ਅੰਮ੍ਰਿਤਸਰ.18 ਜੂਨ.ਜਸਬੀਰ ਸਿੰਘ ਪੱਟੀ. – ਸਿਆਣਿਆ ਦਾ ਕਥਨ ਹੈ ਕਿ ਜਿਸ ਦੇਸ ਵਿੱਚ ਲਛਮੀ ਦੀ ਪੂਜਾ
ਹੁੰਦੀ ਹੋਵੇ ਉਸ ਦੇਸ ਵਿੱਚੋਂ ਭ੍ਰਿਸ਼ਟਾਚਾਰ ਕਦੇ ਵੀ ਖਤਮ ਨਹੀ ਹੋ ਸਕਦਾ ਅਤੇ ਭਾਰਤ
ਵਿੱਚ ਲੱਗਪੱਗ ਸਾਰੇ ਵੀ ਲਛਮੀ ਦੀ ਪੂਜਾ ਕਰਨ ਵਿੱਚ ਆਪਣਾ ਵਧੇਰੇ ਕਰਕੇ ਸਮਾਂ ਬਿਤਾ
ਦਿੰਦੇ ਹਨ। ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੀ ਭਾਰਤ ਦਾ ਹੀ ਇੱਕ ਹਿੱਸਾ ਹੈ
ਜਿਸ ਦੇ ਮੁਲਾਜਮ ਭਾਂਵੇ ਗਾਂਧੀ ਨੂੰ ਤਾਂ ਭਾਵੇਂ ਪਸੰਦ ਨਹੀਂ ਕਰਦੇ ਪਰ ਗਾਂਧੀ ਦੀ ਫੋਟੋ
ਵਾਲੇ ਨੋਟਾਂ ਨਾਲ ਪਿਆਰ ਹੋਣ ਕਰਕੇ ਕਈ ਪ੍ਰਕਾਰ ਦੇ ਘੱਪਲੇ ਜਰੂਰ ਕਰਦੇ ਹਨ ਜਿਹਨਾਂ ਵਿੱਚ
ਸਭ ਤੋ ਆਖਰੀ ਕਿਸਮ ਦਾ ਡੂਨੇ ਤੇ ਪੱਤਲਾਂ ਦਾ ਇੱਕ ਘੱਪਲਾ ਸਾਹਮਣੇ ਆਇਆ ਹੈ ਜਿਸ ਵਿੱਚ
ਰਿਕਾਰਡ ਮੁਤਾਬਕ 186696 ਰੁਪਏ ਦੀ ਹੇਰਾ ਫੇਰੀ ਹੋਈ ਹੈ ਅਤੇ ਜਿਸ ਦੀ ਪੜਤਾਲ ਉੱਡਣ ਦਸਤੇ
ਦੇ ਅਧਿਕਾਰੀ ਸਕੱਤਰ ਸਿੰਘ ਕਰ ਰਹੇ ਹਨ ।ਸ਼੍ਰੋਮਣੀ ਕਮੇਟੀ ਦੇ ਸੂਤਰਾਂ ਤੋ ਮਿਲੀ
ਜਾਣਕਾਰੀ ਅਨੁਸਾਰ ਲੰਗਰ ਵਿੱਚ ਕੜਾਹ ਪ੍ਰਸਾਦ ਲਈ ਵਰਤੇ ਜਾਂਦੇ ਡੂਨਿਆ ਤੇ ਪੱਤਲਾਂ ਦੀ
ਖੇਪ ਬਾਹਰਲੋ ਸੂਬਿਆ ਤੋ ਮੰਗਵਾਈ ਜਾਂਦੀ ਹੈ ਅਤੇ ਇਸ ਦੇ ਹਰ ਸਾਲ ਬਕਾਇਦਾ ਤੌਰ ਤੇ ਟੈਂਡਰ
ਅਖਬਾਰਾਂ ਵਿੱਚ ਦਿੱਤੇ ਜਾਂਦੇ ਹਨ ਅਤੇ ਘੱਟ ਟੈਂਡਰ ਵਾਲੇ ਨੂੰ ਸਪਲਾਈ ਦਾ ਕੰਮ ਦਿੱਤਾ
ਜਾਂਦਾ ਹੈ। ਸਾਲ 2013-14 ਲਈ ਵੀ ਟੈਂਡਰ ਮੰਗੇ ਗਏ ਤੇ ਇਹ ਟੈਡਰ 22 ਫਰਵਰੀ 2013 ਨੂੰ
ਖੋਹਲੇ ਗਏ । ਸਭ ਤੋ ਘੱਟ ਰੇਟ ਦੇ ਟੈਂਡਰ ਸੁਰਿੰਦਰ ਸਿੰਘ ਐੰਡ ਸਨਜ਼ ਦੇ ਨਿਕਲੇ ਤੇ ਉਸ
ਦਾ ਟੈਂਡਰ ਪਾਸ ਕਰ ਦਿੱਤਾ ਗਿਆ। ਇਸ ਮੀਟਿੰਗ ਵਿੱਚ ਬੈਠੇ ਕੁਝ ਸ੍ਰੀ ਦਰਬਾਰ ਸਾਹਿਬ ਦੇ
ਅਧਿਕਾਰੀਆ ਨੇ ਨਵਾਂ ਟੈਂਡਰ ਪਾਸ ਹੋ ਜਾਣ ਦੇ ਬਾਵਜੂਦ ਪੁਰਾਣੇ ਠੇਕੇਦਾਰ ਕੋਲੋ ਡੂਨੇ ਤੇ
ਪੱਤਲ 28 ਫਰਵਰੀ 2013 ਨੂੰ ਮੰਗਵਾਉਣ ਦਾ ਹੋਰ ਆਰਡਰ ਦੇ ਦਿੱਤਾ ਗਿਆ ਜਦ ਕਿ ਸਟੋਰ ਵਿੱਚ
ਕਰੀਬ ਦੋ ਮਹੀਨੇ ਦਾ ਸਟਾਕ ਰੀਜਰਵ ਪਿਆ ਸੀ। 1 ਮਾਰਚ 2013 ਨੂੰ ਦੋ ਟਰੱਕ ਡੂਨਿਆ ਤੇ
ਪੱਤਲਾ ਦੇ ਆਏ ਜਿਹਨਾਂ ਵਿੱਚ ਆਏ ਡੂਨਿਆ ਤੇ ਪੱਤਲਾਂ ਬੰਡਲ ਆਏ। ਬਿੱਲ ਨੰਬਰ 601 ਅਨੁਸਾਰ
2626000 ਡੂਨੇ ਰੇਟ 170 ਰਪਏ ਇੱਕ ਹਜਾਰ ਤੇ ਪੱਤਲ 255000 ਰੇਟ 330 ਰੁਪਏ ਪ੍ਰਤੀ
ਹਜ਼ਾਰ ਮੰਗਵਾਏ ਗਏ। ਇਸੇ ਤਰ•ਾ ਦੂਸਰੇ ਟਰੱਕ ਵਿੱਚ ਬਿੱਲ ਨੰਬਰ 214 ਮਿਤੀ 1 ਮਾਰਚ 2013
ਡੂਨੇ 2821000 ਮੰਗਵਾਏ ਗਏ ਜਿਹਨਾਂ ਦੀ ਰੇਟ ਵੀ 170 ਰੁਪਏ ਪ੍ਰਤੀ ਹਜਾਰ ਸੀ ਅਤੇ ਪੱਤਲ
255000 ਮੰਗਵਾਏ ਜਿਹਨਾਂ ਦੀ ਰੇਟ ਵੀ 330 ਰੁਪਏ ਪ੍ਰਤੀ ਹਜਾਰ ਲਗਾਇਆ ਗਿਆ। ਨਵੇ ਰੇਟ
ਮੁਤਾਬਕ ਡੂਨਾ 268 ਰੁਪਏ ਪ੍ਰਤੀ 2100 ਅਤੇ ਪੱਤਲ 264 ਰੁਪਏ ਪ੍ਰਤੀ ਹਜਾਰ ਹੈ। ਪੁਰਾਣੇ
ਰੇਟ ਮੁਤਾਬਕ ਇਸ ਸਾਰੀ ਸਮੱਗਰੀ ਦਾ ਮੁੱਲ 1094290 ਰੁਪਏ ਬਣਦਾ ਹੈ ਅਤੇ ਨਵੇ ਰੇਟ
ਮੁਤਾਬਕ ਇਸ ਦਾ ਮੁੱਲ 807594 ਰੁਪਏ ਬਣਦਾ ਹੈ। ਦੋਹਾਂ ਦਾ ਫਰਕ ਲਾਇਆ ਜਾਵੇ ਤਾਂ 186696
ਰੁਪਏ ਹੈ। ਇਸ ਮਾਲ ਵਿੱਚ ਗੋਲ ਕਿੰਨਾ ਹੋਇਆ ਇਹ ਤਾਂ ਜਾਂਚ ਉਪਰੰਤ ਹੀ ਸਾਹਮਣੇ ਆਵੇਗਾ
ਪਰ ਹਾਲ ਦੀ ਘੜੀ ਇਸ ਘੱਪਲੇ ਨੂੰ ਦਬਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।
www.sabblok.blogspot.com
ਸੂਤਰਾਂ ਤੋ
ਮਿਲੀ ਜਾਣਕਾਰੀ ਅਨੁਸਾਰ ਸ੍ਰੋਮਣੀ ਕਮੇਟੀ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੇ ਇਸ
ਘੱਪਲੇ ਦੀ ਜਾਂਚ ਦਾ ਕਾਰਜ ਸ੍ਰੋਮਣੀ ਕਮੇਟੀ ਦੇ ਉੋੱਡਣ ਦਸਤੇ ਨੂੰ ਸੋਪਿਆ ਹੈ ਅਤੇ ਉੱਡਣ
ਦਸਤੇ ਦਾ ਅਧਿਕਾਰੀ ਸਕੱਤਰ ਸਿੰਘ ਮਾਮਲੇ ਦੀ ਜਾਂਚ ਕਰ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ
ਵਧੇਰੇ ਕਰਕੇ ਮੁਲਾਜਮਾਂ ਤੇ ਪੰਥ ਦਰਦੀਆ ਦਾ ਮੰਨਣਾ ਹੈ ਕਿ ਬਾਕੀ ਘੱਪਲਿਆ ਵਾਂਗ ਇਹ
ਘੱਪਲਾ ਵੀ ਦਬਾ ਦਿੱਤਾ ਜਾਵੇਗਾ ਕਿਉਕਿ ਸ਼੍ਰੋਮਣੀ ਕਮੇਟੀ ਵਿੱਚ ਇਹ ਅਖਾਣ ਵਰਤਿਆ ਜਾਂਦਾ
ਹੈ ”ਜੇਕਰ ਵੱਢੀ ਲੈਦਾ ਜੇਕਰ ਫੜਿਆ ਗਿਆ ਹੈ ਤਾਂ ਵੱਢੀ ਦੇ ਕੇ ਛੁੱਟ ਜਾਵੇਗਾ। ”
ਕੁਝ ਸੂਤਰਾਂ
ਨੇ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਦੇ ਅਧਿਕਾਰੀਆ ਨੇ ਇਸ ਤੋ ਪਹਿਲਾਂ ਇੱਕ ਕਣਕ ਦਾ
ਟਰੱਕ ਵੀ ਵੇਚਣ ਦੀ ਕੋਸ਼ਿਸ਼ ਕੀਤੀ ਪਰ ਸਟੋਰ ਕੀਪਰ ਵੱਲੋਂ ਮਨਾ ਕਰਨ ਤੋ ਉਸ ਨੂੰ ਤੰਗ
ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤੇ ਉਸ ਦਾ ਤਬਾਦਲਾ ਵੀ ਕਰਵਾ ਦਿੱਤਾ ਗਿਆ। ਸ਼੍ਰੋਮÎਣੀ
ਕਮੇਟੀ ਵਿੱਚ ਇਹ ਕੋਈ ਨਵਾਂ ਘੱਪਲਾ ਨਹੀ ਹੈ ਸਗੋਂ ਇਸ ਤੋਂ ਪਹਿਲਾਂ ਵੀ ਕਈ ਘੱਪਲੇ ਹੋ
ਚੁੱਕੇ ਹਨ ਜਿਹਨਾਂ ਵਿੱਚ ਕੜਾਹ ਪ੍ਰਸਾਦਿ ਦਾ ਘੱਪਲਾ, ਕੜਾਹ ਪ੍ਰਸਾਦਿ ਦੀਆ ਪਰਚੀਆ ਦਾ
ਘੱਪਲਾ, ਚੰਦੋਆ ਘੱਪਲਾ, ਰੁਮਾਲਾ ਘੱਪਲਾ, ਭਰਤੀ ਘੱਪਲਾ ਹੋ ਚੁੱਕੇ ਹਨ ਪਰ ਕਿਸੇ ਦੇ
ਘੱਪਲੇ ਦੇ ਦੋਸ਼ੀ ਦੇ ਖਿਲਾਫ ਪੁਲੀਸ ਕਾਰਵਾਈ ਨਹੀ ਕੀਤੀ ਗਈ ਸਗੋਂ ਜਾਂ ਤਾਂ ਉਹਨਾਂ ਨੂੰ
ਬਹਾਲ ਕਰ ਦਿੱਤਾ ਗਿਆ ਜਾਂ ਫਿਰ ਘੱਪਲਾਕਾਰ ਨੂੰ ਨੌਕਰੀ ਤੋ ਬਰਖਾਸਤ ਕਰ ਦਿੱਤਾ ਜਾਂਦਾ
ਹੈ।
No comments:
Post a Comment