ਦੇਹਰਾਦੂਨ, 20 ਜੂਨ (ਏਜੰਸੀਆਂ) - ਹਿਮਾਲਿਆ ਖੇਤਰ 'ਚ ਭਾਰੀ ਬਾਰਿਸ਼ ਕਰਕੇ ਆਈ ਤਬਾਹੀ ਕਾਰਨ ਉਤਰਾਖੰਡ 'ਚ 90 ਧਰਮਸ਼ਾਲਾਵਾਂ ਦੇ ਹੜ੍ਹ 'ਚ ਰੁੜ ਜਾਣ ਕਰਕੇ ਹਜ਼ਾਰਾਂ ਤੀਰਥ ਯਾਤਰੀਆਂ ਦੇ ਮਰ ਜਾਣ ਦੀ ਅਸ਼ੰਕਾ ਹੈ। ਕੇਦਾਰਨਾਥ 'ਚ ਫਸੇ ਲੋਕਾਂ ਬਾਹਰ ਕੱਢਣ ਤੇ ਰਾਹਤ ਕੰਮਾਂ ਲਈ ਭਾਰਤੀ ਹਵਾਈ ਸੈਨਾ ਦੇ ਹੋਰ ਹੈਲੀਕਾਪਟਰਾਂ ਨੂੰ ਲਗਾਇਆ ਗਿਆ ਹੈ। ਭਾਰਤੀ ਹਵਾਈ ਸੈਨਾ ਦੇ 2 ਹੈਲੀਕਾਰਟਰ ਤੇ ਰਾਜ ਸਰਕਾਰ ਦੇ ਇਕ ਹੈਲੀਕਾਪਟਰ ਨੂੰ ਇਲਾਕੇ 'ਚ ਫਸੇ 600 ਯਾਤਰੀਆਂ ਨੂੰ ਬਾਹਰ ਕੱਢਣ ਦੇ ਕੰਮ 'ਤੇ ਲਾਇਆ ਗਿਆ ਹੈ। ਪ੍ਰਭਾਵਿਤ ਇਲਾਕਿਆਂ 'ਚ ਬਚਾਅ ਤੇ ਰਾਹਤ ਦੇ ਕੰਮ 'ਚ ਲੱਗੇ 12 ਹੈਲੀਕਾਪਟਰਾਂ ਦੇ ਇਲਾਵਾ ਕਾਰਵਾਈ ਤੇਜ਼ ਕਰਨ ਲਈ 8 ਹੋਰ ਹੈਲੀਕਾਪਟਰ ਲਾਏ ਗਏ ਹਨ। ਹੇਮਕੁੰਟ ਸਾਹਿਬ ਦੇ ਰਸਤੇ 'ਚ ਕੇਦਾਰਨਾਥ ਤੇ ਗੋਬਿੰਦਘਾਟ 'ਚ ਫਸੇ 15,000 ਲੋਕਾਂ ਨੂੰ ਬਚਾਅ ਕੇ ਸੁਰੱਖਿਅਤ ਥਾਨਾਂ 'ਤੇ ਲਿਜਾਇਆ ਗਿਆ ਹੈ। ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਰਾਹਤ ਤੇ ਬਤਾਅ ਦੇ ਕੰਮ ਤੇਜ਼ੀ ਨਾਲ ਜਾਰੀ ਹਨ।