www.sabblok.blogspot.com
ਦੇਹਰਾਦੂਨ-
ਉਤਰਾਖੰਡ ਵਿਚ ਆਈ ਭਿਆਨਕ ਕੁਦਰਤੀ ਕਰੋਪੀ ਦਾ ਸ਼ਿਕਾਰ ਹੋਏ ਲੋਕਾਂ ਦੇ ਰਿਸ਼ਤੇਦਾਰ
'ਆਪਣਿਆਂ' ਨੂੰ ਲੱਭਣ ਲਈ ਇਧਰ-ਉਧਰ ਭਟਕ ਰਹੇ ਹਨ ਪਰ ਉਤਰਾਖੰਡ ਦੀ ਸਰਕਾਰ ਅਤੇ ਪ੍ਰਸ਼ਾਸਨ
ਵਲੋਂ ਇਨ੍ਹਾਂ ਭਟਕ ਰਹੇ ਲੋਕਾਂ ਨੂੰ ਕੋਈ ਸਹੀ ਰਾਹ ਨਹੀਂ ਦਿਖਾਇਆ ਜਾ ਰਿਹਾ ਹੈ।
ਮਹਾਰਾਸ਼ਟਰ ਤੋਂ ਆਏ ਭੂਸ਼ਣ ਦੇ ਪਰਿਵਾਰ ਦੇ 17 ਮੈਂਬਰ ਤੀਰਥ ਯਾਤਰਾ 'ਤੇ ਆਏ ਸਨ ਪਰ
ਇਨ੍ਹਾਂ ਸਾਰੇ ਮੈਂਬਰਾਂ ਦਾ ਕੋਈ ਅਤਾ-ਪਤਾ ਨਹੀਂ ਹੈ। ਭੂਸ਼ਣ ਆਪਣੇ ਹੋਰ ਰਿਸ਼ਤੇਦਾਰਾਂ
ਨਾਲ ਆਪਣੇ ਪਰਿਵਾਰਕ ਮੈਂਬਰਾਂ ਨੂੰ ਲੱਭ ਰਿਹਾ ਹੈ ਪਰ ਅਜੇ ਤੱਕ ਉਸ ਨੂੰ ਸਫਲਤਾ ਨਹੀਂ
ਮਿਲੀ ਹੈ ਲਿਹਾਜ਼ਾ ਭੂਸ਼ਣ ਸਰਕਾਰੀ ਪ੍ਰਬੰਧਾਂ ਤੋਂ ਨਿਰਾਸ਼ ਹੋ ਕੇ ਸਰਕਾਰ ਨੂੰ ਕੋਸ
ਰਿਹਾ ਹੈ।
ਅਜਿਹਾ ਹੀ ਹਾਲ ਸੰਦੀਪ ਦਾ ਵੀ ਹੈ। ਸੰਦੀਪ ਦੇ ਆਪਣੇ ਇਸ ਕੁਦਰਤੀ ਕਰੋਪੀ ਵਿਚ ਕਿਧਰੇ ਗੁਆਚ ਗਏ ਹਨ। ਲਿਹਾਜ਼ਾ ਸੰਦੀਪ ਉਨ੍ਹਾਂ ਦੀਆਂ ਫੋਟੋਆਂ ਨਾਲ ਲੈ ਕੇ ਉਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਅਜੇ ਤੱਕ ਸੰਦੀਪ ਨੂੰ ਵੀ ਕੋਈ ਸਫਲਤਾ ਨਹੀਂ ਮਿਲੀ ਹੈ। ਸੰਦੀਪ ਵੀ ਸਰਕਾਰ ਦੇ ਰਵੱਈਏ ਤੋਂ ਬਹੁਤ ਨਿਰਾਸ਼ ਹੈ।
16 ਜੂਨ ਨੂੰ ਸ਼ੁਰੂ ਹੋਈ ਤਬਾਹੀ ਵਿਚ ਹੁਣ ਤੱਕ ਕਰੀਬ ਪੌਣੇ 200 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ ਹਾਲਾਂਕਿ ਇਹ ਮਹਿਜ ਸਰਕਾਰੀ ਅੰਕੜਾ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ ਹਜ਼ਾਰਾਂ ਵਿਚ ਹੋ ਸਕਦੀ ਹੈ। ਸਰਕਾਰ ਅਤੇ ਰਾਹਤ ਕਾਰਜ ਵਿਚ ਜੁਟੇ ਜਵਾਨਾਂ ਦੀ ਤਰਜ਼ੀਹ ਜ਼ਿੰਦਾ ਬਚੇ ਲੋਕਾਂ ਨੂੰ ਸੁਰੱਖਿਅਤ ਕੱਢਣ ਦੀ ਹੈ ਲਿਹਾਜ਼ਾ ਮੌਤ ਦਾ ਸਹੀ ਅੰਕੜਾ ਪਤਾ ਨਹੀਂ ਲੱਗ ਰਿਹਾ। ਪਰ ਜਿਵੇਂ-ਜਿਵੇਂ ਵਕਤ ਬੀਤ ਰਿਹਾ ਹੈ ਤਿਉਂ-ਤਿਉਂ ਹੜ੍ਹਾਂ 'ਚ ਫਸੇ ਲੋਕਾਂ ਦੇ ਬਚਣ ਦੀ ਉਮੀਦ ਘਟਦੀ ਜਾ ਰਹੀ ਹੈ ਅਤੇ ਨਾਉਮੀਦ ਹੋਏ ਲੋਕ ਹੁਣ ਸਰਕਾਰ ਨੂੰ ਕੋਸ ਰਹੇ ਹਨ।

No comments:
Post a Comment