jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 18 June 2013

ਸ਼੍ਰੋਮਣੀ ਕਮੇਟੀ ਵੱਲੋਂ ਉੱਤਰਾਖੰਡ ਦੇ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਰਵਾਨਾ

www.sabblok.blogspot.com


ਤਖਤ ਸ਼੍ਰੀ ਕੇਸਗੜ੍ਹਸਾਹਿਬ ਤੋ ਉਤਰਾਖੰਡ ਲਈ ਰਾਸ਼ਨ ਦੇ ਟਰੱਕ ਅੱਜ ਹੋਣਗੇ ਰਵਾਨਾ
truck sgpcਅਨੰਦਪੁਰ ਸਾਹਿਬ 18 ਜੂਨ ( ਸੁਰਿੰਦਰ ਸਿੰਘ ਸੋਨੀ )ਉਤਰਾਖੰਡ ਅਤੇ ਦੇਸ਼ ਦੇ ਹੋਰਨਾਂ ਹਿੱਸਿਆਂ ਵਿਚ ਭਾਰੀ ਬਾਰਿਸ਼ਾਂ ਕਾਰਨ ਆਏ ਹੜਾਂ ਨਾਲ ਹੱਏ ਜਾਨੀ ਅਤੇ ਮਾਲੀ ਨੁਕਸਾਨ ਤੇ ਦੁਖ ਪ੍ਰਗਟ ਕਰਦਿਆਂ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸ਼ਿੰਘ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਉਥੇ ਜਾ ਕੇ ਵੱਡੇ ਪੱਧਰ ਤੇ ਲੰਗਰ ਲਾਉਣ ਲਈ ਗੁਰਦੁਆਰਾ ਪ੍ਰਬੰਧਕਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ । ਇਹ ਜਾਣਕਾਰੀ ਤਖਤ ਸ਼੍ਰੀ ਕੇਸਗੜ੍ਹਸਾਹਿਬ ਦੇ ਮੈਨੇਜਰ ਸੁਖਵਿੰਦਰ ਸਿੰਘ ਗਰੇਵਾਲ ਨੇ ਦਿਤੀ। ਉਨਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਤਖਤ ਸ਼੍ਰੀ ਕੇਸਗੜ੍ਹਸਾਹਿਬ ਵੱਲੋਂ ਹੜ੍ਹਪੀੜਤਾਂ ਦੀ ਮਦਦ ਲਈ ਗੁਰਦੁਆਰਾ ਗੋਬਿੰਦਘਾਟ ਸਾਹਿਬ (ਉਤਰਾਖੰਡ) ਵਿਖੇ ਲੰਗਰ ਲਾਉਣ ਲਈ ਰਾਸ਼ਨ ਦੇ ਟਰੱਕ ਅਤੇ ਸੇਵਾਦਾਰ 19 ਜੂਨ ਨੂੰ ਉਤਰਾਖੰਡ ਲਈ ਰਵਾਨਾਂ ਹੋਣਗੇ । ਇਸ ਸਮੇ ਅਰਦਾਸ ਉਪਰੰਤ ਜਥੇਦਾਰ ਅਵਤਾਰ ਸਿੰਘ ਰਾਸ਼ਨ ਦੇ ਟਰੱਕਾਂ ਨੂੰ ਰਵਾਨਾਂ ਕਰਨਗੇ । ਉਨਾਂ ਦੇ ਨਾਲ ਅਮਤ੍ਰਿੰਗ ਕਮੇਟੀ ਦੇ ਮੈਬਰ ਸਾਹਿਬਾਨ ਅਤੇ ਮੁਖ ਦਫਤਰ ਦੇ ਅਧਿਕਾਰੀ ਵੀ ਸ਼ਾਮਲ ਹੋਣਗੇ। ਇਸ ਮੋਕੇ ਉਨਾਂ ਦੇ ਨਾਲ ਵਧੀਕ ਮੇੈਨੇਜਰ ਰਣਬੀਰ ਸਿੰਘ ਤੇ ਸੁਰਜੀਤ ਸਿੰਘ ਫੋਜੀ ਵੀ ਮੋਜੂਦ ਸਨ।

ਸ਼੍ਰੋਮਣੀ ਕਮੇਟੀ ਵੱਲੋਂ ਉੱਤਰਾਖੰਡ ਦੇ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਰਵਾਨਾ
ਅੰਮ੍ਰਿਤਸਰ:(18 ਜੂਨ:ਨਰਿੰਦਰ ਪਾਲ ਸਿੰਘ): ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ ਭਾਰੀ ਬਾਰਸ਼ ਹੋਣ ਕਰਕੇ ਹੜ੍ਹ ਆ ਜਾਣ ਕਰਕੇ ਰਸਤੇ ‘ਚ ਫਸੇ ਸ਼ਰਧਾਲੂਆਂ ਤੇ ਹੋਰ ਲੋਕਾਂ ਦੀ ਮਦਦ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇ. ਅਵਤਾਰ ਸਿੰਘ ਦੇ ਆਦੇਸ਼ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਗੁਰਦੁਆਰਾ ਪਾਤਸ਼ਾਹੀ ਨੌਵੀਂ ਜੀਂਦ, ਧਮਤਾਨ ਸਾਹਿਬ ਤੇ ਗੁਰਦੁਆਰਾ ਕੁਰੂਕਸ਼ੇਤਰ ਤੋਂ ਲੰਗਰ ਰਾਸ਼ਣ ਵਾਲੇ ਟਰੱਕ ਅਤੇ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਵੱਲਾ ਤੋਂ ਡਾਕਟਰੀ ਸਹਾਇਤਾ ਅੱਜ ਰਵਾਨਾ ਕੀਤੀ ਗਈ।
ਸ. ਤਰਲੋਚਨ ਸਿੰਘ ਤੇ ਸ. ਰੂਪ ਸਿੰਘ ਸਕੱਤਰ, ਸ. ਮਨਜੀਤ ਸਿੰਘ ਨਿੱਜੀ ਸਕੱਤਰ ਪ੍ਰਧਾਨ ਸਾਹਿਬ ਨੇ ਸ. ਹਰਪ੍ਰੀਤ ਸਿੰਘ ਸਹਾਇਕ ਮੈਨੇਜਰ ਲੰਗਰ ਤੇ ਸ. ਬਲਦੇਵ ਸਿੰਘ ਮੱਲੀ ਗੁਰਦੁਆਰਾ ਇੰਸਪੈਕਟਰ ਦੀ ਅਗਵਾਈ ‘ਚ ੪੨ ਮੈਂਬਰੀ ਟੀਮ ਨੂੰ ਲੰਗਰ ਸ੍ਰੀ ਗੁਰੂ ਰਾਮਦਾਸ ਤੋਂ ਸਿਰੋਪਾਉ ਦੇ ਕੇ ਰਵਾਨਾ ਕੀਤਾ। ਇਨ੍ਹਾਂ ਦੇ ਨਾਲ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਵੱਲਾ ਦੇ ਡਾਕਟਰ ਅਮਨਦੀਪ ਸਿੰਘ ਸੀਨੀਅਰ ਰੈਜੀਡੈਂਟ ਸਰਜਰੀ ਤੇ ਡਾਕਟਰ ਅੰਕੁਰ ਕਾਮਰਾ ਸੀਨੀਅਰ ਰੈਜੀਡੈਂਟ ਮੈਡੀਸਨ ਵਿਭਾਗ ਦੀ ਅਗਵਾਈ ‘ਚ ੯ ਮੈਂਬਰੀ ਮੈਡੀਕਲ ਟੀਮ ਵੀ ਲੋਕਾਂ ਦੀ ਸਹਾਇਤਾ ਲਈ ਭੇਜੀ ਗਈ।
ਰਾਹਤ ਸਮੱਗਰੀ ਰਵਾਨਾ ਕਰਦੇ ਸਮੇਂ ਸ. ਤਰਲੋਚਨ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਤੋਂ ਇਲਾਵਾ ਹਰਿਆਣੇ ਦੇ ਤਿੰਨ ਗੁਰਦੁਆਰਾ ਸਾਹਿਬਾਨ ਤੋਂ ਵੀ ਰਾਹਤ ਸਮੱਗਰੀ ਭੇਜੀ ਗਈ ਹੈ ਅਤੇ ਕੱਲ੍ਹ ਮਿਤੀ ੧੯-੬-੧੩ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੋਂ ਵੀ ਵੱਡੇ ਪੱਧਰ ‘ਤੇ ਰਾਹਤ ਸਮੱਗਰੀ ਭੇਜੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਰਾਹਤ ਸਮੱਗਰੀ ‘ਚ ਆਟਾ, ਦਾਲ਼ਾਂ, ਚੌਲ, ਖੰਡ, ਸੁੱਕਾ ਦੁੱਧ, ਚਾਹਪੱਤੀ, ਆਚਾਰ, ਆਦਿ ਹਰ ਪ੍ਰਕਾਰ ਦਾ ਸਮਾਨ ਭੇਜਿਆ ਗਿਆ ਹੈ। ਇਸ ਮੌਕੇ ਸ. ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ. ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ ਵਿਭਾਗ, ਸ. ਸਕੱਤਰ ਸਿੰਘ ਇੰਚਾਰਜ ਫਲਾਇੰਗ, ਸ. ਗੁਰਿੰਦਰ ਸਿੰਘ ਦੇਵੀਦਾਸਪੁਰਾ ਆਦਿ ਹਾਜ਼ਰ ਸਨ।
 

No comments: