jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 2 June 2013

ਮਾਮਲਾ ਸਮੂਹਿਕ ਜਬਰ ਜਨਾਹ ਦਾ-ਦੋਸ਼ੀ ਬਰੀ, ਲੜਕੀ ‘ਤੇ ਪਰਚਾ ਦਰਜ ਕਰਨ ਦੇ ਆਦੇਸ਼

www.sabblok.blogspot.com
ਨਵੀਂ ਦਿੱਲੀ, 2 ਜੂਨ (ਏਜੰਸੀ) – ਦੋ ਨੌਜਵਾਨਾਂ ‘ਤੇ ਸਮੂਹਿਕ ਜਬਰ ਜਨਾਹ ਦਾ ਦੋਸ਼ ਲਾਉਣਾ 20 ਸਾਲਾ ਇਕ ਲੜਕੀ ਨੂੰ ਮਹਿੰਗਾ ਪਿਆ ਤੇ ਅਦਾਲਤ ਨੇ ਨਾ ਸਿਰਫ ਦੋਸ਼ੀਆਂ ਨੂੰ ਬਰੀ ਕੀਤਾ ਸਗੋਂ ਲੜਕੀ ਖਿਲਾਫ ਮਾਮਲਾ ਦਰਜ ਕਰਨ ਦਾ ਆਦੇਸ਼ ਵੀ ਦੇ ਦਿੱਤਾ। ਪੁਲਿਸ ਨੇ ਲੜਕੀ ਵਲੋਂ ਜਬਰ ਜਨਾਹ ਦੀ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਨਵੰਬਰ 2011 ‘ਚ ਪ੍ਰੀਤਮ ਯਾਦਵ ਤੇ ਮਨੋਜ ਕੁਮਾਰ ਯਾਦਵ ਨੂੰ ਗ੍ਰਿਫਤਾਰ ਕੀਤਾ ਸੀ। ਸੁਣਵਾਈ ਦੌਰਾਨ ਮਨੋਜ ਦੇ ਵਕੀਲ ਵਿਕਾਸ ਪਡੋਰਾ ਨੇ ਕਿਹਾ ਕਿ ਕਥਿਤ ਜਬਰ ਜਨਾਹ ਦੇ ਸਮੇਂ ਦੋਸ਼ੀ ਗੁੜਗਾਉਂ ‘ਚ ਇਕ ਹੋਟਲ ‘ਚ ਆਪਣੀ ਬੇਟੀ ਦਾ ਜਨਮ ਦਿਨ ਮਨ੍ਹਾ ਰਿਹਾ ਸੀ। ਅਦਾਲਤ ਨੇ ਇਹ ਕਹਿੰਦੇ ਹੋਏ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਕਿ ਲੜਕੀ ਨੇ ਜਬਰ ਜਨਾਹ ਦੀ ਝੂਠੀ ਸ਼ਿਕਾਇਤ ਕੀਤੀ ਸੀ ਕਿਉਂਕਿ ਇਸ ਤਰ੍ਹਾਂ ਦੀ ਕੋਈ ਘਟਨਾ ਨਹੀਂ ਵਾਪਰੀ ਹੈ। ਪੁਲਿਸ ਅਨੁਸਾਰ 20 ਸਾਲਾ ਲੜਕੀ ਪ੍ਰੀਤਮ ਦੀ ਦੁਕਾਨ ‘ਤੇ ਮੋਬਾਈਲ ਫੋਨ ਰਿਚਾਰਜ ਕਰਵਾਉਣ ਗਈ ਸੀ ਉਥੇ ਉਸ ਨੇ ਕਿਰਾਏ ਦੇ ਮਕਾਨਾਂ ਦੇ ਬਾਰੇ ‘ਚ ਪੁੱਛਗਿੱਛ ਕੀਤੀ ਸੀ। ਦੋਵੇਂ ਕਿਰਾਏ ਦੇ ਮਕਾਨਾਂ ਨੂੰ ਲੈ ਕੇ ਫੋਨ ‘ਤੇ ਗੱਲਬਾਤ ਕਰਦੇ ਸੀ। ਪੁਲਿਸ ਅਨੁਸਾਰ ਪ੍ਰੀਤਮ ਲੜਕੀ ਦੇ ਘਰ ਗਿਆ ਤੇ ਉਸ ਨੂੰ ਇਕ ਫਲੈਟ ‘ਚ ਲੈ ਗਿਆ ਜਿਥੇ ਉਸ ਨੇ ਲੜਕੀ ਨਾਲ ਦੋ ਵਾਰ ਜਬਰ ਜਨਾਹ ਕੀਤਾ। ਉਸ ਤੋਂ ਬਾਅਦ ਉਹ ਲੜਕੀ ਨੂੰ ਕਾਰ ‘ਚ ਬਿਠਾ ਕੇ ਇਕ ਜਗ੍ਹਾ ਲੈ ਗਿਆ ਜਿਥੇ ਮਨੋਜ ਉਨ੍ਹਾਂ ਨੂੰ ਉਡੀਕ ਰਿਹਾ ਸੀ। ਅਦਾਲਤ ਨੇ ਦੋਵਾਂ ਦੋਸ਼ੀਆਂ ਨੂੰ ਇਹ ਕਹਿ ਕੇ ਬਰੀ ਕਰ ਦਿੱਤਾ ਕਿ ਘਟਨਾ ਤੋਂ ਪਹਿਲਾਂ ਪ੍ਰੀਤਮ ਨਾਲ ਲੜਕੀ ਦੇ ਸਰੀਰਕ ਸਬੰਧ ਸਨ ਤੇ ਲੜਕੀ ਨੇ ਮਨੋਜ ਨੂੰ ਪੁਲਿਸ ਥਾਣੇ ‘ਚ ਵੇਖਿਆ ਸੀ। ਲੜਕੀ ਨੇ ਇਹ ਵੀ ਮੰਨਿਆ ਕਿ ਪੁਲਿਸ ਅਧਿਕਾਰੀਆਂ ਦੇ ਕਹਿਣ ‘ਤੇ ਉਸ ਨੇ ਮਨੋਜ ਨੂੰ ਦੋਸ਼ੀ ਬਣਾਇਆ ਸੀ। ਅਦਾਲਤ ਨੇ ਕਿਹਾ ਕਿ ਜਾਂਚ ਅਧਿਕਾਰੀ ਸਰੋਜ ਬਾਲਾ ਨੇ ਬਣਦੀ ਜਾਂਚ ਨਹੀਂ ਕੀਤੀ ਹੈ।

No comments: