jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 18 June 2013

ਨਿਊਯਾਰਕ ‘ਚ ਗਲੋਬਲ ਪੰਜਾਬ ਦਾ ਦਾਇਰਾ ਵਧਿਆ

www.sabblok.blogspot.com 

ਨਿਊਯਾਰਕ-(ਪ ਅ ਬ)-ਪਰਵਾਸੀ ਪੰਜਾਬੀਆਂ ਨੂੰ ਬੜੇ ਚਿਰਾਂ ਤੋਂ ਇਹ ਤਾਂਘ ਹੋਇਆ ਕਰਦੀ ਸੀ ਕਿ ਉਹਨਾਂ ਦੀ ਆਪਣੀ ਮਾਂ ਬੋਲੀ ਵਿੱਚ ਪ੍ਰੋਗਰਾਮ ਬਰਾਡਕਾਸਟ ਕਰਨ ਵਾਲੇ ਟੈਲੀਵਿਜ਼ਨ ਚੈਨਲ ਹੋਣਾ ਚਾਹੀਦਾ ਹੈ। ਪੰਜਾਬੀਆਂ ਦੀ ਇਹ ਤਾਂਘ ਪੂਰੀ ਤਾਂ ਕਈ ਵਰ੍ਹੇ ਪਹਿਲਾਂ ਹੋ ਗਈ ਹੈ ਪਰ ਚੈਨਲ ਇੱਕ ਦੁੱਕਾ ਹੋਣ ਕਰਕੇ ਪੰਜਾਬੀਆਂ ਦੇ ਮੰਨ ਪਸੰਦ ਪ੍ਰੋਗਰਾਮਾਂ ਨੂੰ ਲੱਭਣ ਵਿੱਚ ਦਿੱਕਤ ਪੈਦਾ ਹੁੰਦੀ ਰਹਿੰਦੀ ਸੀ। ਹੁਣ ਚੈਨਲਾਂ ਦੀ ਵਧਦੀ ਗਿਣਤੀ ਨੇ ਪੰਜਾਬੀਆਂ ਦੀ ਇਹ ਖਾਹਿਸ਼ ਵੀ ਪੂਰੀ ਕਰ ਦਿੱਤੀ ਹੈ। ਨਿਊਯਾਰਕ ਵਿੱਚ ਪੰਜਾਬੀ ਚੈਨਲਾਂ ਦੀ ਕਤਾਰ ਵਿੱਚ ਉਸ ਵੇਲੇ ਸ਼ਾਨਦਾਰ ਵਾਧਾ ਹੋਇਆ ਜਦੋਂ ਪੰਜਾਬ ਗਲੋਬਲ ਨੇ ਆਪਣਾ ਅੱਡਾ ਬਣਾ ਲਿਆ। ਇਸ ਵਿੱਚ ਉਸ ਵੇਲੇ ਹੋਰ ਵੀ ਸ਼ਾਨਦਾਰ ਵਾਧਾ ਹੋਇਆ ਜਦੋਂ ਚੈਨਲ ਨੂੰ ਚਲਾਉਣ ਲਈ ਇਸ ਇਲਾਕੇ ਦੇ ਵਿੱਚ ਰਹਿੰਦੇ ਨਾਮਵਾਰ ਸਿੱਖ ਆਗੂ ਅਤੇ ਇਲੈਕਟਰੋਨਿਕ ਮੀਡੀਏ ਵਿੱਚ ਭਰਪੂਰ ਜਾਣਕਾਰੀ ਰੱਖਣ ਵਾਲੇ ਸ.ਹਰਭਜਨ ਸਿੰਘ ਨੇ ਸ਼ਮੂਲੀਅਤ ਕਰ ਲਈ। ਮੀਡੀਏ ਵਿੱਚ ਕਾਫੀ ਨਾਮਣਾ ਖੱਟ ਚੁੱਕੇ ਸੁਨੀਲ ਹਾਲੀ ਨਾਲ ਹਰਭਜਨ ਸਿੰਘ ਨੇ ਸਾਥ ਦੇਣ ਦਾ ਮਨ ਬਣਾ ਕੇ ਇਕਰਾਰ ਨਾਮਾ ਕਰ ਲਿਆ। ਮੀਡੀਏ ਵਿੱਚ ਵਧੀਆ ਤਜ਼ੁਰਬਾ ਰੱਖਣ ਵਾਲੀ ਇਹ ਜੋੜੀ ਪੰਜਾਬੀ ਆਗੂਆਂ ਦੇ ਰੂ-ਬ-ਰੂ ਹੋਈ। ਟਰਾਈ ਸਟੇਟ ਦੇ ਪਤਵੰਤੇ ਨਿਊਯਾਰਕ ਦੇ ਵੁੱਡ ਹੇਵਨ ਮੈਨਰ ਵਿੱਚ ਇਕੱਠੇ ਹੋਏ। 15 ਜੂਨ ਦਿਨ ਸ਼ਨਿੱਚਰਵਾਰ ਨੂੰ ਸ਼ਾਨਦਾਰ ਇਕੱਠ ਵਿੱਚ ਸੁਨੀਲ ਹਾਲੀ ਅਤੇ ਹਰਭਜਨ ਸਿੰਘ ਨੇ ਆਪਣੇ ਸਾਥ ਦੀ ਜਾਣਕਾਰੀ ਭਾਈਚਾਰੇ ਅੱਗੇ ਰੱਖੀ ਜਿਸਨੂੰ ਭਾਈਚਾਰੇ ਦੇ ਆਗੂਆਂ ਨੇ ਤਾੜੀਆਂ ਨਾਲ ਸਵੀਕਾਰ ਕੀਤਾ ਅਤੇ ਸਮੁੱਚੇ ਭਾਈਚਾਰੇ ਵਲੋਂ ਇਸ ਜੋੜੀ ਨੂੰ ਅਸ਼ੀਰਵਾਦ ਦਿੱਤੀ ਗਈ। ਬਹੁਤ ਸਾਰੇ ਆਗੂਆਂ ਨੇ ਸਟੇਜ਼ ਤੋਂ ਸੁਨੀਲ ਹਾਲੀ ਅਤੇ ਹਰਭਜਨ ਸਿੰਘ ਦੇ ਸਾਥ ਲਈ ਸ਼ੁੱਭ ਕਾਮਨਾਵਾਂ ਕੀਤੀਆਂ ਅਤੇ ਦੋਨਾਂ ਨੂੰ ਸਾਥ ਦੇਣ ਦੇ ਵਾਅਦੇ ਕੀਤੇ। ਇਸ ਮੌਕੇ ਤੇ ਸ਼ਾਨਦਾਰ ਪ੍ਰੀਤੀ ਭੋਜ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਅਮਰੀਕਾ, ਕਨੇਡਾ ਵਸਦੇ ਪੰਜਾਬੀਆਂ ਵਾਸਤੇ ਗਲੋਬਲ ਪੰਜਾਬ ਦੇ ਜ਼ਰੀਏ ਸੁਨੀਲ ਹਾਲੀ ਅਤੇ ਹਰਭਜਨ ਸਿੰਘ ਪੰਜਾਬੀਅਤ ਅਤੇ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਉੱਚਕੋਟੀ ਦੇ ਪ੍ਰੋਗਰਾਮ ਪੇਸ਼ ਕਰਕੇ ਆਉਣ ਵਾਲੇ ਸਮੇਂ ਵਿੱਚ ਨਾਮਣਾ ਖੱਟਣਗੇ। ਇਹ ਆਸ ਹਰ ਪੰਜਾਬੀ ਕੋਲੋਂ ਸੁਣੀ ਜਾ ਰਹੀ ਹੈ।

No comments: