jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 2 June 2013

ਸਵਿਟਜਰਲੈਂਡ ਵੱਲੋਂ ਪੇਪਰ ਖੋਲ੍ਹਣ ਦੀ ਤਿਆਰੀ

www.sabblok.blogspot.com

altਜਿਊਰਕ (ਸਵਿਟਜਰਲੈਂਡ) 2 ਜੂਨ (ਵਰਿੰਦਰ ਕੌਰ ਧਾਲੀਵਾਲ) - ਸਵਿਜਰਲੈਂਡ ਵੱਲੋਂ ਇਕ ਸਾਲ ਲਈ ਕੰਮ ਦੇ ਮੌਕੇ ਪ੍ਰਦਾਨ ਕਰਵਾਉਣ ਲਈ ਕੋਟਾ ਖੋਲ੍ਹੇ ਜਾਣ ਦਾ ਪ੍ਰਸਤਾਵ ਹੌਂਦ ਵਿਚ ਲਿਆਉਣ ਦਾ ਖੁਲਾਸਾ ਹੋਇਆ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਸਵਿਟਜਰਲੈਂਡ ਜੋ ਕਿ ਯੂਰਪੀ ਸੰਘ ਦਾ ਮੈਂਬਰ ਨਹੀਂ ਹੈ ਅਤੇ ਇਥੋਂ ਦੀ ਸਰਕਾਰ ਨੇ ਯੂਰਪ ਵਿਚ ਇਮੀਗ੍ਰੇਸ਼ਨ ਦੀ ਵਧ ਰਹੀ ਗਿਣਤੀ ਨੂੰ ਭਾਂਪਦਿਆਂ ਦੇਸ਼ ਨੂੰ ਇਸ ਤੋਂ ਬਚਾਉਣ ਲਈ ਇਮੀਗ੍ਰੇਸ਼ਨ ਖੋਲ੍ਹਣ ਦਾ ਵਿਚਾਰ ਬਣਾਇਆ ਹੈ, ਪਰ ਇਸ ਨੂੰ ਇਕ ਸੀਮਤ ਦਾਇਰੇ ਵਿਚ ਰੱਖ ਕੇ ਨੇਪਰੇ ਚਾੜ੍ਹਨ ਦੀ ਤਜ਼ਵੀਜ ਹੈ।
ਯੂਰਪੀਅਨ ਕਮਿਸ਼ਨ ਵੱਲੋਂ ਚਿਤਾਵਨੀ ਦਿੱਤੀ ਗਈ ਹੈ ਕਿ ਕੋਟਾ ਪਾਰਦਰਸ਼ੀ ਹੋਵੇ। ਸਵਿਟਜਰਲੈਂਡ ਨੂੰ ਪ੍ਰਵਾਸ ਕਰਨ ਵਾਲਿਆਂ ਦਾ ਹਜੂਮ ਜਰਮਨੀ, ਸਪੇਨ, ਪੁਰਤਗਾਲ ਅਤੇ ਇਟਲੀ ਤੋਂ ਵਧੇਰਾ ਹੈ। ਇਕ ਬੁਲਾਰੇ ਨੇ ਖੁਲਾਸਾ ਕੀਤਾ ਕਿ, ਪੁਰਤਗਾਲੀਆਂ ਦੇ ਮਤਲਬ ਦਾ ਕੰਮ ਸ਼ਾਇਦ ਉਪਲਬਧ ਨਾ ਹੋ ਸਕੇ।
ਬੀ ਬੀ ਸੀ ਅਨੁਸਾਰ ਸਵਿਸ ਵਿਚ 3% ਰੁਜਗਾਰ ਦੇ ਅਸਾਰ ਵਧੇ ਹਨ, ਜੋ ਕਿ ਉਨ੍ਹਾਂ ਦੀ ਅਰਥ ਵਿਅਸਥਾ ਦੇ ਅਧਾਰ 'ਤੇ ਗਿਣੇ ਗਏ ਹਨ ਅਤੇ ਸਵਿਸ ਨੂੰ ਹੋਣ ਵਾਲਾ ਪ੍ਰਵਾਸ ਵਧੇਰਾ ਯੂਰਪੀ ਮੈਂਬਰ ਦੇਸ਼ਾਂ ਤੋਂ ਹੈ। ਇਸੇ ਗਿਣਤੀ ਨੂੰ ਮੱਦੇਨਜ਼ਰ ਰੱਖਦਿਆਂ ਸਵਿਸ ਵੱਲੋਂ ਫਿਲਹਾਲ ਅਪ੍ਰਵਾਸੀ ਕੋਟਾ ਸਿਰਫ ਯੂਰਪੀ ਦੇਸ਼ਾਂ ਦੇ ਨਾਗਰਿਕਾਂ ਲਈ ਖੋਲ੍ਹਿਆ ਜਾ ਰਿਹਾ ਹੈ। ਸਵਿਸ ਵਿਚ ਵਿਦੇਸ਼ੀਆਂ ਦੀ ਗਿਣਤੀ 25% ਦੇ ਕਰੀਬ ਦੱਸੀ ਜਾ ਰਹੀ ਹੈ । ਅਪ੍ਰਵਾਸ ਦਾ ਕਾਰਨ ਯੂਰਪ ਵਿਚ ਵਧ ਰਹੀ ਬੇਰੁਜਗਾਰੀ ਹੈ। 1 ਜੂਨ ਤੋਂ ਇਸਤੋਨੀਆ, ਹੰਗਰੀ, ਲਿਥੂਨੀਆ, ਲਾਤੀਵੀਆ, ਪੋਲੈਂਡ, ਸਲੋਵਾਕੀਆ, ਸਲੋਵੇਨੀਆ, ਚੈੱਕ ਰਿਪਬਲਿਕ ਦੇ ਨਾਗਰਿਕਾਂ ਲਈ 2180 ਨਿਵਾਸ ਆਗਿਆ ਦੇਣ ਦਾ ਪ੍ਰਸਤਾਵ ਪਾਸ ਕੀਤਾ ਗਿਆ ਹੈ।
ਇਸੇ ਸਮੇਂ ਕਾਲ ਦੌਰਾਨ ਪੁਰਾਣੇ ਦਰਜ ਕੀਤੇ 17 ਯੂਰਪੀ ਦੇਸ਼ਾਂ ਦੇ ਨਾਗਰਿਕਾਂ ਲਈ ਲੰਬੇ ਸਮੇਂ ਦੀਆਂ 52700 ਨਿਵਾਸ ਆਗਿਆ ਜਾਰੀ ਕੀਤੇ ਜਾਣ ਦੀ ਗੱਲ ਹੈ।
ਨਵੇਂ ਯੂਰਪੀ ਸੰਘ ਵਿਚ ਦਾਖਲ ਹੋਏ ਦੇਸ਼ ਬੁਲਗਾਰੀਆ ਅਤੇ ਰੋਮਾਨੀਆ ਨੂੰ ਇਸ ਕੋਟੇ 'ਚੋਂ ਬਾਹਰ ਰੱਖਿਆ ਗਿਆ ਹੈ।
1999 ਦੀ ਅਜਾਦ ਸੰਧੀ ਦੌਰਾਨ ਸਵਿਸ ਵੱਲੋਂ ਸਹਿਮਤੀ ਦਰਜ ਕਰਵਾਈ ਗਈ ਸੀ ਕਿ ਇਕ ਨਿਰਧਾਰਤ ਗਿਣਤੀ ਦੇ ਪ੍ਰਵਾਸੀ ਹੋਣ 'ਤੇ ਜਾਂ ਸਲਾਨਾ ਅਪ੍ਰਵਾਸ ਦੇ ਮੌਕੇ ਨਿਰਧਾਰਤ ਗਿਣਤੀ ਤਹਿਤ ਜਾਰੀ ਕੀਤੇ ਜਾਣਗੇ। ਇਸ ਲੜੀ ਤਹਿਤ 2014 ਅੱਧ ਤੱਕ ਨਿਰਧਾਰਤ ਅਪ੍ਰਵਾਸ ਦੇ ਮੌਕੇ ਯੂਰਪੀ ਨਾਗਰਿਕਾਂ ਨੂੰ ਪ੍ਰਦਾਨ ਕਰਵਾਏ ਗਏ ਹਨ।

No comments: