ਬਣਾਉਣ ਵਾਲੇ ਬੁਹਚਰਚਿਤ ਡੇਰਾ ਸੱਚਖੰਡ ਬੱਲਾਂ ‘ਚ 11 ਜੂਨ ਨੂੰ ਸੰਤ ਸਰਬਣ ਦਾਸ ਦੀ ਮਨਾਈ ਜਾਣ ਵਾਲੀ ਬਰਸੀ ਨੂੰ ਲੈਕੇ ਕੀਤੀ ਗਈ ਮੀਟਿੰਗ ‘ਚ ਤਕੜਾ ਹੰਗਾਮਾ ਹੋਇਆ। ਇਹ ਹੰਗਾਮਾ ਇੱਥੋਂ ਤੱਕ ਵਧ ਗਿਆ ਕਿ ਗੱਦੀਨਸ਼ੀਨ ਡੇਰਾ ਮੁੱਖੀ ਸਾਧ ਨਰੰਜਣ ਦਾਸ ਦੇ ਭਰਾ ਸੰਤ ਰਾਮ ਦੀ ਪੱਗ ਤੱਕ ਲਾਹ ਦਿੱਤੀ ਗਈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਤੋਂ ਬੇਮੁੱਖ ਹੋਣ ਵਾਲੇ ਇਸ ਡੇਰੇ ‘ਚ ਮਨਮੱਤ ਦਾ ਪ੍ਰਚਾਰ ਹੋ ਰਿਹਾ ਸੀ ਤੇ ਰਵੀਦਾਸੀਆ ਭਾਈਚਾਰੇ ਨੂੰ ਮੁੜ ਮੂਰਤੀ ਪੂਜਾ ਵੱਲ ਧੱਕਿਆ ਜਾ ਰਿਹਾ ਹੈ। ਸਦਾ ਸ਼ਾਂਤ ਰਹਿਣ ਵਾਲੇ ਸੰਤ ਨਰੰਜਣ ਦਾਸ ਇੰਨ੍ਹੇ ਗੁੱਸੇ ‘ਚ ਆ ਗਏ ਕਿ ਉਨ੍ਹਾਂ ਨੇ ਮੀਟਿੰਗ ਵਿੱਚ ਹੀ ਸੰਤ ਸੁਰਿੰਦਰ ਦਾਸ ਨੂੰ ਡੇਰੇ ਤੋਂ ਬਾਹਰ ਜਾਣ ਦਾ ਹੁਕਮ ਸੁਣਾ ਦਿੱਤਾ। ਉਨ੍ਹਾਂ ਡੇਰੇ ‘ਚ ਆਈਆਂ ਸੰਗਤਾਂ ਨੂੰ ਵੀ ਬਾਹਰ ਆ ਕੇ ਕਹਿ ਦਿੱਤਾ ਕਿ ਉਹ ਸੰਤ ਸੁਰਿੰਦਰ ਦਾਸ ਨੂੰ ਡੇਰੇ ਦੀਆਂ ਜੁੰਮੇਵਾਰੀਆਂ ਤੋਂ ਮੁਕਤ ਕਰਦੇ ਹਨ। ਡੇਰੇ ‘ਚ ਪਿੱਛਲੇ ਕਈ ਦਿਨਾਂ ਤੋਂ ਇੱਕ ਮਾਮਲੇ ਨੂੰ ਲੈਕੇ ਖਿੱਚੋਤਾਣ ਚੱਲ ਰਹੀ ਸੀ। ਇਸ ਖਿਚੋਤਾਣ ਦਾ ਕਾਰਨ ਇਹ ਦੱਸਿਆ ਜਾ ਹੈ ਕਿ ਸੰਤ ਸੁਰਿੰਦਰ ਦਾਸ ਦੇ ਇੱਕ ਨੇੜੇਲੇ ਸਾਥੀ ਨੂੰ ਇੱਕ ਬਿਊਟੀ ਪਾਰਲਰ ‘ਚ ਕਿਸੇ ਔਰਤ ਨਾਲ ਇਤਰਾਜ਼ਯੋਗ ਹਾਲਤ ‘ਚ ਲੋਕਾਂ ਨੇ ਫੜ ਲਿਆ ਸੀ ਤੇ ਉਥੇ ਉਸ ਦੀ ਛਿੱਤਰ ਪਰੇਡ ਵੀ ਕੀਤੀ ਗਈ। ਇਸ ਗੱਲ ਨੂੰ ਡੇਰਾ ਦਬਾਉਂਦਾ ਆ ਰਿਹਾ ਸੀ। ਜਾਣਕਾਰੀ ਅਨੁਸਾਰ ਸੰਤ ਨਰੰਜਣ ਦਾਸ ਨੂੰ ਜਦੋਂ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਸੰਤ ਸੁਰਿੰਦਰ ਦਾਸ ਨੂੰ ਉਕਤ ਵਿਅਕਤੀ ਨੂੰ ਡੇਰੇ ਤੋਂ ਵੱਖ ਕਰਨ ਦੇ ਹੁਕਮ ਕੀਤੇ ਸਨ।ਸੰਤ ਨਰੰਜਣ ਦਾਸ ਦੇ ਕਈ ਵਾਰ ਕਹਿਣ ਤੇ ਵੀ ਜਦੋਂ ਸੰਤ ਸੁਰਿੰਦਰ ਦਾਸ ਨੇ ਉਸ ਵਿਵਾਦਤ ਵਿਆਕਤੀ ਨੂੰ ਨਹੀਂ ਕੱਢਿਆ ਸਗੋਂ ਉਸ ਦੀ ਪਿੱਠ ਥਾਪੜੀ ਸ਼ੁਰੂ ਕਰ ਦਿੱਤੀ ਤਾਂ ਮਾਮਲਾ ਵੱਧ ਗਿਆ। ਸੂਤਰਾਂ ਅਨੁਸਾਰ ਉਧਰ ਸੰਤ ਸੁਰਿੰਦਰ ਦਾਸ ਆਪਣੇ ਇਸ ਨਜਦੀਕੀ ਸਾਥੀ ਨੂੰ ਕਿਸੇ ਵੀ ਕੀਮਤ ‘ਤੇ ਡੇਰੇ ‘ਚੋ ਬਾਹਰ ਨਹੀਂ ਕੱਢਣਾ ਚਹੁੰਦਾ ਸੀ।ਇਸ ਗੱਲ ਨੂੰ ਲੈਕੇ ਅੱਜ ਹੋਈ ਮੀਟਿੰਗ ‘ਚ ਤਲਖ ਕਾਲਮੀ ਹੋ ਗਈ।ਮੀਟਿੰਗ ਅੰਦਰ ਹੋਈ ਖਿੱਚਧੂਹ ‘ਚ ਸੰਤ ਨਰੰਜਣ ਦਾਸ ਦੇ ਭਰਾ ਸੰਤ ਰਾਮ ਦੀ ਪੱਗ ਵੀ ਲਹਿ ਗਈ।ਹਾਲਾ ਕਿ ਇਸ ਡੇਰਾ ਨੂੰ ਚਲਾਉਣ ਲਈ ਬਣਾਏ ਗਏ ਟਰੱਸਟ ਦੇ ਮੈਬਰਾਂ ਅਤੇ ਅਹੁਦੇਦਾਰਾਂ ਨੇ ਡੇਰੇ ਦੀ ਬਦਨਾਮੀ ਹੋਣ ਦੇ ਡਰੋਂ ਸੰਤ ਨਰੰਜਣ ਦਾਸ ਨੂੰ ਆਪਣਾ ਫੈਸਲਾ ਵਾਪਸ ਲੈਣ ਦੀ ਬੇਨਤੀ ਕੀਤੀ ਤਾਂ ਜੋ ਡੇਰੇ ਦੀ ਇੱਥੇ ‘ਤੇ ਵਿਦੇਸ਼ਾਂ ‘ਚ ਬਦਨਾਮੀ ਨਾ ਹੋ ਸਕੇ ।ਬਹੁਤ ਸਾਰੇ ਟਰੱਸਟੀਆਂ ਨੇ ਮੀਡੀਆਂ ਨੂੰ ਇਹ ਸਾਰਾ ਕੁਝ ਦੱਸਣ ਤੋਂ ਨਾਂਹ ਕਰ ਦਿੱਤੀ ਪਰ ਸੰਤ ਰਾਮਾ ਨੰਦ ਦੇ ਭਰਾ ਬੋਧ ਪ੍ਰਕਾਸ਼ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇਸ ਖਿੱਚ ਧੂਹ ‘ਚ ਸੰਤ ਨਰੰਜਣ ਦਾਸ ਦੇ ਭਰਾ ਸੰਤ ਰਾਮ ਦੀ ਪੱਗ ਤੱਕ ਲਹਿ ਗਈ । ਮੀਟਿੰਗ ਹੋਰ ਬਹੁਤ ਸਾਰੀਆਂ ਗੱਲ ‘ਤੇ ਵੀ ਇਤਰਾਜ ਪ੍ਰਗਟ ਕੀਤਾ ਗਿਆ। ਸੰਤ ਸੁਰਿੰਦਰ ਦਾਸ ‘ਤੇ ਇਹ ਦੋਸ਼ ਵੀ ਲੱਗੇ ਕਿ ਉਸ ਨੇ ਡੇਰੇ ਦਾ ਬਹੁਤ ਜ਼ਿਆਦਾ ਨੁਕਸਾਨ ਪਹਿਲਾ ਹੀ ਕਰ ਦਿੱਤਾ ਹੈ। ਸੂਤਰਾਂ ਅਨੁਸਾਰ ਟਰੱਸਟ ਦੇ ਕਈ ਮੈਂਬਰ ਸੰਤ ਸੁਰਿੰਦਰ ਦਾਸ ਦਾ ਪੱਖ ਪੂਰਦੇ ਆ ਰਹੇ ਹਨ। ਇੰਨ੍ਹਾਂ ਟਰੱਸਟੀਆਂ ਦਾ ਕਹਿਣਾ ਸੀ ਕਿ ਜੇ ਇਸ ਮੌਕੇ ਸੰਤ ਸੁਰਿੰਦਰ ਦਾਸ ਨੂੰ ਬਾਹਰ ਕੱਢ ਦੇ ਹਨ ਤਾਂ ਡੇਰੇ ਦੀ ਬਹੁਤ ਬਦਨਾਮੀ ਹੋਵੇਗੀ। ਉਨ੍ਹਾਂ ਸੰਤ ਨਰੰਜਣ ਦਾਸ ਨੂੰ ਆਖਰ ਇਸ ਗੱਲ ਲਈ ਮਨਾ ਲਿਆ ਕਿ ਜੋ ਫੈਸਲਾ ਕਰਨਾ ਹੈ ਉਹ ਬਰਸੀ ਤੋਂ ਬਾਆਦ ਕੀਤਾ ਜਾਵੇ। ਇਸ ਡੇਰੇ ਦਾ ਦੁਆਬੇ ‘ਚ ਤਕੜਾ ਪ੍ਰਭਾਵ ਮੰਨਿਆ ਜਾਂਦਾ ਸੀ ਪਰ ਜਦੋਂ ਤੋਂ ਇਸ ਡੇਰੇ ਨੇ ਸ਼੍ਰੀ ਗੁਰ ਗ੍ਰੰਥ ਸਾਹਿ ਨਾਲੋਂ ਨਾਤਾ ਤੋੜ ਕੇ ਆਪਣਾ ਵੱਖਰਾ ਗ੍ਰੰਥ ਅਮ੍ਰਿੰਤ ਬਾਣੀ ਬਣਾ ਲਿਆ ਸੀ ਤਾਂ ਦਲਿਤ ਭਾਈਚਾਰੇ ‘ਚ ਦੋ ਫਾੜ ਪੈ ਗਈ ਸੀ। ਉਧਰ ਇੱਕ ਹੋਰ ਡੇਰੇ ਨੇ ਪਹਿਲਾ ਹੀ ਅਦਾਲਤ ‘ਚ ਡੇਰਾ ਬੱਲਾਂ ‘ਤੇ ਕੇਸ ਕੀਤਾ ਹੋਇਆ ਹੈ ਕਿ ਉਨ੍ਹਾਂ ਨੇ ਅਮ੍ਰਿੰਤ ਬਾਣੀ ਨੂੰ ਚੋਰੀ ਕੀਤਾ ਹੋਇਆ ਹੈ।
No comments:
Post a Comment