jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 4 June 2013

ਈ. ਟੀ. ਟੀ. ਅਧਿਆਪਕ ਯੂਨੀਅਨ ਦਾ ਵਫ਼ਦ ਬੀ. ਡੀ. ਪੀ. ਓ. ਨੂੰ ਮਿਲਿਆ

www.sabblok.blogspot.com 

ਨੂਰਪੁਰ ਬੇਦੀ, 4 ਜੂਨ (ਰਾਜੇਸ਼ ਚੌਧਰੀ)-ਬਲਾਕ ਨੂਰਪੁਰ ਬੇਦੀ ਅਧੀਨ ਆਉਂਦੇ ਜ਼ਿਲ੍ਹਾ ਪ੍ਰੀਸ਼ਦ ਅਧਿਆਪਕਾਂ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਈ. ਟੀ. ਟੀ. ਟੀਚਰ ਯੂਨੀਅਨ ਦਾ ਵਫ਼ਦ ਬਲਾਕ ਪ੍ਰਧਾਨ ਅਮਰਜੀਤ ਸਿੰਘ ਸੈਦਪੁਰ ਦੀ ਅਗਵਾਈ ਵਿਚ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਨੂਰਪੁਰ ਬੇਦੀ ਨੂੰ ਮਿਲਿਆ | ਲਖਵਿੰਦਰ ਸਿੰਘ ਸੈਣੀਮਾਜਰਾ ਨੇ ਦੱਸਿਆ ਕਿ ਕਾਫੀ ਚਿਰ ਤੋਂ ਲਟਕ ਰਹੀਆਂ ਸਮੱਸਿਆਵਾਂ ਜਿਨ੍ਹਾਂ ਵਿਚ ਪਿਛਲੇ ਸਾਲਾਂ ਦੇ ਐਨ. ਐਸ. ਸੀ, ਟੀਚਰਾਂ ਦੇ ਪੈਂਡਿੰਗ ਪਏ ਬਕਾਏ, ਕਈ ਅਧਿਆਪਕਾਂ ਦੇ ਮੈਡੀਕਲ ਰੀਵਰਸਮੈਂਟ ਬਿੱਲ, ਸੀ. ਪੀ. ਐਫ. ਦਾ ਹਿੱਸਾ ਅਤੇ ਲਗਪਗ ਅੱਧੇ ਅਧਿਆਪਕਾਂ ਦੀ ਫਰਵਰੀ ਦੀ ਤਨਖਾਹ ਦੇ ਮੁੱਦਿਆਂ ਉਤੇ ਵਿਚਾਰ ਚਰਚਾ ਹੋਈ | ਇਸ ਚਰਚਾ ਦੌਰਾਨ ਬੀ. ਡੀ. ਪੀ. ਓ. ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਇਹ ਸਮੱਸਿਆਵਾਂ ਪਹਿਲ ਦੇ ਆਧਾਰ 'ਤੇ ਹੱਲ ਕੀਤੀਆਂ ਜਾਣਗੀਆਂ ਅਤੇ ਅੱਗੇ ਤੋਂ ਕੋਸ਼ਿਸ਼ ਕੀਤੀ ਜਾਵੇਗੀ ਕਿ ਅਧਿਆਪਕਾਂ ਦਾ ਕੋਈ ਵੀ ਕੰਮ ਬਕਾਇਆ ਨਾ ਰਹੇ | ਇਸ ਮੌਕੇ ਗੁਰਪ੍ਰੀਤ ਸਿੰਘ ਗਿੱਲ ਜ਼ਿਲ੍ਹਾ ਜਨਰਲ ਸਕੱਤਰ, ਪਹੂ ਲਾਲ ਥਾਨਾ, ਪ੍ਰਮਿੰਦਰ ਸਿੱਧੂ, ਅਮਰਜੀਤ ਨਾਨਗਰਾਂ, ਸੰਜੀਵ ਹੀਰਪੁਰ ਤੇ ਜਸਬੀਰ ਡੂਮੇਵਾਲ ਆਦਿ ਆਗੂ ਹਾਜ਼ਰ ਸਨ |

No comments: