jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 2 June 2013

ਐਨਐਸਯੂਆਈ ਵਲੋਂ ਮਲੂਕਾ ਦੇ ਘਰ ਤੱਕ ਰੋਸ ਮਾਰਚ

www.sabblok.blogspot.com

ਬਾਦਲ ਦਾ ਕਿਤਾਬ ਘੁਟਾਲੇ ਦੀ ਨਿਆਂਇਕ ਜਾਂਚ ਸਬੰਧੀ ਐਲਾਨ ਧੋਖਾ ਕਰਾਰ


ਐਨਐਸਯੂਆਈ ਦੇ ਕਾਰਕੁੰਨ ਪਿੰਡ ਕਾਂਸਲ ਵਿਖੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਕੋਠੀ ਨੇੜੇ ਮੁਜ਼ਾਹਰਾ ਕਰਦੇ ਹੋਏ।
ਕਾਂਸਲ , 2 ਜੂਨ
ਪੰਜਾਬ ਕਾਂਗਰਸ ਵੱਲੋਂ ‘ਕਿਤਾਬ ਘੁਟਾਲੇ’ ਵਿਰੁੱਧ ਚਲਾਈ ਮੁਹਿੰਮ ਤਹਿਤ ਅੱਜ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ (ਐਨਐਸਯੂਆਈ) ਦੇ ਸੱਦੇ ’ਤੇ ਰਾਜ ਭਰ ਵਿਚੋਂ ਪੁੱਜੇ ਵਿਦਿਆਰਥੀਆਂ ਨੇ ਪਿੰਡ ਕਾਂਸਲ ਸਥਿਤ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਘਰ ਤੱਕ ਰੋਸ ਮਾਰਚ ਕਰਕੇ ਪ੍ਰਦਰਸ਼ਨ ਕੀਤਾ। ਕਾਂਗਰਸ ਅੱਜ ਸਿੱਧੇ ਤੌਰ ’ਤੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ (ਡੀਜੀਐਸਈ) ਕੇ.ਐਸ. ਪੰਨੂ ਦੇ ਹੱਕ ਵਿਚ ਖੜ੍ਹ ਗਈ ਹੈ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਇਸ ਘੁਟਾਲੇ ਦੀ ਨਿਆਂਇਕ ਜਾਂਚ ਕਰਵਾਉਣ ਦੇ ਐਲਾਨ ਨੂੰ ਧੋਖਾ ਦੱਸਿਆ ਹੈ।
ਐਨਐਸਯੂਆਈ ਵਲੋਂ ਅੱਜ ਸ੍ਰੀ ਮਲੂਕਾ ਦੀ ਪਿੰਡ ਕਾਂਸਲ ਸਥਿਤ ਰਿਹਾਇਸ਼ ਦਾ ਘਿਰਾਓ ਕਰਨ ਦੀ ਦਿੱਤੀ ਧਮਕੀ ਨੂੰ ਮੁੱਖ ਰੱਖਦਿਆਂ ਸਵੇਰੇ ਹੀ ਚੰਡੀਗੜ੍ਹ ਪੁਲੀਸ ਨੇ ਇਥੇ ਸੈਕਟਰ-15 ਸਥਿਤ ਪੰਜਾਬ ਕਾਂਗਰਸ ਭਵਨ ਦੀ ਨਾਕਾਬੰਦੀ ਕਰਨ ਸਮੇਤ ਚੰਡੀਗੜ੍ਹ ਵਾਲੇ ਪਾਸਿਓਂ ਸ੍ਰੀ ਮਲੂਕਾ ਦੇ ਸੁਖਨਾ ਐਨਕਲੇਵ ਕਾਂਸਲ ਸਥਿਤ ਗ੍ਰਹਿ ਨੂੰ ਯੂ.ਟੀ. ਦੇ ਪਿੰਡ ਕੈਂਬਵਾਲਾ ਵਲੋਂ ਜਾਂਦੇ ਰਸਤੇ ਉਪਰ ਸਖ਼ਤ ਨਾਕੇ ਲਾਏ ਹੋਏ ਸਨ। ਪੰਜਾਬ ਪੁਲੀਸ ਵਲੋਂ ਐਸਪੀ (ਡੀ) ਬਲਵਿੰਦਰ ਸਿੰਘ ਦੀ ਅਗਵਾਈ ਹੇਠ ਅਤੇ ਡਿਊਟੀ ਮੈਜਿਸਟ੍ਰੇਟ ਵਜੋਂ ਤਾਇਨਾਤ ਮਾਜਰੀ ਦੇ ਤਹਿਸੀਲਦਾਰ ਵਿਵੇਕ ਕੁਮਾਰ ਦੀ ਨਿਗਰਾਨੀ ਹੇਠ ਪਿੰਡ ਕਾਂਸਲ ਸਥਿਤ ਸ੍ਰੀ ਮਲੂਕਾ ਦੇ ਘਰ ਨੂੰ ਜਾਂਦੀਆਂ ਸਾਰੀਆਂ ਗਲੀਆਂ ਦੀ ਨਾਕਾਬੰਦੀ ਕੀਤੀ ਗਈ ਸੀ। ਦਰਅਸਲ ਪੰਜਾਬ ਪੁਲੀਸ ਦੇ ਖੁਫੀਆ ਵਿੰਗ ਨੂੰ ਸੂਹ ਮਿਲੀ ਸੀ ਕਿ ਐਨਐਸਯੂਆਈ ਦੇ ਕਾਰਕੁੰਨ ਪੁਲੀਸ ਦੀਆਂ ਰੋਕਾਂ ਤੋੜਨ ਦਾ ਯਤਨ ਕਰ ਸਕਦੇ ਹਨ ਕਿਉਂਕਿ ਕੱਲ੍ਹ ਸ੍ਰੀ ਮਲੂਕਾ ਨੇ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਵੰਗਾਰਿਆ ਸੀ ਕਿ ਉਹ ਰੋਜ਼ ਮੁਠੀ ਭਰ ਲੋਕਾਂ ਰਾਹੀਂ ਪ੍ਰਦਰਸ਼ਨ ਕਰਵਾਉਣ ਦੀ ਥਾਂ ਇਕੋ ਵਾਰ ਵੱਡਾ ਇਕੱਠ ਕਰਕੇ ਦਿਖਾਉਣ। ਜਿਸ ਕਾਰਨ ਪੁਲੀਸ ਵੱਲੋਂ ਜਲ ਤੋਪਾਂ ਸਮੇਤ ਹੋਰ ਕਈ ਸਖ਼ਤ ਪ੍ਰਬੰਧ ਕੀਤੇ ਗਏ ਸਨ। ਐਨਐਸਯੂ ਵੱਲੋਂ ਅੱਜ ਸਵੇਰੇ 11.30 ਵਜੇ ਸਿਖਿਆ ਮੰਤਰੀ ਦੀ ਕੋਠੀ ਵੱਲ ਰੋਸ ਮਾਰਚ ਕਰਨ ਦੇ ਦਿੱਤੇ ਸੱਦੇ ਦੇ ਬਾਵਜੂਦ ਇਕ ਵਜੇ ਤੱਕ ਉਥੇ ਕੋਈ ਵੀ ਨਹੀਂ ਬਹੁੜਿਆ ਜਦਕਿ ਮੀਡੀਆ ਕੜਕਦੀ ਧੁੱਪ ਵਿਚ ਸੁਕਣੇ ਪਿਆ ਰਿਹਾ। ਖੁਦ ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਬਾਜਵਾ ਵੱਲੋਂ ਸਿੱਖਿਆ ਮੰਤਰੀ ਦੇ ਘਰ ਅੱਗੇ ਨਿਰੰਤਰ ਰੋਸ ਮਾਰਚ ਕਰਨ ਦੇ ਕੀਤੇ ਐਲਾਨ ਦੇ ਬਾਵਜੂਦ ਉਥੇ ਕਾਂਗਰਸ ਦਾ ਕੋਈ ਵੀ ਸੀਨੀਅਰ ਆਗੂ ਮੌਜੂਦ ਨਹੀਂ ਸੀ। ਐਨਐਸਯੂ ਦੇ ਕਾਰਕੁੰਨ 1 ਵਜੇ ਤੋਂ ਬਾਅਦ ਆਪਣੇ ਵਾਹਨਾਂ ਰਾਹੀਂ ਪੰਜਾਬ ਕਾਂਗਰਸ ਭਵਨ ਤੋਂ ਚੱਲ ਕੇ ਪਿੰਡ ਕਾਂਸਲ ਪੁੱਜੇ ਅਤੇ ਸ੍ਰੀ ਮਲੂਕਾ ਦੀ ਕੋਠੀ ਵੱਲ ਰੋਸ ਮਾਰਚ ਕੀਤਾ। ਪੁਲੀਸ ਦੇ ਸ਼ੰਕਿਆਂ ਦੇ ਉਲਟ ਵਿਦਿਆਰਥੀ ਖੁਦ ਹੀ ਪੁਲੀਸ ਵਲੋਂ ਲਾਏ ਨਾਕੇ ਕੋਲ ਰੁਕ ਗਏ ਅਤੇ ਐਨਐਸਯੂ ਪੰਜਾਬ ਦੇ ਪ੍ਰਧਾਨ ਦਾਮਨ ਬਾਜਵਾ ਤੇ ਕੌਮੀ ਜਨਰਲ ਸਕੱਤਰ ਜਸਵਿੰਦਰ ਸਿੰਘ ਨੇ ਇਸ ਮੌਕੇ ਸ੍ਰੀ ਮਲੂਕਾ ਨੂੰ ਕੈਬਨਿਟ ਵਿਚੋਂ ਬਰਖਾਸਤ ਕਰਕੇ ਇਸ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਤੋਂ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸਕੂਲੀ ਵਿਦਿਆਰਥੀਆਂ ਲਈ ਸਪਲਾਈ ਕੀਤੀਆਂ ਅਸ਼ਲੀਲ ਪੁਸਤਕਾਂ ਇਕ ਸ਼ਰਮਨਾਕ ਮਾਮਲਾ ਹੈ ਅਤੇ ਇਨ੍ਹਾਂ ਵਿਚ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਪ੍ਰਤੀ ਵੀ ਅਪਸ਼ਬਦ ਵਰਤੇ ਗਏ ਹਨ। ਕੁਝ ਸਮਾਂ ਉਥੇ ਨਾਅਰੇਬਾਜ਼ੀ ਕਰਨ ਤੋਂ ਬਾਅਦ ਪ੍ਰਦਰਸ਼ਨਕਾਰੀ ਵਾਪਸ ਮੁੜ ਗਏ। ਦੂਸਰੇ ਪਾਸੇ ਪੰਜਾਬ ਕਾਂਗਰਸ ਦੇ ਬੁਲਾਰੇ ਸੁਖਪਾਲ ਖਹਿਰਾ ਨੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਕਾਂਗੜ ਤੇ ਆਰ.ਆਰ. ਭਾਰਦਵਾਜ ਸਮੇਤ ਕਾਂਗਰਸ ਭਵਨ ਵਿਖੇ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਮੁੱਖ ਮੰਤਰੀ ਵਲੋਂ ਇਸ ਮਾਮਲੇ ਦੀ ਨਿਆਂਇਕ ਜਾਂਚ ਕਰਵਾਉਣ ਦਾ ਕੀਤਾ ਐਲਾਨ ਮਜ਼ਾਕ ਹੈ ਕਿਉਂਕਿ ਕਮਿਸ਼ਨ ਆਫ ਇਨਕੁਆਇਰੀ ਐਕਟ-1952 ਤਹਿਤ ਹੀ ਕਾਨੂੰਨੀ ਤੌਰ ’ਤੇ ਨਿਆਂਇਕ ਜਾਂਚ ਕਰਵਾਉਣੀ ਸੰਭਵ ਹੈ ਕਿਉਂਕਿ ਨਿਆਂਇਕ ਜਾਂਚ ਕਰਵਾਉਣ ਲਈ ਪਹਿਲਾਂ ਕੈਬਨਿਟ ਦੀ ਮੈਮੋਰੰਡਮ ਬਣਾ ਕੇ ਪ੍ਰਵਾਨਗੀ ਲੈਣੀ ਜ਼ਰੂਰੀ ਹੈ ਅਤੇ ਉਸ ਤੋਂ ਬਾਅਦ ਇਸ ਦੀ ਨੋਟੀਫਿਕੇਸ਼ਨ ਰਾਜਪਾਲ ਵੱਲੋਂ ਕਰਨੀ ਬਣਦੀ ਹੈ। ਸ੍ਰੀ ਖਹਿਰਾ ਨੇ ਡੀਜੀਐਸਈ ਸ੍ਰੀ ਪੰਨੂ ਦੇ ਪੱਖ ਵਿਚ ਖੜ੍ਹੇ ਹੁੰਦਿਆਂ ਕਿਹਾ ਕਿ ਉਹ ਇਕ ਇਮਾਨਦਾਰ ਅਫਸਰ ਹਨ ਅਤੇ ਹੁਣ ਸ੍ਰੀ ਮਲੂਕਾ ਉਸ ਉਪਰ ਜ਼ਿੰਮੇਵਾਰੀ ਸੁੱਟ ਕੇ ਖੁਦ ਬਚਣਾ ਚਾਹੁੰਦੇ ਹਨ। ਇਸੇ ਦੌਰਾਨ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਫਤਿਹਜੰਗ ਸਿੰਘ ਬਾਜਵਾ ਨੇ ਵੀ ਕਿਹਾ ਕਿ ਸਿੱਖਿਆ ਮੰਤਰੀ ਆਪਣੀ ਗਲਤੀ ਛੁਪਾਉਣ ਲਈ ਸ੍ਰੀ ਪੰਨੂ ਉਪਰ ਦੋਸ਼ ਮੜ ਕੇ ਆਪਣੀ ਨੂੰਹ ਅਤੇ ਅਡੀਸ਼ਨਲ ਸਟੇਟ ਪ੍ਰੋਜੈਕਟ ਡਾਇਰੈਕਟਰ ਪਰਮਪਾਲ ਕੌਰ ਨੂੰ ਬਚਾਉਣਾ ਚਾਹੁੰਦੇ ਹਨ।

No comments: