jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 15 June 2013

ਅਰਧ ਸਰਕਾਰੀ ਅਦਾਰਿਆਂ ਦੇ ਮੁਲਾਜ਼ਮਾਂ ਵੱਲੋਂ ਸੂਬਾ ਪੱਧਰੀ ਰੈਲੀ

www.sabblok.blogspot.com

ਚੰਡੀਗੜ੍ਹ, 14 ਜੂਨ
ਪੰਜਾਬ ਰਾਜ ਸਹਿਕਾਰੀ ਬੋਰਡ ਕਾਰਪੋਰੇਸ਼ਨ ਕਿਰਤੀ/ ਕਰਮਚਾਰੀ ਮਹਾਂਸੰਘ ਦੇ ਸੱਦੇ ’ਤੇ ਰਾਜ ਦੇ ਸਮੂਹ ਅਰਧ-ਸਰਕਾਰੀ ਅਦਾਰਿਆਂ ਦੇ ਮੁਲਾਜ਼ਮਾਂ ਨੇ ਸੈਕਟਰ-26 ਵਿਖੇ ਸੂਬਾਈ ਰੈਲੀ ਕਰਕੇ ਸਮੂਹ ਬੋਰਡਾਂ ਤੇ ਕਾਰਪੋਰੇਸ਼ਨਾਂ ਦੇ ਮੁਲਾਜ਼ਮਾਂ ਦੇ ਸੇਵਾਕਾਲ ਵਿਚ ਵੀ ਇਕ ਸਾਲ ਦਾ ਵਾਧਾ ਕਰਨ ਦੀ ਮੰਗ ਕੀਤੀ। ਇਸ ਮੌਕੇ ਆਗੂਆਂ ਨੇ ਜਲ ਸਰੋਤ ਨਿਗਮ ਦੇ ਮੁਲਾਜ਼ਮਾਂ ਦੀ ਯੂਨੀਅਨ ਦੇ ਪ੍ਰਧਾਨ ਓਮ ਪ੍ਰਕਾਸ਼ ਨੂੰ ਉਸ ਦੀ ਰਿਟਾਇਰਮੈਂਟ ਵਾਲੇ ਦਿਨ ਅਧਿਕਾਰੀਆਂ ਵਲੋਂ ਬਦਲਾਲਊ ਨੀਤੀ ਤਹਿਤ ਚਾਰਜਸ਼ੀਟ ਕਰਨ ਦਾ ਵੀ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਅਜਿਹੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਰੈਲੀ ਵਿਚ ਜਲ ਸਰੋਤ ਨਿਗਮ ਦੇ ਮੁਲਾਜ਼ਮ ਰੋਸ ਵਜੋਂ ਸਮੂਹਿਕ ਛੁੱਟੀ ਲੈ ਕੇ ਸ਼ਾਮਲ ਹੋਏ। ਰੈਲੀ ਵਿਚ ਪੀਐਸਆਈਈਸੀ, ਪੀਐਸਆਈਡੀਸੀ, ਲੈਂਡ ਮਰਗੇਜ਼ ਬੈਂਕ ਵਿਵਕੋ, ਸੀਵਰੇਜ ਬੋਰਡ, ਸਹਿਕਾਰੀ ਬੈਂਕ, ਪੀਐਫਸੀ ਪੁੱਡਾ ਅਤੇ ਹਾਊਸਫੈਡ ਆਦਿ ਦੇ ਮੁਲਾਜ਼ਮ ਸ਼ਾਮਲ ਹੋਏ।
ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਮਹਾਂ ਸੰਘ ਦੇ ਆਗੂਆਂ ਮੱਖਣ ਸਿੰਘ ਮੱਲੀ, ਮਹਾਵੀਰ ਪ੍ਰਸ਼ਾਦ, ਸਤੀਸ਼ ਰਾਣਾ, ਰਾਮ ਜੀ ਦਾਸ ਚੌਹਾਨ, ਦਲਬੀਰ ਸਿੰਘ, ਕੁਲਵਿੰਦਰ ਸਿੰਘ ਤੇ ਗੁਰਦੀਪ ਸਿੰਘ ਸਮੇਤ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਚੰਦਰ ਸ਼ੇਖਰ, ਦਿਨੇਸ਼ ਪ੍ਰਸ਼ਾਦ, ਗੋਪਾਲ ਦੱਤ ਜੋਸ਼ੀ, ਆਨੰਦ ਗੁਪਤਾ, ਰਾਮ ਸਰੂਪ ਅਤੇ ਵੇਦ ਪ੍ਰਕਾਸ਼ ਸ਼ਰਮਾ ਆਦਿ ਨੇ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਸਮੂਹ ਬੋਰਡਾਂ ਤੇ ਕਾਰਪੋਰੇਸ਼ਨਾਂ ਦੇ ਮੁਲਾਜ਼ਮਾਂ ਦੀ ਸੇਵਾਮੁਕਤੀ ਦੀ ਉਮਰ ਵੀ ਸਰਕਾਰੀ ਵਿਭਾਗਾਂ ਦੇ ਮੁਲਾਜ਼ਮਾਂ ਵਾਂਗ ਇਕ ਸਾਲ ਵਧਾਈ ਜਾਵੇ। ਇਸ ਮੌਕੇ ਹਾਊਸਫੈਡ ਨੂੰ ਬੰਦ ਕਰਨ ਦਾ ਫੈਸਲਾ ਵਾਪਸ ਲੇੈਣ, ਵਿਵਕੋ ਦੇ ਮੁਲਾਜ਼ਮਾਂ ਦੀਆਂ ਰੁਕੀਆਂ ਤਨਖਾਹਾਂ ਰਿਲੀਜ਼ ਕਰਨ, ਅਰਧ-ਸਰਕਾਰੀ ਅਦਾਰਿਆਂ ਦੇ ਮੁਲਾਜ਼ਮਾਂ ਨੂੰ ਸਰਕਾਰੀ ਮੁਲਾਜ਼ਮਾਂ ਵਾਂਗ ਪੈਨਸ਼ਨ ਤੇ ਮੈਡੀਕਲ ਸਹੂਲਤਾਂ ਦੇਣ, ਖਾਲੀ ਅਸਾਮੀਆਂ ਰੈਗੂਲਰ ਭਰਤੀ ਰਾਹੀਂ ਭਰਨ ਤੇ ਕਥਿਤ ਤੌਰ ’ਤੇ ਕੁਝ ਅਧਿਕਾਰੀਆਂ ਵਲੋਂ ਕੀਤੀ ਜਾ ਰਹੀ ਲੁੱਟ ਨੂੰ ਨੱਥ ਪਾਉਣ ਦੀ ਮੰਗ ਕੀਤੀ ਗਈ।

No comments: