jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 18 June 2013

ਪਤੀ ਨੂੰ ਇਕ ਨਜ਼ਰ ਦੇਖਣ ਦੇ ਲਈ ਰਾਤ ਭਰ ਬੈਠੀ ਰਹੀ ਬੱਚਿਆਂ ਨਾਲ ਮਾਂ

www.sabblok.blogspot.com
aaasssasaasssਲੁਧਿਆਣਾ.18  ਜੂਨ. – ਖੁਦ ਨੂੰ ਕਾਂਗਰਸੀ ਨੇਤਾ ਦੀ ਭਾਬੀ ਹੋਣ ਦਾ ਦਾਅਵਾ ਕਰਨ ਵਾਲੀ ਭੁਪਿੰਦਰ ਨੇ ਅੱਜ ਦੋਸ਼ ਲਗਾਇਆ ਕਿ ਉਸਦੀ ਪਤੀ ਚਰਨਜੀਤ ਨੂੰ ਉਸਦੇ ਦਿਓਰਾਂ ਨੇ ਜਬਰਨ ਹਸਪਤਾਲ ਤੋਂ ਛੁੱਟੀ ਦਿਵਾ ਦਿੱਤੀ। ਜਦਕਿ ਉਸਦਾ ਪਤੀ ਅੱਜ ਤਕ ਲਕਵਾ ਅਤੇ ਮਾਨਸਿਕ ਸੁੱਧ-ਬੁਧ ਗਵਾਈ ਬੈਠਾ ਹੈ। ਉਸਦੇ ਬਾਵਜੂਦ ਇਨ੍ਹਾਂ ਲੋਕਾਂ ਨੇ ਛੁੱਟੀ ਦਿਵਾ ਦਿੱਤੀ। ਉਥੇ ਉਸਦਾ ਦੋਸ਼ ਸੀ ਕਿ ਉਹ ਸ਼ਾਮ 5 ਵਜੇ ਤੋਂ ਆਪਣੇ ਦੋਵੇਂ ਬੱਚਿਆਂ ਨੂੰ ਨਾਲ ਲੈ ਕੇ ਆਪਣੇ ਘਰ ਹਰਨਾਮ ਨਗਰ ਗਈ ਪਰ ਉਸਦੇ ਦਿਓਰਾਂ ਨੇ ਨਾ ਤਾਂ ਬੱਚਿਆਂ ਨੂੰ ਪਿਤਾ ਨਾਲ ਮਿਲਣ ਦਿੱਤਾ ਅਤੇ ਨਾ ਹੀ ਪਤੀ ਨਾਲ ਮਿਲਣ ਦਿੱਤਾ।ਦੇਰ ਰਾਤ ਤੱਕ ਪਤੀ ਦੇ ਘਰ ਦੇ ਬਾਹਰ ਹੀ ਬੱਚਿਆਂ ਨੂੰ ਗੋਦ ਵਿਚ ਲਈ ਬੈਠੀ ਭੁਪਿੰਦਰ ਦਾ ਇਹ ਦੋਸ਼ ਸੀ ਕਿ ਉਹ ਪਤੀ ਨਾਲ ਮਿਲਣ ਅਤੇ ਉਸ ਨੂੰ ਬੱਚਿਆਂ ਨਾਲ ਮਿਲਾਉਣ ਲਈ ਪੁਲਸ ਕਮਿਸ਼ਨਰ ਤੋਂ ਲੈ ਕੇ ਥਾਣਾ ਇੰਚਾਰਜ ਤਕ ਗੁਹਾਰ ਲਗਾ ਚੁੱਕੀ ਹੈ ਪਰ ਉਸਨੂੰ ਘਰ ਦੇ ਅੰਦਰ ਪ੍ਰਵੇਸ਼ ਨਹੀਂ ਕਰਨ ਦਿੱਤਾ ਜਾ ਰਿਹਾ ਹੈ। ਪੁਲਸ ਮੌਕੇ ‘ਤੇ ਪਹੁੰਚੀ ਹੈ ਪਰ ਪੁਲਸ ਦਾ ਰਵੱਈਆ ਇਸ ਕਦਰ ਹੈ ਕਿ ਉਹ ਰਾਜਨੀਤਿਕ ਪ੍ਰਭਾਵ ਦੇ ਚੱਲਦੇ ਉਸਦੀ ਸੁਣਵਾਈ ਨਹੀਂ ਕਰ ਰਹੀ ਹੈ।
ਉਸਦੀ ਚੇਤਾਵਨੀ ਸੀ ਕਿ ਜਦ ਤੱਕ ਉਹ ਆਪਣੇ ਪਤੀ ਨਾਲ ਬੱਚਿਆਂ ਨੂੰ ਨਹੀਂ ਮਿਲਵਾ ਦਿੰਦੀ, ਤਦ ਤੱਕ ਉਹ ਇਸੇ ਘਰ ਦੇ ਬਾਹਰ ਹੀ ਬੱਚੇ ਨੂੰ ਲੈ ਕੇ ਧਰਨੇ ‘ਤੇ ਬੈਠੀ ਰਹੇਗੀ। ਉਸਦਾ ਇਹ ਵੀ ਦਾਅਵਾ ਸੀ ਕਿ ਉਸਦੇ ਕੋਲ ਅਦਾਲਤ ਦਾ ਪ੍ਰਮਾਣ ਪੱਤਰ ਹੈ ਕਿ ਉਹ ਆਪਣੇ ਪਤੀ ਅਤੇ ਬੱਚਿਆਂ ਨੂੰ ਪਤੀ ਨਾਲ ਮਿਲਵਾ ਸਕਦੀ ਹੈ ਅਤੇ ਉਸਨੂੰ ਕੋਈ ਨਹੀਂ ਰੋਕ ਸਕਦਾ। ਇਸਦੇ ਬਾਵਜੂਦ ਪਤੀ ਦੇ ਰਿਸ਼ਤੇਦਾਰ ਅਤੇ ਪੁਲਸ ਬੱਚਿਆਂ ਨੂੰ ਮਿਲਣ ਨਹੀਂ ਦੇ ਰਹੀ ਅਤੇ ਨਾ ਅਦਾਲਤ ਦੇ ਆਦੇਸ਼ਾਂ ‘ਤੇ ਪੁਲਸ ਉਸਦੀ ਸਹਾਇਤਾ ਕਰ ਰਹੀ ਹੈ।
ਵਰਨਣਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਭੁਪਿੰਦਰ ਦਾ ਪਤੀ ਡੀ. ਐੱਮ. ਸੀ. ਹਸਪਤਾਲ ਵਿਚ ਭਰਤੀ ਹੈ। ਭੁਪਿੰਦਰ ਦਾ ਦੋਸ਼ ਸੀ ਕਿ ਜਦ ਤੋਂ ਉਸਦਾ ਪਤੀ ਬੀਮਾਰ ਹੋਇਆ ਹੈ, ਉਸਦੇ ਸਹੁਰੇ ਵਾਲਿਆਂ ਨੇ ਉਸਨੂੰ ਆਪਣੀ ਨੂੰਹ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਵਿਵਾਦ ਇਸ ਕਦਰ ਵਧਿਆ ਕਿ ਇਕ ਵਾਰ ਹਸਪਤਾਲ ‘ਚ ਹੱਥੋਪਾਈ ਤਕ ਦੀ ਨੌਬਤ ਆਈ ਅਤੇ ਥਾਣਾ ਡਵੀਜ਼ਨ ਨੰਬਰ-8 ਦੀ ਪੁਲਸ ਨੇ ਭੁਪਿੰਦਰ ਦੇ ਦਿਓਰ ‘ਤੇ ਮਾਮਲਾ ਦਰਜ ਕੀਤਾ। ਇਸਦੇ ਇਲਾਵਾ ਭੁਪਿੰਦਰ ਨੇ ਆਪਣੇ ਪਤੀ ਦਾ ਡੀ. ਐੱਨ. ਏ. ਟੈਸਟ ਵੀ ਕਰਵਾਇਆ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਉਹ ਬੱਚੇ ਚਰਨਜੀਤ ਦੇ ਹਨ। ਉਸਦਾ ਦਾ ਇਹ ਵੀ ਦੋਸ਼ ਸੀ ਕਿ ਪਤੀ ਦੇ ਰਿਸ਼ਤੇਦਾਰ ਉਸਦੀ ਜਾਇਦਾਦ ਨੂੰ ਹੜੱਪਣਾ ਚਾਹੁੰਦੇ ਹਨ, ਜਿਸ ਕਾਰਨ ਉਸਦੇ ਪਤੀ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ। ਅੱਜ ਵੀ ਜਬਰਨ ਹਸਪਤਾਲ ਤੋਂ ਛੁੱਟੀ ਕਰਵਾ ਦਿੱਤੀ, ਜਿਸ ‘ਤੇ ਦੇਰ ਰਾਤ ਤੱਕ ਪਤੀ ਨੂੰ ਮਿਲਣ ਦੇ ਲਈ ਭੁਪਿੰਦਰ ਬਾਹਰ ਬੈਠੀ ਰਹੀ।
ਜਦਕਿ ਦੂਜੇ ਪਾਸੇ ਕਾਂਗਰਸੀ ਨੇਤਾ ਅਮਰਜੀਤ ਟਿੱਕਾ ਦੀ ਪਤਨੀ ਰਿਤੂ ਬਿੰਦਰਾ ਨੇ ਕਿਹਾ ਕਿ ਉਹ ਖੁਦ ਇਸ ਡਰਾਮੇ ਤੋਂ ਹੈਰਾਨ ਹੈ ਕਿ ਆਖਿਰ ਉਹ ਮਹਿਲਾ ਚਾਹੁੰਦੀ ਕੀ ਹੈ। ਇਕ ਪਾਸੇ ਤਾਂ ਮਹਿਲਾ ਦਯਾਨੰਦ ਹਸਪਤਾਲ ਵਰਗੇ ਜਨਤਕ ਸਥਾਨ ‘ਤੇ ਉਸਦੇ ਪਤੀ ‘ਤੇ ਮਾਰਕੁੱਟ ਕਰਨ ਦਾ ਦੋਸ਼ ਲਗਾ ਕੇ ਮਾਮਲਾ ਦਰਜ ਕਰਵਾ ਰਹੀ ਹੈ। ਉਸਦੇ ਪਤੀ ‘ਤੇ ਅਦਾਲਤ ‘ਚ ਕੇਸ ਦਰਜ ਕਰਵਾ ਰਹੀ ਹੈ, ਦੂਜੇ ਪਾਸੇ ਉਹ ਬਿਨਾਂ ਅਦਾਲਤ ਦੀ ਮਨਜ਼ੂਰੀ ਉਨ੍ਹਾਂ ਦੇ ਘਰ ‘ਚ ਵੜਨ ਦਾ ਪਲਾਨ ਕਰ ਰਹੀ ਹੈ। ਉਸਨੇ ਸਾਫ ਕਿਹਾ ਕਿ ਅਦਾਲਤ ਨੇ ਸਿਰਫ ਮਨਜ਼ੂਰੀ ਹਸਪਤਾਲ ‘ਚ ਮਿਲਣ ਦੀ ਦਿੱਤੀ ਹੈ, ਜਦਕਿ ਉਹ ਖੁਦ ਬੱਚਿਆਂ ਨੂੰ ਦੇਖ ਕੇ ਤਰਸ ਆ ਰਿਹਾ ਹੈ। ਉਹ ਚਾਹੁੰਦੀ ਸੀ ਕਿ ਬੱਚਿਆਂ ਨੂੰ ਜੇਕਰ ਚਾਹੇ ਤਾਂ ਉਹ ਚਰਨਜੀਤ ਨਾਲ ਮਿਲ ਸਕਣ ਪਰ ਮਹਿਲਾ ‘ਤੇ ਵਿਸ਼ਵਾਸ ਨਹੀਂ। ਉਹ ਘਰ ‘ਚ ਵੜਨ ਤੋਂ ਬਾਅਦ ਕੀ ਦੋਸ਼ ਲਗਵਾਉਣਗੇ। ਇਸ ਲਈ ਅਦਾਲਤ ਤੋਂ ਮਨਜ਼ੂਰੀ ਲਿਆਉਣ ਲਈ ਕਿਹਾ ਗਿਆ ਸੀ।

No comments: