jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 3 June 2013

ਨਵੀਂ ਸਨਅੱਤੀ ਨੀਤੀ ਰਾਹੀਂ ਸਨਅੱਤ ਦੀ ਦੂਜਿਆਂ ਸੂਬਿਆਂ ਨੂੰ ਵਿਦਾਈ ਦੀ ਤਿਆਰੀ: ਬਾਜਵਾ

www.sabblok.blogspot.com
ਚੰਡੀਗੜ੍ਹ.03 ਜੂਨ.– ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਡਿਪਟੀ ਮੁੱਖ  
ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਜ਼ਾਰੀ ਕੀਤੀ ਗਈ ਪੰਜਾਬ ਦੀ ਨਵੀਂ ਸਨਅੱਤ ਨੀਤੀ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਇਹ ਨੀਤੀ ਸਿਰਫ ਪੰਜਾਬ ਦੀ ਸਨਅੱਤ ਲਈ ਤਬਾਹੀ ਲੈ ਕੇ ਆਏਗੀ।
ਇਥੇ ਜ਼ਾਰੀ ਬਿਆਨ ਚ ਬਾਜਵਾ ਨੇ ਕਿਹਾ ਹੈ ਕਿ ਅਕਾਲੀ ਭਾਜਪਾ ਸਰਕਾਰ ਨੇ ਸਨਅੱਤੀ ਨੀਤੀ ਨੂੰ ਲੈ ਕੇ ਬਹੁਤ ਦਾਅਵੇ ਕੀਤੇ ਸਨ, ਜਿਸਨੂੰ ਤਿਆਰ ਕਰਨ ਨੂੰ ਇਸਨੇ ਛੇ ਸਾਲਾਂ ਦਾ ਸਮਾਂ ਲਗਾ ਦਿੱਤਾ। ਲੇਕਿਨ ਇਸਦੇ ਬਾਵਜੂਦ ਵੀ ਸਨਅੱਤ ਨੀਤੀ ‘ਚ ਸੂਬੇ ਦੀ ਸਨਅੱਤ ਲਈ ਕੁਝ ਨਹੀਂ ਹੈ, ਬਲਕਿ ਉਲਟਾ ਟੈਕਸਾਂ ਦਾ ਭਾਰੀ ਬੋਝ ਪਾਇਆ ਗਿਆ ਹੈ। ਜਿਹੜੀ ਸਨਅੱਤ ਪਹਿਲਾਂ ਤੋਂ ਕੱਚੇ ਮਾਲ ‘ਤੇ ਲੱਗੇ ਟੈਕਸਾਂ ਕਾਰਨ ਮਾਰਕੀਟ ‘ਚ ਕਰੜੇ ਮੁਕਾਬਲੇ ਦਾ ਸਾਹਮਣਾ ਕਰ ਰਹੀ ਹੈ। ਬਿਜਲੀ ਦੀ ਮਾੜੀ ਹਾਲਤ ਹੈ। ਮਹਿੰਗੀ ਬਿਜਲੀ ਮਿਲ ਰਹੀ ਹੈ ਅਤੇ ਸਨਅੱਤ ਨੂੰ ਬੰਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਨਅੱਤ ਨੀਤੀ ‘ਚ ਸਮਾਲ ਸਕੇਲ ਉਦਯੋਗਾਂ ਨੂੰ ਪੂਰੀ ਤਰ੍ਹਾਂ ਨਾਲ ਅਣਗੋਲਾ ਕਰ ਦਿੱਤਾ ਗਿਆ ਹੈ। ਆਸ ਸੀ ਕਿ ਸਮਾਲ ਸਕੇਲ ਉਦਯੋਗਾਂ ਨੂੰ ਵਿਕਾਸ ਲਈ ਕੁਝ ਰਾਹਤ ਦਿੱਤੀ ਜਾਵੇਗੀ। ਪੰਜਾਬ ‘ਚ ਸਮਾਲ ਸਕੇਲ ਉਦਯੋਗਾਂ ਲਈ ਵਿਕਾਸ ਦੇ ਬਹੁਤ ਮੌਕੇ ਹਨ, ਜਿਸ ਨਾਲ ਸੂਬੇ ਦੀ ਅਰਥ ਵਿਵਸਥਾ ਨੂੰ ਹੁਲਾਰਾ ਮਿਲ ਸਕਦਾ ਹੈ ਅਤੇ ਮਾਹਿਰ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਸਕਦਾ ਹੈ।
ਉਨ੍ਹਾਂ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵੱਲੋਂ ਐਲਾਨੇ ਗਏ ਲਾਭ ਸੂਬੇ ਦੀ ਨਿਵੇਸ਼ ਲਈ ਵਾਤਾਵਰਨ ਨਾ ਹੋਣ ਕਾਰਨ ਨਾਕਾਮਯਾਬ ਸਾਬਿਤ ਹੋਣਗੇ। ਸੂਬੇ ‘ਚ ਕਾਨੂੰਨ ਤੇ ਵਿਵਸਥਾ ਦੀ ਮਾੜੀ ਹਾਲਤ ਪੰਜਾਬ ‘ਚ ਨਿਵੇਸ਼ ਦੀ ਰਾਹ ‘ਚ ਮੁੱਖ ਰੁਕਾਵਟ ਹੈ। ਪੰਜਾਬ ਸਰਕਾਰ ਮੀਡਿਅਮ ਸਨਅੱਤ ਨੂੰ ਵਚਨ ਮੁਤਾਬਿਕ ਸਬਸਿਡੀ ਦੇਣ ‘ਚ ਅਸਫਲ ਰਹੀ ਹੈ ਅਤੇ ਕਈ ਯੁਨਿਟਾਂ ਨੂੰ ਬੰਦ ਹੋਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਨਵੀਂ ਸਨਅੱਤ ਨੀਤੀ ਸਮਾਲ ਸਨਅੱਤੀ ਸੈਕਟਰ ਦਾ ਹੱਤਿਆਰਾ ਸਾਬਿਤ ਹੋਏਗੀ। ਜਿਹੜੀ ਸੂਬਾ ਸਰਕਾਰ ਵੱਲੋਂ ਮਦੱਦ ਨਾ ਕਰਨ ਦੇ ਚਲਦੇ ਪਹਿਲਾਂ ਹੀ ਬੰਦ ਦੀ ਕਗਾਰ ‘ਤੇ ਹੈ। ਲੁਧਿਆਣਾ ਦੇ ਸੈਂਕੜਾਂ ਹੌਜ਼ਰੀ ਯੁਨਿਟ, ਅੰਮ੍ਰਿਤਸਰ ਤੇ ਬਟਾਲਾ ਦੀ ਹੈਂਡ ਟੂਲ ਸਨਅੱਤ, ਜਲੰਧਰ ਦੀ ਸਪੋਰਟਸ ਸਨਅੱਤ ਅਤੇ ਮੰਡੀ ਗੋਬਿੰਦਗੜ੍ਹ ਦੀ ਲੋਹਾ ਸਨਅੱਤ ਅਜਿਹੀ ਨੀਤੀ ‘ਚ ਨਹੀਂ ਉਭਰ ਸਕੇਗੀ। ਨਵੀਂ ਨੀਤੀ ਪੰਜਾਬ ‘ਚ ਬੱਚੀ ਸਨਅੱਤ ਨੂੰ ਵੀ ਗੁਜਰਾਤ ਨੂੰ ਤੋਰ ਦੇਵੇਗੀ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨਿਵੇਸ਼ਕਾਂ ‘ਚ ਵਿਸ਼ਵਾਸ ਕਾਇਮ ਕਰਨ ‘ਚ ਨਾਕਾਮਯਾਬ ਰਹੀ ਹੈ। ਟਾਟਾ ਗਰੁੱਪ ਇਥੇ ਆਪਣਾ ਉਤਪਾਦਨ ਕਾਰਖਾਨਾ ਲਗਾਉਣ ਲਈ ਪੰਜਾਬ ਸਰਕਾਰ ਨੂੰ ਸੰਪਰਕ ਕੀਤਾ ਸੀ, ਮਗਰ ਵਧੀਆ ਹੁੰਗਾਰਾ ਨਾ ਮਿਲਣ ਕਾਰਨ ਉਹ ਗੁਜਰਾਤ ਵੱਲ ਚਲੇ ਗਏ।
ਬਾਜਵਾ ਨੇ ਕਿਹਾ ਕਿ ਸੁਖਬੀਰ ਬਾਦਲ ਸੁਪਨਿਆਂ ਨੂੰ ਤੋੜਨ ਵਾਲੇ ਹਨ ਅਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਦੇ ਹਨ। ਉਹ ਆਪਣੇ ਵਾਅਦੇ ਪੂਰੇ ਕਰਨ ‘ਚ ਨਾਕਾਮਯਾਬ ਰਹੇ ਹਨ ਅਤੇ ਲੁਧਿਆਣਾ ਤੇ ਮੋਹਾਲੀ ਲਈ ਮੈਟ੍ਰੋ ਪ੍ਰੋਜੈਕਟ ਅਤੇ ਐਕਸਪ੍ਰੈਸ ਵੇ ਕਦੇ ਵੀ ਦਿਨ ਦੀ ਰੋਸ਼ਨੀ ਨਹੀਂ ਦੇਖ ਸਕੇ ।
ਸੁਖਬੀਰ ਨੂੰ ਉਨ੍ਹਾਂ ਉਦਯੋਗਿਕ ਘਰਾਣਿਆਂ ਦਾ ਨਾਂਮ ਦੱਸਣਾ ਚਾਹੀਦਾ ਹੈ, ਜਿਹੜੇ ਨਿਵੇਸ਼ ਲਈ ਉਨ੍ਹਾਂ ਨਾਲ ਸੰਪਰਕ ਕਰ ਚੁੱਕੇ ਹਨ, ਜਿਸਦਾ ਉਨ੍ਹਾਂ ਨੇ ਮੀਡੀਆ ਸਾਹਮਣੇ ਦਾਅਵਾ ਕੀਤਾ ਹੈ। ਸੁਖਬੀਰ ਨੂੰ ਦੱਸਣਾ ਚਾਹੀਦਾ ਹੈ ਕਿ ਅਕਾਲੀ ਭਾਜਪਾ ਸਰਕਾਰ ਨੇ ਸਨਅੱਤ ਨੂੰ ਕੀ ਫਾਇਦਾ ਦਿੱਤਾ ਹੈ ਅਤੇ ਪਿਛਲੇ ਛੇ ਸਾਲਾਂ ਦੌਰਾਨ ਉਦਯੋਗਿਕ ਖੇਤਰ ‘ਚ ਕੀ ਨਿਵੇਸ਼ ਹੋਇਆ ਹੈ? ਕਿਉਂ ਅਕਾਲੀ ਭਾਜਪਾ ਦੇ ਸ਼ਾਸਨਕਾਲ ਦੌਰਾਨ ਦੂਜੇ ਸੂਬਿਆਂ ਨੂੰ ਸਨਅੱਤ ਚਲੀ ਗਈ?
ਬਾਜਵਾ ਨੇ ਕਿਹਾ ਕਿ ਸੁਖਬੀਰ ਨੇ ਸਨਅੱਤ ਨੀਤੀ ਨੂੰ ਪੇਸ਼ ਕਰਨ ਲਈ ਇੰਡਸਟਰੀ ਮੰਤਰੀ ਅਨਿਲ ਜੋਸ਼ੀ ਦਾ ਅਧਿਕਾਰ ਵੀ ਖੋਹ ਲਿਆ। ਅਸਲ ‘ਚ ਸੁਖਬੀਰ ਨੇ ਕੈਬਿਨੇਟ ਮੰਤਰੀਆਂ ਦੀਆਂ ਸਾਰੀਆਂ ਤਾਕਤਾਂ ਆਪਣੀ ਮੁੱਠੀ ‘ਚ ਕਰ ਲਈਆਂ ਹਨ, ਜੋ ਪੰਜਾਬ ਲਈ ਖਤਰਨਾਕ ਹੈ। ਇਸ ਤੋਂ ਪਹਿਲਾਂ ਉਹ ਵਿਧਾਨ ਸਭਾ ‘ਚ ਬਜਟ ਪੇਸ਼ ਕਰਨ ਤੋਂ ਬਾਅਦ ਹੋਈ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਪ੍ਰੈਸ ਕਾਨਫਰੰਸ ‘ਚ ਪਹੁੰਚ ਗਏ ਸਨ ਅਤੇ ਢੀਂਡਸਾ ਦਾ ਸਾਰਾ ਕ੍ਰੈਡਿਟ ਆਪ ਲੈ ਲਿਆ ਸੀ।

No comments: