www.sabblok.blogspot.com
ਭਿੱਖੀਵਿੰਡ, 12 ਜੂਨ (ਬੌਬੀ, ਧਵਨ)-ਪੰਜਾਬ ਸਰਕਾਰ ਵੱਲੋਂ ਸਿਖਿਆ ਵਿਭਾਗ ਵਿਚ ਅਧਿਆਪਕਾਂ ਦੀ ਭਰਤੀ ਲਈ ਟੀਚਰ ਯੂਨੀਅਨ ਦੇ ਵਿਰੋਧ ਦੇ ਬਾਵਜੂਦ ਥੋਪੀ ਗਈ ਵਾਧੂ ਪ੍ਰੀਖਿਆ ਟੈਟ ਦਾ ਟੈਸਟ ਪੂਰੇ ਦੋ ਸਾਲ ਬਾਅਦ ਲਿਆ ਗਿਆ | ਜ਼ਿਕਰਯੋਗ ਹੈ ਕਿ ਇਹ ਪ੍ਰੀਖਿਆ ਹਰ ਛੇ ਮਹੀਨੇ ਬਾਅਦ ਲੈਣੀ ਬਣਦੀ ਸੀ ਪਰ ਪੰਜਾਬ ਸਰਕਾਰ ਇਸ ਪੱਖੋਂ ਵੀ ਅਸਫਲ ਰਹੀ ਹੈ | ਡਿਗਰੀ ਪ੍ਰਾਪਤ ਬੇਰੁਜ਼ਗਾਰ ਨੌਜਵਾਨਾਂ ਨੂੰ ਜਿਥੇ ਦੋ ਸਾਲ ਤਕ ਇਸ ਪ੍ਰੀਖਿਆ ਦਾ ਇੰਤਜ਼ਾਰ ਕਰਨਾ ਪਿਆ ਉਥੇ ਟੈਸਟ ਦੇਣ 'ਤੇ ਵੀ ਨਿਰਾਸ਼ਾ ਪਾਈ ਗਈ, ਕਿਉਂਕਿ ਸਰਕਾਰ ਵੱਲੋਂ ਵਧੇਰੇ ਦਬਾਅ ਪਾਉਣ ਤੇ ਇਹ ਟੈਸਟ ਬੇਹੱਦ ਕਠਿਨ ਪਾਇਆ ਗਿਆ ਤੇ ਜਿਸ ਵਿਚ ਤਕਨੀਕੀ ਗਲਤੀਆਂ ਵੀ ਕਾਫੀ ਸਨ | ਇਹ ਪ੍ਰਗਟਾਵਾ ਬੇਰੁਜ਼ਗਾਰ ਬੀ.ਐਡ. ਅਧਿਆਪਕ ਯੂਨੀਅਨ ਦੇ ਪ੍ਰਧਾਨ ਸ: ਬਖਸ਼ੀਸ਼ ਸਿੰਘ ਨੇ ਕਰਦਿਆਂ ਦੱਸਿਆ ਕਿ ਪੇਪਰ 'ਚ ਪਾਈਆਂ ਗਈਆਂ ਗਲਤੀਆਂ ਦੇ ਸਬੰਧ ਵਿਚ ਯੂਨੀਅਨ ਵੱਲੋਂ ਇਕ ਵਫਦ ਐਸ.ਸੀ.ਆਰ.ਟੀ. ਦੇ ਡਾਇਰੈਕਟਰ ਨੂੰ ਮਿਲੇਗਾ ਤੇ ਇਨ੍ਹਾਂ ਗਲਤੀਆਂ ਤੋਂ ਜਾਣੂ ਕਰਵਾਇਆ ਜਾਵੇਗਾ | ਇਸ ਮੌਕੇ ਸ: ਦੀਦਾਰ ਸਿੰਘ ਭਿੱਖੀਵਿੰਡ, ਦਲਜੀਤ ਸਿੰਘ ਬੁਰਜ, ਗੁਰਬਖਸ਼ੀਸ਼ ਸਿੰਘ ਪੱਟੀ, ਰਣਜੀਤ ਸਿੰਘ, ਹਰਨੰਦ ਸਿੰਘ, ਸੁਖਦੇਵ ਸਿੰਘ, ਤਜਿੰਦਰ ਸਿੰਘ, ਜਸਵਿੰਦਰ ਸਿੰਘ ਜਮਾਲਪੁਰ, ਪਰਮਜੀਤ ਸਿੰਘ ਆਦਿ ਹਾਜ਼ਰ ਸਨ

No comments:
Post a Comment