jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 7 June 2013

ਪੰਜਾਬ ‘ਚ ਬਿਜਲੀ ਦੀ ਘਾਟ ਲਈ ਅਕਾਲੀ ਭਾਜਪਾ ਸਰਕਾਰ ਜ਼ਿੰਮੇਵਾਰ: ਬਾਜਵਾ

www.sabblok.blogspot.com
 Partap_bajwa_pic_1370525306ਚੰਡੀਗੜ੍ਹ.06 ਜੂਨ. - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ  ਬਾਜਵਾ ਨੇ ਕਿਹਾ ਕਿ ਪੰਜਾਬ ‘ਚ ਬਿਜਲੀ ਦੀ ਘਾਟ ਲਈ ਅਕਾਲੀ ਭਾਜਪਾ ਸਰਕਾਰ ਜ਼ਿੰਮੇਵਾਰ ਹੈ, ਜਿਹੜੀ ਚੁਣੌਤੀ ਦਾ ਸਾਹਮਣਾ ਕਰਨ ‘ਚ ਅਸਫਲ ਰਹੀ ਹੈ। ਬਿਜਲੀ ਦੀ ਘਾਟ ਚਿੰਤਾਜਨਕ ਸਥਿਤੀ ‘ਚ ਪਹੁੰਚ ਗਈ ਹੈ ਅਤੇ ਅਕਾਲੀ ਭਾਜਪਾ ਸਰਕਾਰ ਦੇ ਇਸ ਸਾਲ ਦੇ ਅੰਤ ਤੱਕ ਪੰਜਾਬ ਨੂੰ ਪਾਵਰ ਸਰਪਲਸ ਬਣਾਉਣ ਦੇ ਦਾਅਵਿਆਂ ਨਾਲ ਮੇਲ ਨਹੀਂ ਖਾ ਰਹੀ। ਬਾਜਵਾ ਨੇ ਕਿਹਾ ਕਿ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪਿਛਲੇ ਛੇ ਸਾਲਾਂ ਤੋਂ ਬਿਜਲੀ ਉਤਪਾਦਨ ਦੇ ਮੁੱਦੇ ‘ਤੇ ਲੋਕਾਂ ਨੂੰ ਝੂਠ ਬੋਲ ਰਹੇ ਹਨ। ਅਕਾਲੀ ਦਲ ਨੇ ਆਪਣੇ ਚੋਣ ਮੈਨਿਫੈਸਟੋ ‘ਚ ਪੰਜਾਬ ਨੂੰ ਤਿੰਨ ਸਾਲਾਂ ‘ਚ ਬਿਜਲੀ ਸਰਪਲਸ ਬਣਾਉਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਉਦਘਾਟਨ ਕੀਤੇ ਜਾਣ ਦੀ ਇੰਤਜ਼ਾਰ ਕਰ ਰਹੇ ਤਿੰਨ ਪਾਵਰ ਪਲਾਂਟ ਬਿਜਲੀ ਦੇ ਉਤਪਾਦਨ ਸ਼ੁਰੂ ਕਰਨ ਦੀ ਸਥਿਤੀ ਤੋਂ ਕੋਹਾਂ ਦੂਰ ਹਨ ਅਤੇ ਮੌਜ਼ੂਦਾ ਪਾਵਰ ਪਲਾਂਟ ਕੋਲੇ ਦੀ ਘਾਟ ਦਾ ਸਾਹਮਣਾ ਕਰ ਰਹੇ ਹਨ।ਸੈਂਟਰਲ ਇਲੈਕਟ੍ਰਿਸਿਟੀ ਅਥਾਰਿਟੀ ਦੀ ਤਾਜ਼ਾ ਰਿਪੋਰਟ ਮੁਤਾਬਿਕ ਪੀਕ ਸੀਜ਼ਨ ਦੌਰਾਨ ਪੰਜਾਬ ‘ਚ ਬਿਜਲੀ ਦੀ ਘਾਟ 25.6 ਪ੍ਰਤੀਸ਼ਤ ਹੈ ਅਤੇ ਨਾਨ ਪੀਕ ਸੀਜ਼ਨ ਦੌਰਾਨ 19.6 ਪ੍ਰਤੀਸ਼ਤ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਬਿਜਲੀ ਸਰਪਲਸ ਬਣਨ ਅਤੇ ਹੋਰਨਾਂ ਸੂਬਿਆਂ ਨੂੰ ਬਿਜਲੀ ਵੇਚਣ ਨੂੰ ਲੈ ਕੇ ਬਾਦਲ ਝੂਠ ਦਾ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਨੇ ਬਾਦਲ ਨੂੰ ਯਾਦ ਦਿਲਾਇਆ ਕਿ ਪ੍ਰੈਸ ਬਿਆਨਾਂ ਰਾਹੀਂ ਬਿਜਲੀ ਨਹੀਂ ਬਣਦੀ। ਇਸ ਲਈ ਦੂਰਅੰਦੇਸ਼ੀ ਸੋਚ ਤੇ ਮਿਹਨਤ ਦੀ ਜ਼ਰੂਰਤ ਹੁੰਦੀ ਹੈ।ਹਾਲਾਂਕਿ ਗੋਇੰਦਵਾਲ ਸਾਹਿਬ ਥਰਮਲ ਪ੍ਰੋਜੈਕਟ 2013 ਦੇ ਅੰਤ ਤੱਕ ਪੂਰਾ ਹੋਣ ਵਾਲਾ ਹੈ, ਮਗਰ ਕੋਇਲੇ ਦੇ ਬਲੋਕਾਂ ਦੀ ਉਪਲਬਧਤਾ ਨਾ ਹੋਣ ਦੇ ਚਲਦੇ ਸ਼ਾਇਦ ਹੀ ਇਹ ਉਤਪਾਦਨ ਸ਼ੁਰੂ ਕਰ ਪਾਏ। ਇਸੇ ਤਰ੍ਹਾਂ ਤਲਵੰਡੀ ਸਾਬੋ ਅਤੇ ਰਾਜਪੁਰਾ ਪਾਵਰ ਪ੍ਰੋਜੈਕਟਾਂ ਵਾਸਤੇ ਕਿਸੇ ਵੀ ਕੋਇਲੇ ਦੇ ਬਲੋਕ ਦਾ ਪ੍ਰਬੰਧ ਨਹੀਂ ਕੀਤਾ ਗਿਆ ਹੈ, ਜਿਹੜਾ ਪਹਿਲਾਂ ਤੋਂ ਗਲਤ ਯੋਜਨਾਬੰਦੀ ਦੇ ਚਲਦੇ ਦੇਰ ਹੋ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਹਾਈਡ੍ਰੋ ਪਾਵਰ ਦਾ ਵਿਕਲਪ ਇਸਤੇਮਾਲ ਕਰਨ ‘ਚ ਨਾਕਾਮਯਾਬ ਰਹੀ ਹੈ, ਜਿਹੜਾ ਥਰਮਲ ਪਾਵਰ ਨਾਲੋਂ ਸਸਤਾ ਹੈ।
ਬਾਜਵਾ ਨੇ ਕਿਹਾ ਕਿ ਪੰਜਾਬ ਸਟੇਟ ਪਾਵਰ ਸਪਲਾਈ ਕਾਰਪੋਰੇਸ਼ਨ ਕੋਇਲੇ ਦਾ ਅਡਵਾਂਸ ‘ਚ ਪ੍ਰਬੰਧ ਕਰਨ ‘ਚ ਅਸਫਲ ਰਹੀ ਹੈ। ਤਿੰਨ ਥਰਮਲ ਪਲਾਂਟ ਦੀ ਰੋਜ਼ਾਨਾ ਦੀ ਕੋਇਲੇ ਦੀ ਖਪਤ 11 ਤੋਂ 12 ਰੇਕ ਹਨ। ਜੂਨ ‘ਚ ਕੋਲ ਇੰਡੀਆ ਤੋਂ ਸਿਰਫ 18 ਰੇਕ ਆਏ ਹਨ ਅਤੇ ਹੋਰ ਕੋਈ ਰੇਕ ਨਹੀਂ ਮਿਲਿਆ। ਰਿਪੋਰਟਾਂ ਮੁਤਾਬਿਕ ਲਹਿਰਾ ਮੁਹੱਬਤ ਦਾ ਇਕ ਯੁਨਿਟ ਪਹਿਲਾਂ ਹੀ ਬੰਦ ਹੋ ਚੁੱਕਾ ਹੈ ਅਤੇ ਹੋਰ ਯੁਨਿਟ ਬੰਦ ਹੋਣ ਨੂੰ ਤਿਆਰ ਹਨ।
ਸੁਖਬੀਰ ਸ਼ਾਇਦ ਇਸ ਸੱਚਾਈ ਤੋਂ ਨਾਵਾਕਿਫ ਹੋਣਗੇ ਕਿ ਪੰਜਾਬ ਦੇ ਕਿਸਾਨਾਂ ਨੂੰ ਸਿਰਫ 2 ਤੋਂ 4 ਘੰਟੇ ਹੀ ਬਿਜਲੀ ਮਿਲ ਰਹੀ ਹੈ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ ਦੇ ਚੇਅਰਮੈਨ ਲੋਕਾਂ ਵਿਚਾਲੇ ਮੰਨ ਚੁੱਕੇ ਹਨ ਕਿ ਉਨ੍ਹਾਂ ਦੇ ਕੋਲ ਬਿਜਲੀ ਦੀ 20 ਪ੍ਰਤੀਸ਼ਤ ਘਾਟ ਹੈ ਅਤੇ ਉਨ੍ਹਾਂ ਝੋਨੇ ਦੇ ਸੀਜ਼ਨ ਦੌਰਾਨ ਲੋਕਾਂ ਨੂੰ ਕੱਟਾਂ ਲਈ ਤਿਆਰ ਰਹਿਣ ਨੂੰ ਕਿਹਾ ਹੈ।

No comments: