www.sabblok.blogspot.com
ਨਵੀਂ ਦਿੱਲੀ.06 ਜੂਨ. – ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ. ਐਸ. ਜੀ. ਐਮ. ਸੀ.) ਦੇ ਪ੍ਰਧਾਨ
ਮਨਜੀਤ
ਸਿੰਘ ਜੀ. ਕੇ. ਨੇ 1984 ਵਿਚ ਸ੍ਰੀ ਦਰਬਾਰ ਸਾਹਿਬ ‘ਤੇ ਕੀਤੀ ਗਈ ਸੈਨਿਕ ਕਾਰਵਾਈ ਨੂੰ
ਲੋਕਤੰਤਰ ‘ਤੇ ਇਕ ਕਾਲਾ ਧੱਬਾ ਕਰਾਰ ਦਿੱਤਾ ਹੈ। 1984 ਨੂੰ ਅੱਜ ਦੇ ਹੀ ਦਿਨ ਸ੍ਰੀ
ਦਰਬਾਰ ਸਾਹਿਬ ਅਤੇ ਅਕਾਲ ਤਖਤ ਸਾਹਿਬ ‘ਤੇ ਸੈਨਾ ਦੇ ਹਥਿਆਰਬੰਦ ਜਵਾਨਾਂ ਨੇ ਕਾਰਵਾਈ
ਕੀਤੀ ਸੀ। ਹਾਲਾਂਕਿ ਇਹ ਕਾਰਵਾਈ ਸ੍ਰੀ ਦਰਬਾਰ ਸਾਹਿਬ ਅੰਦਰ ਲੁਕੇ ਅੱਤਵਾਦੀਆਂ ਨੂੰ ਬਾਹਰ
ਕੱਢਣ ਲਈ ਕੀਤੀ ਗਈ ਸੀ ਪਰ ਇਸ ਦੇ ਬਾਵਜੂਦ ਧਾਰਮਿਕ ਸਥਾਨ ‘ਤੇ ਕੀਤੀ ਗਈ ਸੈਨਿਕ ਕਾਰਵਾਈ
ਦਾ ਵੱਖ-ਵੱਖ ਸਮੇਂ ‘ਤੇ ਵਿਰੋਧ ਕੀਤਾ ਜਾਂਦਾ ਰਿਹਾ ਹੈ। ਡੀ. ਐਸ. ਜੀ. ਐਮ. ਸੀ. ਦੇ
ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਕਿਹਾ ਕਿ ਦਰਬਾਰ ਸਾਹਿਬ ‘ਤੇ ਕੀਤੀ ਗਈ ਕਾਰਵਾਈ
ਦੌਰਾਨ ਦਰਬਾਰ ਸਾਹਿਬ ਵਿਚ ਹਜ਼ਾਰਾਂ ਸ਼ਰਧਾਲੂ ਮੌਜੂਦ ਸਨ ਪਰ ਕਾਂਗਰਸ ਦੀ ਸਰਕਾਰ ਨੇ ਇਸ
ਤੱਥ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਸੈਨਿਕ ਕਾਰਵਾਈ
ਨੂੰ ਅੰਜਾਮ ਦਿੱਤਾ ਅਤੇ ਸਿੱਖਾਂ ਦੇ ਸਭ ਤੋਂ ਵੱਡੇ ਧਾਰਮਿਕ ਸਥਾਨ ਨੂੰ ਨੁਕਸਾਨ
ਪਹੁੰਚਾਇਆ ਗਿਆ। ਇਸ ਦੌਰਾਨ ਕਈ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਅਤੇ ਇਹ
ਸਾਕਾ ਸਿੱਖ ਕੌਮ ਨੂੰ ਰਹਿੰਦੀ ਦੁਨੀਆ ਤੱਕ ਸਿੱਖਾਂ ‘ਤੇ ਹੋਏ ਜ਼ੁਲਮ ਦੀ ਯਾਦ ਦਿਵਾਉਂਦਾ
ਰਹੇਗਾ।
No comments:
Post a Comment