www.sabblok.blogspot.com
ਅੰਮ੍ਰਿਤਸਰ- ਪਾਸਪੋਰਟ ਦਫਤਰ 'ਚ ਵੱਧਦੀ ਭੀੜ ਅਕਸਰ ਮੁਸ਼ਕਲਾਂ ਪੈਦਾ ਕਰਦੀ ਹੈ ਜਿਸ ਦੇ ਚਲਦੇ ਹੁਣ ਵਿਭਾਗ ਨੇ ਇਸ ਮੁਸ਼ਕਲ ਨੂੰ ਖਤਮ ਕਰਨ ਲਈ ਫੀਸ ਭਰਨ ਦੀ ਪ੍ਰਕਿਰਿਆ ਨੂੰ ਆਨਲਾਈਨ ਕਰ ਦਿੱਤਾ ਹੈ। ਹਰ ਵਿਅਕਤੀ ਹੁਣ ਆਪਣੀ ਫੀਸ ਜਮ੍ਹਾ ਕਰਵਾਉਣੀ, ਪਾਸਪੋਰਟ ਬਨਾਉਣਾ ਜਾਂ ਫਿਰ ਉਸ ਨਾਲ ਜੁੜੀ ਕਿਸੇ ਵੀ ਤਰ੍ਹਾਂ ਦੀ ਰਾਸ਼ੀ ਨੂੰ ਆਨਲਾਈਨ ਭਰ ਸਕਦਾ ਹੈ। ਇਸ ਬਾਰੇ 'ਚ ਅੰਮ੍ਰਿਤਸਰ ਦੇ ਪਾਸਪੋਰਟ ਅਧਿਕਾਰੀ ਜੇ. ਐਸ. ਸੋਢੀ ਨੇ ਦੱਸਿਆ ਕਿ ਇਹ ਫੀਸ ਕ੍ਰੈਡਿਟ ਕਾਰਡ, ਵੀਜ਼ਾ ਕਾਰਡ, ਮਾਸਟਰ ਕਾਰਡ ਅਤੇ ਬੈਂਕ ਦੀ ਚਲਾਨ ਬੁੱਕ ਰਾਹੀਂ ਜਮ੍ਹਾਂ ਕੀਤੀ ਜਾਵੇਗੀ। ਇਸ 'ਚ ਬਿਨੈਕਾਰ ਨੂੰ ਉਸ ਦੀ ਮੀਟਿੰਗ ਦੀ ਮਿਤੀ ਵੀ ਆਨਲਾਈਨ ਦਿੱਤੀ ਜਾਵੇਗੀ ਅਤੇ ਕੋਈ ਵੀ ਆਪਣਾ ਫਾਰਮ ਆਨਲਾਈਨ ਭਰ ਸਕਦਾ ਹੈ। ਇਸ ਸਬੰਧੀ ਜਾਣਕਾਰੀ ਲਈ ਪਾਸਪੋਰਟ ਦਫਤਰ ਦੀ ਵੈਬਸਾਈਟ www.passportindia.govt.in ਤੋਂ ਲਈ ਜਾ ਸਕਦੀ ਹੈ। ਪਾਸਪੋਰਟ ਅਧਿਕਾਰੀ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ 'ਚ ਅੰਮ੍ਰਿਤਸਰ 'ਚ ਵੱਧਦੀ ਭੀੜ ਵੇਖ ਫਿਰੋਜ਼ਪੁਰ 'ਚ ਵੀ ਪਾਸਪੋਰਟ ਸੇਵਾ ਕੇਂਦਰ ਖੋਲੇ ਜਾਣਗੇ। ਉਨ੍ਹਾਂ ਕਿਹਾ ਕਿ ਪਠਾਨਕੋਟ ਇਲਾਕੇ 'ਚ ਸਹੂਲੀਅਤ ਦੇਣ ਲਈ ਵਿਭਾਗ ਨੂੰ ਲਿਖਿਆ ਗਿਆ ਹੈ ਕਿ ਉਹ ਇਸ ਇਲਾਕੇ ਦੇ ਫਾਰਮ ਨੂੰ ਹੁਸ਼ਿਆਰਪੁਰ 'ਚੋਂ ਲੈਣ ਤਾਂਕਿ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।

No comments:
Post a Comment