www.sabblok.blogspot.com
ਹੁਸ਼ਿਆਰਪੁਰ, 8 ਜੂਨ
ਸਕੂਲਾਂ ਵਿਚ ਗੈਰ ਮਿਆਰੀ ਅਤੇ ਅਸ਼ਲੀਲ ਪੁਸਤਕਾਂ ਭੇਜਣ ਦੇ ਮਾਮਲੇ ਵਿਚ ਘਿਰੇ ਸਿੱਖਿਆ ਮੰਤਰੀ ਤੋਂ ਸਾਂਝੇ ਅਧਿਆਪਕ ਮੋਰਚੇ ਦੇ ਆਗੂਆਂ ਨੇ ਨੈਤਿਕ ਤੌਰ ’ਤੇ ਅਸਤੀਫ਼ੇ ਦੀ ਮੰਗ ਕਰਦਿਆਂ ਮੁੱਖ ਮੰਤਰੀ ਨੂੰ ਰਾਜ ਦੀਆਂ ਵਿਦਿਅਕ ਸੰਸਥਾਵਾਂ ਵਿਚ ਨੈਤਿਕ ਕਦਰਾਂ ਕੀਮਤਾਂ ਬਰਕਰਾਰ ਰੱਖਣ ਦੀ ਅਪੀਲ ਕੀਤੀ ਹੈ।
ਮੋਰਚੇ ਦੇ ਸੂਬਾਈ ਆਗੂ ਕਰਨੈਲ ਸਿੰਘ ਸੰਧੂ, ਸ਼ਿਵ ਕੁਮਾਰ, ਬਲਕਾਰ ਸਿੰਘ ਵਲਟੋਹਾ, ਭੁਪਿੰਦਰ ਸਿੰਘ ਬੜੈਚ, ਪ੍ਰੇਮ ਰੱਕੜ, ਸਵਰਨ ਸਿੰਘ ਕਲਿਆਣ ਆਦਿ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਮਹਿੰਗੇ ਭਾਅ ਦੀਆਂ ਪ੍ਰੈਕਟੀਕਲ ਕਾਪੀਆਂ, ਸਾਇੰਸ ਕਿੱਟਾਂ ਅਤੇ ਅਸ਼ਲੀਲ ਕਿਤਾਬਾਂ ਵਰਗੇ ਅਨੇਕਾਂ ਸਕੈਂਡਲਾਂ ਵਿਚ ਸਿੱਖਿਆ ਮੰਤਰੀ ਦਾ ਨਾਂ ਵਾਰ-ਵਾਰ ਆਉਣਾ, ਮੰਤਰੀ ਦੀ ਇਮਾਨਦਾਰ ਕਾਰਗੁਜ਼ਾਰੀ ’ਤੇ ਪ੍ਰਸ਼ਨ ਚਿੰਨ੍ਹ ਲਗਾਉਂਦਾ ਹੈ। ਇਨ੍ਹਾਂ ਸਕੈਂਡਲਾਂ ਲਈ ਜ਼ਿੰਮੇਵਾਰ ਕੁੱਝ ਉੱਚ ਅਧਿਕਾਰੀਆਂ ਦੀ ਮੁਅੱਤਲੀ ਵੀ ਇਹ ਸਾਬਤ ਕਰਦੀ ਹੈ ਕਿ ਇਹ ਕੰਮ ਕਰੋੜਾਂ ਰੁਪਏ ਲਈ ਗਿਣੀ ਮਿੱਥੀ ਸਾਜ਼ਿਸ਼ ਤਹਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਕੁਝ ਲੋਕ ਆਪਣੇ ਸੌੜੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਸਿੱਖਿਆ ਮੰਤਰੀ ਅਤੇ ਭ੍ਰਿਸ਼ਟ ਅਧਿਕਾਰੀਆਂ ਦੀ ਪਿੱਠ ਪੂਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਨੂੰ ਆਪਣੀ ਗਲਤੀ ਕਬੂਲਦੇ ਹੋਏ ਅਸਤੀਫਾ ਦੇ ਦੇਣਾ ਚਾਹੀਦਾ ਹੈ।

No comments:
Post a Comment