jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 16 June 2013

ਕੈਂਸਰ ਮਰੀਜ਼ਾਂ ਦੇ ਦਸਤਾਵੇਜ਼ ਜਨਤਕ ਕਰਨ ਅਤੇ ਦਵਾਈਆਂ ਦੇ ਵੱਧ ਰੇਟ ਵਸੂਲਣ ਸੰਬੰਧੀ ਜਿਲ੍ਹਾ ਪ੍ਰਸ਼ਾਸ਼ਨ ਨੇ ਨੋਟਿਸ ਲਿਆ

www.sabblok.blogspot.com

ਫਰੀਦਕੋਟ16 ਜੂਨ ( ਗੁਰਭੇਜ ਸਿੰਘ ਚੌਹਾਨ ) ਪਿਛਲੇ ਦਿਨੀ ਸਮਾਜ ਸੇਵੀ ਜੱਥੇਬੰਦੀਆਂ, ਭਾਈ ਘਨੱ•ਈਆ ਕੈਂਸਰ ਰੋਕੋ ਸੁਸਾਇਟੀ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, ਟੀ ਐਸ ਯੂ ਪਾਵਰਕਾਮ, ਲੋਕ ਆਵਾਜ਼ ਮੰਚ, ਬੀ ਕੇ ਯੂ ਕਰਾਂਤੀਕਾਰੀ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ, ਲਾਇਨਜ਼ ਕਲੱਬ ਫਰੀਦਕੋਟ, ਸੁਨਹਿਰਾ ਭਾਰਤ ਹੈਲਪ ਲਾਈਨ, ਗੁਰਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ ਚੈਰੀਟੇਬਲ ਟਰੱਸਟ ਫਰੀਦਕੋਟ, ਪੰਥਕ ਸੇਵਾ ਲਹਿਰ, ਬ੍ਰਾਹਮ ਸਭਾ ਫਰੀਦਕੋਟ ਅਤੇ ਬਾਬਾ ਫਰੀਦ ਸਪੋਰਟਸ ਕਲੱਬ ਪੱਕਾ ਨੇ ਮਿਲਕੇ ਲਿਖਤੀ ਰੂਪ ਵਿਚ ਡਿਪਟੀ ਕਮਿਸ਼ਨਰ ਫਰੀਦਕੋਟ ਦੇ ਧਿਆਨ ਚ ਲਿਆਂਦਾ ਸੀ ਕਿ ਗੁਰੂ ਗੋਬਿੰਦ ਸਿੰਘ ਕੈਂਸਰ ਹਸਪਤਾਲ ਫਰੀਦਕੋਟ ਦੇ ਕੁੱਝ ਡਾਕਟਰਾਂ ਵੱਲੋਂ ਇਕ ਆਪਣੇ ਵਿਭਾਗ ਦੇ ਡਾਕਟਰ ਤੇ ਨਿਰਆਧਾਰ ਦੋਸ਼ ਲਗਾਉਣ ਲਈ ਕੈਂਸਰ ਦੇ ਮਰੀਜ਼ਾਂ ਦੇ ਦਸਤਾਵੇਜ਼ ਗੈਰ ਕਾਨੂੰਨੀ ਤੌਰ ਤੇ ਪ੍ਰੈਸ ਰਾਹੀਂ ਜਨਤਕ ਕੀਤੇ ਹਨ ਜਿਸ ਕਾਰਨ ਇਨ•ਾਂ ਮਰੀਜ਼ਾਂ ਨੂੰ ਵੱਡੀ ਮਾਨਸਿਕ ਠੇਸ ਪੁੱਜੀ ਹੈ। ਇਹ ਵੀ ਦੋਸ਼ ਲਗਾਇਆ ਗਿਆ ਕਿ ਹਸਪਤਾਲ ਅੰਦਰ ਮਰੀਜ਼ਾਂ ਨੂੰ ਘਟੀਆ ਦਵਾਈਆਂ ਵੱਧ ਰੇਟ ਤੇ ਵੇਚੀਆਂ ਜਾ ਰਹੀਆਂ ਹਨ। ਪ੍ਰਸ਼ਾਸ਼ਨ ਦੇ ਧਿਆਨ ਵਿਚ ਲਿਆਂਦਾ ਗਿਆ ਕਿ ਕੈਂਸਰ ਦੇ ਮਰੀਜ਼ਾਂ ਨੂੰ ਸਮੇਂ ਸਿਰ ਇਲਾਜ ਲਈ ਸਰਕਾਰੀ ਸਹਾਇਤਾ ਨਹੀਂ ਮਿਲਦੀ ਅਤੇ ਮਰੀਜ਼ਾਂ ਦੇ ਬਿੱਲ ਛੇ ਛੇ ਮਹੀਨੇ ਲਟਕਦੇ ਰਹਿੰਦੇ ਹਨ , ਜਿਸ ਕਾਰਨ ਮਰੀਜ਼ ਨੂੰ ਆਪਣਾ ਇਲਾਜ ਕਰਵਾਉਣ ਵਿਚ ਦਿੱਕਤ ਮਹਿਸੂਸ ਹੁੰਦੀ ਹੈ। ਸਮਾਜ ਸੇਵੀਜੱਥੇਬੰਦੀਅ ਾਂ ਦੇ ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਅਲਟਰਾ ਸਾਊਂਡ ਟੈਸਟ ਦੀ 20-22 ਦਿਨ ਦੀ ਵੇਟਿੰਗ ਨੂੰ ਦੂਰ ਕੀਤਾ ਜਾਵੇ ਅਤੇ ਸੀ ਟੀ ਸਕੈਨ ਦਾ ਲੋੜਵੰਦ ਮਰੀਜ਼ਾਂ ਦਾ ਟੈਸਟ ਮੁਫਤ ਅਤੇ ਬਾਕੀਆਂ ਤੋਂ ਪੀ ਜੀ ਆਈ ਵਾਲੇ ਰੇਟ ਲਏ ਜਾਣ। ਜੱਥੇਬੰਦੀਆਂ ਦੀ ਸੁਣਵਾਈ ਤੋਂ ਬਾਅਦ ਡਿਪਟੀ ਕਮਿਸ਼ਨਰ ਫਰੀਦਕੋਟ ਨੇ ਤਹਿਸੀਲਦਾਰ, ਸਿਵਲ ਸਰਜਨ ਅਤੇ ਏ ਡੀ ਸੀ ਵਿਕਾਸ ਤੇ ਆਧਾਰਿਤ ਇਸ ਕੇਸ ਦੀ ਸੁਣਵਾਈ ਲਈ ਇਕ ਕਮੇਟੀ ਦਾ ਗਠਨ ਕਰ ਦਿੱਤਾ ਸੀ ਜੋ ਇਸਦੀ ਸੁਣਵਾਈ ਏ ਡੀ ਸੀ ਵਿਕਾਸ ਦੇ ਦਫਤਰ ਵਿਚ 18 ਜੂਨ ਨੂੰ ਕਰੇਗੀ। ਸੰਬੰਧਤ ਸਮਾਜ ਸੇਵੀ ਜੱਥੇਬੰਦੀਆਂ ਦੇ ਕਾਰਕੁਨਾਂ ਨੇ ਕੈਂਸਰ ਪ੍ਰਭਾਵਿਤ ਮਰੀਜ਼ਾਂ ਅਤੇ ਵਾਰਸਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨਾਲ ਕਿਸੇ ਕਿਸਮ ਦੀ ਜਿਆਦਤੀ ਜਾਂ ਖੱਜਲ ਖੁਆਰੀ ਹੋਈ ਹੈ ਤਾਂ ਉਹ ਮਰੀਜ਼ ਇਸ ਦਿਨ ਏ ਡੀ ਸੀ ਸਾਹਿਬ ਦੇ ਦਫਤਰ ਫਰੀਦਕੋਟ ਵਿਖੇ ਪੁੱਜਣ ਅਤੇ ਆਪਣੇ ਜ਼ਬਾਨੀ ਆਪਣੀ ਦਾਸਤਾਨ ਦੱਸਣ। 

No comments: