jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 8 June 2013

ਸ੍ਰੀ ਹਰਿਮੰਦਰ ਸਾਹਿਬ ਤੋਂ ਸਾਢੇ ਤਿੰਨ ਸਾਲ ਦਾ ਬੱਚਾ ਅਗਵਾ

www.sabblok.blogspot.com

►ਸੀ. ਸੀ. ਟੀ. ਵੀ. ਕੈਮਰਿਆਂ 'ਚ ਅਗਵਾਕਾਰਾਂ ਦੀਆਂ ਤਸਵੀਰਾਂ ਕੈਦ
►ਪੁਲਿਸ ਵੱਲੋਂ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ

ਅੰਮਿ੍ਤਸਰ, 8 ਜੂਨ (ਸੁਖਵਿੰਦਰਜੀਤ ਸਿੰਘ ਬਹੋੜੂ)-ਸ਼ਹਿਰ 'ਚ ਸਰਗਰਮ ਬੱਚੇ ਚੁੱਕਣ ਵਾਲੇ ਗਰੋਹ ਦੇ ਮੈਂਬਰ ਇਕ ਘਿਨਾਉਣੇ ਕਾਂਡ ਨੂੰ ਅੰਜਾਮ ਦਿੰਦਿਆਂ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ 'ਚੋਂ ਰਾਤ ਸਮੇਂ ਸਾਢੇ ਤਿੰਨ ਸਾਲਾਂ ਦਾ ਮਾਸੂਮ ਬੱਚਾ ਅਗਵਾ ਕਰਕੇੇ ਫਰਾਰ ਹੋ ਗਏ | ਅਗਵਾ ਹੋਏ ਬੱਚੇ ਦੀ ਸ਼ਨਾਖਤ ਗੁਰਮਿਲਾਪ ਸਿੰਘ ਸਪੁੱਤਰ ਮਨਜੀਤ ਸਿੰਘ ਹਾਊਸ ਨੰਬਰ 1 ਰੈਡ ਰੋਜ਼ ਐਵੀਨਿਊ ਫਿਰੋਜ਼ਪੁਰ ਇਸ਼ੇ ਵਾਲਾ ਰੋਡ ਵਜੋਂ ਹੋਈ ਹੈ | ਪੁਲਿਸ ਨੇ ਇਸ ਘਟਨਾ ਸਬੰਧੀ ਪਰਚਾ ਦਰਜ ਕਰਕੇ ਬੱਚਾ ਬਰਾਮਦ ਕਰਨ ਲਈ ਛਾਪੇਮਾਰੀ ਸ਼ੁਰੂ ਕਰਦਿਆਂ ਚੌਕਸੀ ਜਾਰੀ ਕੀਤੀ ਹੈ | ਰੇਲਵੇ ਸਟੇਸ਼ਨ, ਬੱਸ ਸਟੈਂਡ ਤੇ ਹੋਰ ਜਨਤਕ ਥਾਵਾਂ 'ਤੇ ਪੁਲਿਸ ਤਾਇਨਾਤ ਕਰ ਦਿੱਤੀ ਹੈ | ਸ੍ਰੀ ਹਰਿਮੰਦਰ ਸਾਹਿਬ 'ਚ ਲੱਗੇ ਕਲੋਜ਼ ਸਰਕਟ (ਸੀ. ਸੀ. ਟੀ. ਵੀ.) ਕੈਮਰਿਆਂ 'ਚ ਇਸ ਗਰੋਹ ਦੀਆਂ ਤਸਵੀਰਾਂ ਕੈਦ ਹੋ ਗਈਆਂ ਹਨ | ਪ੍ਰਾਪਤ ਜਾਣਕਾਰੀ ਮੁਤਾਬਕ ਉਕਤ ਪ੍ਰਭਾਵਿਤ ਪਰਿਵਾਰ ਦੇ ਅੱਠ ਮੈਂਬਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਸਿਆ ਦੇ ਸ਼ੁੱਭ ਦਿਹਾੜੇ 'ਤੇ ਰਾਤ ਅੰਮਿ੍ਤਸਰ ਪਹੁੰਚੇ | ਉਨ੍ਹਾਂ ਮੁਕੱਦਸ ਸਥਾਨ 'ਤੇ ਮੱਥਾ ਟੇਕਿਆ |
ਉਨ੍ਹਾਂ ਦੀਆਂ ਔਰਤ ਮੈਂਬਰਾਂ ਪਰਿਕਰਮਾ ਸਥਿਤ ਛਬੀਲ 'ਤੇ ਸੇਵਾ ਕਰਨ ਚਲੀਆਂ ਗਈਆਂ ਤੇ ਬੱਚੇ ਦਾ ਪਿਤਾ ਤੇ ਹੋਰ ਮਰਦ ਮੈਂਬਰ ਛਬੀਲ ਦੇ ਸਾਹਮਣੇ ਬੈਠ ਗਏ ਤੇ ਕੁਝ ਸਮੇਂ ਬਾਅਦ ਬੱਚੇ ਸਮੇਤ ਉਨ੍ਹਾਂ ਦੀ ਅੱਖ ਲੱਗ ਗਈ। ਇਸ ਪਰਿਵਾਰ ਦਾ ਪਿੱਛਾ ਕਰ ਰਹੇ ਗਿਰੋਹ ਦੇ ਮੈਂਬਰਾਂ ਜਿਨ੍ਹਾਂ 'ਚ ਦੋ ਔਰਤਾਂ ਤੇ ਦੋ ਮਰਦ ਸਨ ਵਿਚੋਂ ਦੋਵੇਂ ਔਰਤਾਂ ਪੀੜਤ ਪਰਿਵਾਰ ਲਾਗੇ ਬੈਠ ਗਈਆਂ, ਜਿਥੇ ਬੱਚਾ ਸੁੱਤਾ ਹੋਇਆ ਸੀ। ਮੱਸਿਆ ਤੇ ਸਨਿਚਰਵਾਰ ਹੋਣ ਕਰਕੇ ਸ੍ਰੀ ਦਰਬਾਰ ਸਾਹਿਬ ਵਿਖੇ ਭਾਰੀ ਭੀੜ ਸੀ। ਇਸ ਦੌਰਾਨ ਹੀ ਦੋਸ਼ੀ ਦੋ ਔਰਤਾਂ 'ਚੋਂ ਇਕ ਨੇ ਬੜੀ ਫੁਰਤੀ ਨਾਲ ਰਾਤ ਸਵਾ ਬਾਰਾਂ ਵਜੇ ਬੱਚਾ ਚੁੱਕਿਆ ਅਤੇ ਬਹੁਤ ਤੇਜ਼ੀ ਨਾਲ ਪਰਿਕਰਮਾਂ 'ਚੋਂ ਬਾਹਰ ਆਈ। ਉਸਦੇ ਪਿੱਛੇ ਹੀ ਦੋਸ਼ੀ ਦੂਸਰੀ ਔਰਤ ਵੀ ਬਾਹਰ ਆ ਗਈ। ਇਸ ਔਰਤ ਨੇ ਪਰਿਕਰਮਾਂ 'ਚੋਂ ਹੀ ਗਿਰੋਹ ਦੇ ਮਰਦ ਮੈਂਬਰਾਂ ਨੂੰ ਬੱਚੇ ਦੇ ਅਗਵਾ ਕਰ ਲੈਣ ਦੀ ਸੂਚਨਾ ਮੋਬਾਇਲ 'ਤੇ ਦਿੱਤੀ ਤੇ ਇਹ ਸਾਰੇ ਉਥੋਂ ਫਰਾਰ ਹੋਣ 'ਚ ਸਫ਼ਲ ਹੋ ਗਏ। ਉਧਰ ਇਸ ਘਟਨਾ ਦਾ ਜਦ ਪੀੜਤ ਪਰਿਵਾਰ ਨੂੰ ਪਤਾ ਲੱਗਾ ਤਾਂ ਉਸ ਸਮੇਂ ਬਹੁਤ ਦੇਰ ਹੋ ਚੁੱਕੀ ਸੀ। ਉਨ੍ਹਾਂ ਤੁਰੰਤ ਸ੍ਰੀ ਹਰਿਮੰਦਰ ਸਾਿਹਬ ਦੇ ਮੁਲਾਜ਼ਮਾਂ ਨੂੰ ਸੂਚਿਤ ਕੀਤਾ। ਬੱਚਾ ਲੱਭਣ ਦੀ ਬੜੀ ਕੋਸ਼ਿਸ਼ ਕੀਤੀ ਜਦ ਸਫਲਤਾ ਨਾ ਮਿਲੀ ਤਾਂ ਪੁਲਿਸ ਨੂੰ ਸੂਚਿਤ ਕੀਤਾ, ਜਿਸ ਨੇ ਘਟਨਾ ਸਥਾਨ 'ਤੇ ਪੁੱਜ ਕੇ ਕਾਰਵਾਈ ਸ਼ੁਰੂ ਕੀਤੀ। ਇਸ ਮੌਕੇ ਮੈਨੇਜਰ ਪਰਿਕਰਮਾ ਸ: ਗੁਰਿੰਦਰ ਸਿੰਘ ਨੇ ਦੱਸਿਆ ਕਿ ਸੀ. ਸੀ. ਟੀ. ਵੀ. ਕੈਮਰੇ ਦੀਆਂ ਤਸਵੀਰਾਂ ਪੁਲਿਸ ਪ੍ਰਸ਼ਾਸਨ ਨੂੰ ਪ੍ਰਦਾਨ ਕਰਨ ਤੋਂ ਇਲਾਵਾ ਇਸ ਘਟਨਾ ਬਾਰੇ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਦੇ ਕਰੀਬ 25 ਕਰਮਚਾਰੀ ਬੜੀ ਮੁਸਤੈਦੀ ਨਾਲ ਰਾਤ ਸਮੇਂ ਡਿਊਟੀ ਦੇ ਰਹੇ ਸਨ ਪਰ ਸੰਗਤਾਂ ਦੀ ਭਾਰੀ ਭੀੜ ਦਾ ਲਾਹਾ ਲੈਂਦਿਆਂ ਦੋਸ਼ੀ ਬੱਚਾ ਅਗਵਾ ਕਰਕੇ ਫਰਾਰ ਹੋ ਗਏ। ਸੀ. ਸੀ. ਟੀ. ਵੀ. ਕੈਮਰੇ ਦੀਆਂ ਤਸਵੀਰਾਂ 'ਚ 12 ਵਜ ਕੇ 17 ਮਿੰਟ ਦਾ ਸਮਾਂ ਦੱਸਿਆ ਗਿਆ ਹੈ। ਪੁਲਿਸ ਦੋਸ਼ੀ ਮਰਦ-ਔਰਤਾਂ ਦੀਆਂ ਤਸਵੀਰਾਂ ਦੀ ਸ਼ਨਾਖਤ ਕਰਵਾ ਰਹੀ ਹੈ। ਪੁਲਿਸ ਥਾਣਾ ਕੋਤਵਾਲੀ ਨੇ ਦਫ਼ਾ 363, 365 ਆਈ. ਪੀ. ਸੀ. ਤਹਿਤ ਪਰਚਾ ਦੋਸ਼ੀਆਂ ਖਿਲਾਫ਼ ਦਰਜ ਕੀਤਾ ਹੈ। ਇਸ ਸਬੰਧੀ ਐਸ. ਐਚ. ਓ. ਕੋਤਵਾਲੀ ਸ: ਸੁਖਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਦੋਸ਼ੀ ਜਲਦੀ ਹੀ ਪੁਲਿਸ ਦੀ ਗ੍ਰਿਫ਼ਤ ਵਿਚ ਹੋਣਗੇ

No comments: