ਨਵੀਂ
ਦਿੱਲੀ- ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਉਤਰਾਖੰਡ 'ਚ ਹੜ੍ਹਾਂ ਨਾਲ ਹੋਈ
ਤਬਾਹੀ 'ਤੇ ਦੁਖ ਜ਼ਾਹਰ ਕਰਦੇ ਹੋਏ ਉੱਥੇ ਚਲਾਈ ਜਾ ਰਹੀ ਰਾਹਤ ਅਤੇ ਬਚਾਅ ਮੁਹਿੰਮ 'ਚ
ਤਾਲਮੇਲ ਕਾਇਮ ਕਰਨ ਲਈ ਗੁਜਰਾਤ ਦੇ ਸਕੱਤਰ ਪੱਧਰ ਦੇ ਪੰਜ ਅਧਿਕਾਰੀਆਂ ਦੀ ਟੀਮ ਨੂੰ
ਉਤਰਾਖੰਡ ਭੇਜ ਦਿੱਤਾ ਹੈ। ਮੋਦੀ ਨੇ ਟਵੀਟ ਕੀਤਾ ਹੈ ਕਿ ਉਤਰਾਖੰਡ 'ਚ ਤਬਾਹੀ ਦੇ
ਦ੍ਰਿਸ਼ਾਂ ਦੀਆਂ ਤਸਵੀਰਾਂ ਦੇਖਣ ਤੋਂ ਬਾਅਦ ਉਹ ਬੇਹੱਦ ਦੁਖੀ ਹਨ। ਉਨ੍ਹਾਂ ਨੇ ਉਤਰਾਖੰਡ
ਦੇ ਮੁੱਖ ਮੰਤਰੀ ਵਿਜੇ ਬਹੂਗੁਣਾ ਨਾਲ ਗੱਲ ਕਰ ਕੇ ਕਿਹਾ ਹੈ ਕਿ ਆਫਤ ਦੀ ਇਸ ਘੜੀ 'ਚ ਉਹ
ਉਤਰਾਖੰਡ ਦੇ ਲੋਕਾਂ ਨਾਲ ਹਨ ਅਤੇ ਸਥਿਤੀ ਦੇ ਜਲਦੀ ਹੀ ਆਮ ਵਰਗੀ ਹੋਣ ਦੀ ਪ੍ਰਾਰਥਨਾ
ਕਰਦੇ ਹਨ। ਉਨ੍ਹਾਂ ਨੇ ਬਹੂਗੁਣਾ ਨੂੰ ਰਾਹਤ ਅਤੇ ਬਚਾਅ ਕੰਮ 'ਚ ਮਦਦ ਦਾ ਭਰੋਸਾ ਦਿੱਤਾ
ਹੈ ਅਤੇ ਰਾਜ ਦੇ ਆਫਤ ਪ੍ਰਬੰਧਕ ਦਲ ਦੀਆਂ ਸੇਵਾਵਾਂ ਦੇਣ ਦੀ ਵੀ ਪੇਸ਼ਕਸ਼ ਕੀਤੀ ਹੈ।
ਮੋਦੀ ਨੇ ਹੜ੍ਹ 'ਚ ਫਸੇ ਗੁਜਰਾਤ ਦੇ ਲੋਕਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਉਹ ਰਾਹਤ ਅਤੇ ਬਚਾਅ ਮੁਹਿੰਮ 'ਚ ਤਾਲਮੇਲ ਲਈ ਸੂਬੇ ਦੇ ਸਕੱਤਰ ਪੱਧਰ ਦੇ ਪੰਜ ਅਧਿਕਾਰੀਆਂ ਨੂੰ ਉਤਰਾਖੰਡ ਭੇਜ ਰਹੇ ਹਨ। ਮੋਦੀ ਨੇ ਰੇਲ ਮੰਤਰੀ ਨਾਲ ਐਂਮਰਜੈਂਸੀ ਰੇਲ ਸਹਾਇਤਾ ਸੇਵਾ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ, ਜਿਸ ਨਾਲ ਕਿ ਲੋਕ ਆਸਾਨੀ ਨਾਲ ਆਪਣੇ ਘਰਾਂ 'ਚ ਪਹੁੰਚ ਸਕਣ।

www.sabblok.blogspot.com
No comments:
Post a Comment