www.sabblok.blogspot.com
ਲਗਤਾਰ
ਪੈ ਰਹੀ ਅੱਤ ਦੀ ਗਰਮੀਂ ਦੇ ਕਾਰਨ ਗਲੇਸ਼ੀਅਰਾਂ ਵਿੱਚ ਪਿਘਲੀ ਬਰਫ ਦੇ ਚਲਦੇ ਹਿਮਾਚਲ
ਵਿੱਚ ਹੁਣ ਸਤਲੁੱਜ ਵਿੱਚ ਪਾਣੀ ਦਾ ਪੱਧਰ 3 ਗੁਣਾ ਵਧ ਗਿਆ ਹੈ। ਜਿਸ ਕਾਰਨ ਸਤਲੁੱਜ ਦੇ
ਕਿਨਾਰੇ ਰਹਿਣ ਵਾਲੇ ਲੋਕਾਂ ਅਤੇ ਆਸ ਪਾਸ ਦੇ ਪਿੰਡਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ
ਰਿਹਾ ਹੈ। ਆਮ ਮੋਸਮ 'ਚ ਸਤਲੁੱਜ ਦੇ ਪਾਣੀ ਦਾ ਬਹਾਅ 400 ਤੋਂ 540 ਕਿਉਸਿਕ ਪ੍ਰਤੀ
ਸੈਕੰਡ ਦਰਜ ਕੀਤਾ ਜਾਂਦਾ ਹੈ ਜਦਕਿ ਇਸ ਵਾਰ ਇਹ ਵਹਾਅ 1200 ਕਿਊਸਿਕ ਪ੍ਰਤੀ ਸੈਕੰਡ ਤੋਂ
ਵੀ ਉੱਪਰ ਚਲਾ ਗਿਆ ਹੈ। ਹਿਮਾਚਲ ਦੇ ਰਾਮਪੁਰ ਦੇ ਨਗਰ ਪਰਿਸ਼ਦ ਦੇ ਉੱਪ ਪ੍ਰਧਾਨ ਅਨੁਸਾਰ
ਪਿਛਲੇ ਸਾਲਾਂ ਦੌਰਾਨ ਭਾਰੀ ਬਰਫਬਾਰੀ ਹੋਈ ਸੀ ਸਿਜਦੇ ਚਲਦੇ ਹੁਣ ਪਿਘਲੀ ਬਰਫ ਦੇ ਕਾਰਨ
ਸਤਲੁੱਜ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ ਜਿਸ ਵਿੱਚ ਹਾਲੇ ਹੋਰ ਵੀ ਵਾਧਾ ਹੋ ਸਕਦਾ
ਹੈ । ਉਧਰ ਸਥਾਨਕ ਪ੍ਰਸ਼ਾਸਨ ਵੀ ਇਸ ਉੱਪਰ ਆਪਣੀ ਪੂਰੀ ਨਜ਼ਰ ਬਣਾਏ ਹੋਏ ਹੈ। ਰਾਮਪੁਰ ਦੇ
ਤਹਿਸੀਲਦਾਰ ਮੁਕੇਸ਼ ਕੁਮਾਰ ਅਨੁਸਾਰ ਉਨਾਂ੍ਹ ਨੇ ਆਸ ਪਾਸ ਦੇ ਲੋਕਾਂ ਨੂੰ ਸਤਲੁੱਜ ਦੇ ਆਸ
ਪਾਸ ਜਾਣ ਤੋਂ ਮਨਾ ਕੀਤਾ ਹੈ ਅਤੇ ਜੇਕਰ ਹੜ੍ਹਾਂ ਵਰਗੀ ਕੋਈ ਸਥਿਤੀ ਪੈਦਾ ਹੁੰਦੀ ਹੈ
ਤਾਂ ਉਸਦੇ ਨਾਲ ਵੀ ਨਜਿੱਠਣ ਲਈ ਵੀ ਪੂਰੀ ਤਿਆਰੀ ਕੀਤੀ ਜਾ ਰਹੀ ਹੈ। ਪਾਣੀ ਦਾ ਪੱਧਰ
ਵਧਣ ਨਾਲ ਬਿਜਲੀ ਦੇ ਉਤਪਾਦਨ ਵਿੱਚ ਵੀ ਕਾਫੀ ਵਾਧਾ ਹੋਇਆ ਹੈ । ਜ਼ਿਕਰਯੋਗ ਹੈ ਕਿ ਇਸਤੋਂ
ਪਹਿਲਾਂ ਭਾਖੜਾ ਵਿੱਚ ਵੀ ਪਾਣੀ ਦਾ ਪੱਧਰ ਕਾਫੀ ਵਧ ਗਿਆ ਹੈ ਜਿਸਦੇ ਚਲਦੇ ਬੀਬੀਐਮਬੀ
ਨੇ ਵੀ ਪੰਜਾਬ ਹਰਿਆਣਾ, ਅਤੇ ਹਿਮਾਚਲ ਸਮੇਤ ਆਸਪਾਸ ਦੇ ਇਲਾਕਿਆਂ ਨੂੰ ਹੜ੍ਹਾਂ ਦੇ ਖਤਰੇ
ਨਾਲ ਨਜਿੱਠਣ ਲਈ ਤਿਆਰ ਰਹਿਣ ਦੀ ਚਿਤਾਵਨੀ ਦਿੱਤੀ ਜਾ ਚੁੱਕੀ ਹੈ। ਫਿਲਹਾਲ ਲਗਾਤਾਰ
ਵਧਦੇ ਪਾਣੀ ਦੇ ਵਹਾਅ ਉੱਪਰ ਪ੍ਰਸ਼ਾਸਨ ਵੱਲੋਂ ਨਜ਼ਰ ਰੱਖੀ ਜਾ ਰਹੀ ਹੈ।
No comments:
Post a Comment