www.sabblok.blogspot.com
" ਮੰਮੀ ਮੈਂ ਪੜ ਲਿਖ ਕੇ ਕੀ ਕਰਾਂਗਾ...?"
" ਪੁੱਤ ਤੂੰ ਪੜ ਲਿਖ ਵੱਡਾ ਅਫਸਰ ਕੋਈ ਡਾਕਟਰ ਜਾਂ ਕੋਈ ਵਕੀਲ ਬਣ ਜਾਵੇਗਾਂ....."
" ਫਿਰ ਆਹ ਡਾਕਟਰ ,ਵਕੀਲ ਬਣ ਕੇ ਕੀ ਕਰਾਂਗਾ....?"
" ਪੁੱਤ ਇੰਝ ਤੂੰ ਸਾਡਾ ਨਾਮ ਰੋਸ਼ਨ ਕਰੇਗਾ...ਫਿਰ ਤੇਰੇ ਲਈ ਕੋਈ ਸੋਹਣੀ ਜਿਹੀ ਕੁੜੀ ਲੱਭ ਤੇਰਾ ਵਿਆਹ ਕਰ ਦੇਵਾਂਗੇ"
" ਫਿਰ ਕੀ ਹੋਉ ਮੰਮੀ ....?"
" ਪੁੱਤ ਵਿਆਹ ਹੋਣ ਤੋਂ ਬਾਅਦ ਤੇਰੇ ਛੋਟੇ ਛੋਟੇ ਬੱਚੇ ਹੋਣਗੇ......"
" ਫਿਰ ਮੰਮੀ...?"
" ਫਿਰ ਤੂੰ ਉਹਨਾਂ ਨੂੰ ਪੜਾਈ ਫਿਰ ਉਹਨਾਂ ਨੂੰ ਵੱਡਾ ਅਫਸਰ ਬਣਾਈ ਤੇ ਉਹਨਾਂ ਦਾ ਵਿਆਹ ਕਰ ਦੇਵੀਂ...."
" ਫਿਰ ਉਸਤੋਂ ਬਾਦ ਮੰਮੀ.....?"
" ਉਸ ਤੋਂ ਬਾਅਦ ਬੇਟਾ ਤੂੰ ਦਾਦਾ ਬਣ ਜਾਵੇਗਾ ਆਪਣੇ ਪੋਤੇ ਪੋਤਰਿਆ ਨੂੰ ਖਡਾਈ ਤੇ ਆਨੰਦ ਨਾਲ ਜਿੰਦਗੀ ਬਤੀਤ ਕਰੀਂ .."
" ਉਸਤੋਂ ਬਾਦ ਮੰਮੀ"
ਇਸ ਤੋਂ ਪਹਿਲਾਂ ਕਿ ਮੰਮੀ ਕੁਝ ਬੋਲਦੀ
ਇੰਨੀ ਗੱਲ ਸੁਣ ਕੋਲ ਹੀ ਟੁੱਟੀ ਮੰਜੀ ਤੇ ਪਏ ਬਜੁਰਗ ਦਾਦੇ ਨੇ ਖੰਘੂਰਾ ਮਾਰਦਿਆਂ ਆਪਣੇ ਪੋਤਰੇ ਦਾ ਧਿਆਨ ਆਪਣੇ ਵੱਲ ਖਿੱਚਿਆ । ਦਾਦਾ ਕਾਫੀ ਬਿਮਾਰ ਸੀ ਤੇ ਜਿਸਦੇ ਪੁੱਤਾਂ ਨੂੰਹਾਂ ਨੂੰ ਉਸ ਵਿੱਚੋਂ ਬਦਬੂ ਆਉਦੀਂ ਸੀ। ਹੁਣ ਉਹ ਆਪਣੀ ਮੋਤ ਦਾ ਇੰਤਜਾਰ ਕਰ ਰਿਹਾ ਸੀ ਤੇ ਉਸਦੇ ਨੂੰਹਾਂ ਤੇ ਪੁੱਤ ਵੀ ।
ਮੰਮੀ ਦੀ ਬੋਲਤੀ ਦਾਦੇ ਦੇ ਇਸ ਖੰਘੂਰੇ ਨੇ ਚੁੱਪ ਕਰਾ ਦਿੱਤੀ ਸੀ । ਤੇ ਥੋੜਾ ਥੋੜਾ ਪੋਤਰਾ ਵੀ ਦਾਦੇ ਦੇ ਇਸ ਖੰਘੂਰੇ ਦੇ ਮਤਲਬ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ।

No comments:
Post a Comment