jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 2 June 2013

ਜ਼ਮੀਨ ਮਾਲਕ ਹੁਣ ਖੁਦ ਕਰ ਸਕਣਗੇ ਆਪਣੀਆਂ ਜ਼ਮੀਨਾਂ 'ਚ ਖਾਣਾਂ ਦੀ ਪਛਾਣ

www.sabblok.blogspot.com

ਚੰਡੀਗੜ੍ਹ, 2 ਜੂਨ (ਅਜੀਤ ਬਿਊਰੋ)-ਪੰਜਾਬ ਸਰਕਾਰ ਨੇ ਆਮ ਲੋਕਾਂ ਨੂੰ ਰੇਤ, ਬੱਜਰੀ ਅਤੇ ਮੋਟਾ ਪੱਥਰ ਸਧਾਰਨ ਕੀਮਤ 'ਤੇ ਉਪਲਬਧ ਕਰਾਉਣ ਦੇ ਲਈ ਅਹਿਮ ਫ਼ੈਸਲਾ ਕਰਦਿਆਂ ਸੂਬੇ ਭਰ ਵਿਚ ਜ਼ਮੀਨ ਮਾਲਕਾਂ ਨੂੰ ਆਪਣੀਆਂ ਜ਼ਮੀਨਾਂ ਵਿਚ ਖ਼ੁਦ ਖਾਣਾਂ ਦੀ ਪਛਾਣ ਕਰਨ ਦਾ ਮੌਕਾ ਦਿੱਤਾ ਗਿਆ ਹੈ | ਉਦਯੋਗ ਅਤੇ ਵਣਜ ਵਿਭਾਗ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ 'ਪੰਜਾਬ ਮਾਈਨਰ ਮਿਨਰਲ ਰੂਲਜ਼ 2013' ਦੇ ਨਿਯਮ 6 ਤਹਿਤ ਜ਼ਮੀਨ ਮਾਲਕਾਂ ਲਈ ਅਜਿਹੀ ਵਿਵਸਥਾ ਕੀਤੀ ਗਈ ਹੈ ਜੋ ਕਿਸਾਨਾਂ ਅਤੇ ਸਰਕਾਰ ਲਈ ਫ਼ਾਇਦੇਮੰਦ ਹੋਣ ਦੇ ਨਾਲ ਨਾਲ ਉਸਾਰੀ ਸਨਅਤ ਲਈ ਵੀ ਲਾਹੇਵੰਦ ਸਾਬਤ ਹੋਵੇਗੀ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਕੁਦਰਤੀ ਸੋਮਿਆਂ ਵਾਲੀ ਜ਼ਮੀਨ ਵਿਚ ਫ਼ਸਲਾਂ ਦਾ ਉਤਪਾਦਨ ਨਾ ਮਾਤਰ ਹੀ ਹੁੰਦਾ ਹੈ ਜਿਸ ਨਾਲ ਕਿਸਾਨਾਂ ਅਤੇ ਰਾਜ ਦਾ ਨੁਕਸਾਨ ਹੁੰਦਾ ਹੈ | ਉਨ੍ਹਾਂ ਦੱਸਿਆ ਕਿ ਨਵੇਂ ਨਿਯਮਾਂ ਤਹਿਤ ਇਨ੍ਹਾਂ ਕੁਦਰਤੀ ਸੋਮਿਆਂ ਨਾਲ ਭਰਪੂਰ ਜ਼ਮੀਨਾਂ ਦੇ ਮਾਲਕਾਂ ਪਾਸੋਂ 25 ਜੂਨ ਤੱਕ ਅਰਜ਼ੀਆਂ ਮੰਗੀਆਂ ਗਈਆਂ ਹਨ | ਚਾਹਵਾਨ ਜ਼ਮੀਨ ਮਾਲਕ ਆਪਣੀਆਂ ਅਰਜੀਆਂ ਨਿਰਧਾਰਿਤ ਪ੍ਰੋਫਾਰਮੇ ਵਿਚ ਲੋੜੀਂਦੇ ਦਸਤਾਵੇਜ਼ਾਂ ਸਮੇਤ 25 ਜੂਨ ਤੱਕ ਸਬੰਧਤ ਜ਼ਿਲ੍ਹੇ ਦੇ ਸਬ ਡਵੀਜ਼ਨਲ ਮੈਜਿਸਟਰੇਟ ਕਮ ਸਬ ਡਵੀਜ਼ਨਲ ਮਾਈਨਿੰਗ ਅਫ਼ਸਰ ਜਾਂ ਜਨਰਲ ਮੈਨੇਜਰ ਕਮ ਮਾਈਨਿੰਗ ਅਫ਼ਸਰ, ਜ਼ਿਲ੍ਹਾ ਉਦਯੋਗ ਕੇਂਦਰ ਦੇ ਦਫ਼ਤਰ ਵਿਖੇ ਜਮ੍ਹਾਂ ਕਰਵਾ ਸਕਦੇ ਹਨ | ਉਨ੍ਹਾਂ ਸਪਸ਼ਟ ਕੀਤਾ ਕਿ ਇਨ੍ਹਾਂ ਖਣਿਜਾਂ ਲਈ ਪਛਾਣਿਆ ਖੇਤਰ ਜੰਗਲਾਤ ਵਿਭਾਗ ਵੱਲੋਂ ਐਲਾਨੇ ਬਫਰ ਜ਼ੋਨ ਤੋਂ ਬਾਹਰ ਹੋਣਾ ਜ਼ਰੂਰੀ ਹੈ ਕਿਉਂਕਿ ਇਸ ਵਿਚੋਂ ਕਿਸੇ ਕਿਸਮ ਦੀ ਨਿਕਾਸੀ ਦੀ ਮਨਾਹੀ ਹੈ | ਬੁਲਾਰੇ ਨੇ ਦੱਸਿਆ ਕਿ ਜ਼ਮੀਨ ਮਾਲਕਾਂ ਵੱਲੋਂ ਪ੍ਰਾਪਤ ਹੋਈਆਂ ਅਰਜ਼ੀਆਂ ਵਿਚੋਂ ਉਦਯੋਗ ਅਤੇ ਵਣਜ ਵਿਭਾਗ ਵੱਲੋਂ ਸਰਕਾਰੀ ਹਦਾਇਤਾਂ ਮੁਤਾਬਕ ਖਾਣਾਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਵਿਚੋਂ ਨਿਕਾਸੀ ਲਈ ਚੋਣ ਕੀਤੀ ਜਾਵੇਗੀ | ਜ਼ਮੀਨ ਮਾਲਕਾਂ ਨੂੰ ਨਿਕਾਸੀ ਲਈ ਮਨਜ਼ੂਰ ਹੋਈਆਂ ਖਾਣਾਂ ਲਈ ਵਾਤਾਵਰਨ ਮੈਨੇਜਮੈਂਟ ਦੀ ਮਨਜ਼ੂਰੀ ਜ਼ਿਲ੍ਹਾ ਪੱਧਰੀ ਕਮੇਟੀ ਪਾਸੋਂ ਲੈਣੀ ਜ਼ਰੂਰੀ ਹੋਵੇਗੀ | ਇਨ੍ਹਾਂ ਵਿਚੋਂ ਨਿਕਾਸੀ ਕਰਨ ਤੋਂ ਪਹਿਲਾਂ ਖਾਣ 'ਤੇ ਭਾਰ ਤੋਲਣ ਵਾਲੇ ਕੰਡੇ ਦੀ ਵਿਵਸਥਾ ਅਤੇ ਈ-ਸਲਿਪ ਜਾਰੀ ਕਰਨ ਦਾ ਪ੍ਰਬੰਧ ਠੇਕੇਦਾਰ ਵੱਲੋਂ ਕਰਨਾ ਜ਼ਰੂਰੀ ਹੋਵੇਗਾ |

No comments: