www.sabblok.blogspot.com
ਸੀ.ਟੀ ਮੀਟਰ ਸੜਨ ਤੋਂ ਪਿੱਛੋਂ ਬੰਦ ਹੋਈ ਬਿਜਲੀ ਕਰਕੇ ਇੱਕ ਨੌਜਵਾਨ ਆਪਣੇ ਘਰੇਲੂ ਜੈਨਰੇਟਰ ਵਿੱਚ ਡੀਜ਼ਲ ਪਾਉਂਦਾ ਹੋਇਆ (ਫੋਟੋ: ਮਾਨ)
ਜੋਗਿੰਦਰ ਸਿੰਘ ਮਾਨ
ਮਾਨਸਾ,11 ਜੂਨ
ਮਾਨਸਾ ਖੇਤਰ ਦੇ ਤਿੰਨ ਸੌ ਪਿੰਡਾਂ ਵਿੱਚ ਘੁੱਪ-ਹਨੇਰਾ ਛਾ ਪਿਆ ਗਿਆ ਹੈ। ਸਵੇਰੇ 5 ਵਜੇ ਦੀ ਉਡੀ ਹੋਈ ਬਿਜਲੀ ਦੇ ਅਜੇ ਆਉਣ ਦੀ ਕੋਈ ਸੰਭਾਵਨਾ ਨਹੀਂ ਹੈ।
ਖ਼ਰਾਬ ਹੋਈ ਬਿਜਲੀ ਨੂੰ ਦਰੁਸਤ ਕਰਨ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਪੋਡਕਸ਼ਨ ਟੀਮ ਦੁਪਹਿਰ ਤੋਂ ਹੀ ਰੁੱਝੀ ਹੋਈ ਹੈ, ਪਰ ਦੇਰ ਸ਼ਾਮ ਤੱਕ ਇਸ ਟੀਮ ਦੇ ਕੁਝ ਹੱਥ-ਪੱਲੇ ਨਹੀਂ ਪਿਆ। ਪਾਵਰ ਕਾਰਪੋਰੇਸ਼ਨ ਦੇ ਸਥਾਨਕ ਅਧਿਕਾਰੀਆਂ ਤੋਂ ਪਤਾ ਲੱਗਿਆ ਹੈ ਕਿ ਇਹ ਬੱਤੀ ਗੁੱਲ ਮਾਨਸਾ ਸਥਿਤ ਤਾਮਕੋਟ ਗਰਿੱਡ ਦੇ ਸੀ.ਟੀ ਮੀਟਰ ਸੜਨ ਕਾਰਨ ਹੋਈ ਹੈ। ਇਹ ਸੀ.ਟੀ ਮੀਟਰ ਸਦਕਾ ਹੀ ਬਿਜਲੀ ਪੇਂਡੂ ਤੇ ਸ਼ਹਿਰੀ ਖੇਤਰ ਨੂੰ ਸਪਲਾਈ ਹੁੰਦੀ ਹੈ, ਜਿਉਂ ਹੀ ਕਾਰਪੋਰੇਸ਼ਨ ਅਧਿਕਾਰੀਆਂ ਨੂੰ ਇਸ ਦੇ ਸੜਨ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਗਰਿੱਡ ਵਿਚ ਡਿਊਟੀ ’ਤੇ ਤਾਇਨਾਤ ਜੂਨੀਅਰ ਇੰਜਨੀਅਰ ਨੇ ਸਭ ਤੋਂ ਪਹਿਲਾਂ ਇਸ ਦੀ ਸੂਚਨਾ ਮਾਨਸਾ ਸਥਿਤ ਕਾਰਪੋਰੇਸ਼ਨ ਦੇ ਕਾਰਜਕਾਰੀ ਇੰਜਨੀਅਰ ਉਦੈਦੀਪ ਸਿੰਘ ਢਿੱਲੋਂ ਨੂੰ ਦਿੱਤੀ। ਸ੍ਰੀ ਢਿੱਲੋਂ ਨੇ ਇਸਦੀ ਜਾਣਕਾਰੀ ਪਟਿਆਲਾ ਤੇ ਬਠਿੰਡਾ ਸਥਿਤ ਕਾਰਪੋਰੇਸ਼ਨ ਦੇ ਉਚ ਅਧਿਕਾਰੀਆਂ ਨੂੰ ਦੇਣ ਦੇ ਨਾਲ-ਨਾਲ ਇਹ ਮਾਮਲਾ ਮਾਨਸਾ ਦੇ ਡਿਪਟੀ ਕਮਿਸ਼ਨਰ ਅਮਿਤ ਢਾਕਾ ਦੇ ਧਿਆਨ ਵਿਚ ਲਿਆਂਦਾ ਗਿਆ।
ਬਿਜਲੀ ਬੰਦ ਹੋਣ ਸਬੰਧੀ ਪ੍ਰਾਪਤ ਹੋਈ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਤਾਮਕੋਟ ਗਰਿੱਡ ਵਿਚ ਮੇਨ ਲਾਈਨ ਰਾਹੀਂ ਆਉਂਦੀ ਬਿਜਲੀ ਨੂੰ ਮਾਪਣ ਵਾਲੇ ਸੀ.ਟੀ ਮੀਟਰ ਦੇ ਸੜਨ ਦਾ ਤੁਰੰਤ ਮਹਿਕਮੇ ਕੋਲ ਕੋਈ ਵੀ ਬਦਲ ਨਹੀਂ ਹੈ। ਇਸ ਗਰਿੱਡ ਵਿਚ ਲਹਿਰਾ ਮੁਹੱਬਤ ਥਰਮਲ ਤੋਂ ਮੁੱਖ ਲਾਈਨ ਰਾਹੀਂ ਬਿਜਲੀ ਆਉਂਦੀ ਹੈ, ਜਿਸ ਨੂੰ ਮਾਨਸਾ ਤੇ ਇਸਦੇ ਨਾਲ ਲੱਗਦੇ ਬਠਿੰਡਾ ਜ਼ਿਲ੍ਹੇ ਦੇ ਮੌੜ ਮੰਡੀ ਖੇਤਰ ਦੇ ਗਰਿੱਡਾਂ ਨੂੰ ਬਿਜਲੀ ਸਪਲਾਈ ਹੁੰਦੀ ਹੈ। ਸੂਚਨਾ ਅਨੁਸਾਰ ਇਨ੍ਹਾਂ ਗਰਿੱਡਾਂ ਵਿਚ 20 ਗਰਿੱਡ ਮਾਨਸਾ ਜ਼ਿਲ੍ਹੇ ਦੇ 66 ਕੇ.ਵੀ ਅਤੇ 7 ਗਰਿੱਡ ਮੌੜ ਖੇਤਰ ਦੇ 66 ਕੇ.ਵੀ ਦਿਹਾਤੀ ਖੇਤਰ ਨੂੰ ਬਿਜਲੀ ਸਪਲਾਈ ਕਰਦੇ ਹਨ, ਜਦੋਂਕਿ ਤਿੰਨ ਗਰਿੱਡ 220 ਕੇ.ਵੀ ਸ਼ਹਿਰੀ ਏਰੀਏ ਨੂੰ ਬਿਜਲੀ ਦਿੰਦੇ ਹਨ। ਇਹ ਸਾਰੇ ਗਰਿੱਡਾਂ ਤੋਂ ਬਿਜਲੀ ਦੀ ਸਪਲਾਈ ਸਵੇਰ ਤੜਕਸਾਰ ਦੀ ਹੀ ਬੰਦ ਹੋ ਗਈ। ਪਾਵਰ ਕਾਰਪੋਰੇਸ਼ਨ ਦੇ ਸੂਤਰਾਂ ਅਨੁਸਾਰ ਸੀ.ਟੀ ਮੀਟਰ ਡੈਮਜ਼ ਹੋਣ ਤੋਂ ਪਿੱਛੋਂ ਕਾਰਪੋਰੇਸ਼ਨ ਦੇ ਸਥਾਨਕ ਅਧਿਕਾਰੀਆਂ ਨੇ ਸ਼ਹਿਰੀ ਖੇਤਰ ਨੂੰ ਬਿਜਲੀ ਸਪਲਾਈ ਬਹਾਲ ਕਰਨ ਲਈ ਸੁਨਾਮ ਵਾਲੇ ਪਾਸੇ ਤੋਂ ਵਾਇਆ ਝੁਨੀਰ 220 ਕੇ.ਵੀ ਗਰਿੱਡਾਂ ਰਾਹੀਂ ਮਾਨਸਾ, ਬੁਢਲਾਡਾ ਤੇ ਸਰਦੂਲਗੜ੍ਹ ਨੂੰ ਕੁਝ ਸਮੇਂ ਲਈ ਬਿਜਲੀ ਦਿੱਤੀ, ਪਰ ਇਹ ਬਿਜਲੀ ਵੀ ਲੰਬਾ ਸਮਾਂ ਨਾ ਚੱਲ ਸਕੀ।
ਮਾਨਸਾ ਸਥਿਤ ਕਾਰਪੋਰੇਸ਼ਨ ਦੇ ਕਾਰਜਕਾਰੀ ਇੰਜਨੀਅਰ ਉਦੈਦੀਪ ਸਿੰਘ ਢਿੱਲੋਂ ਨਾਲ ਜਦੋਂ ਇਸ ਪੱਤਰਕਾਰ ਨੇ ਸੰਪਰਕ ਕੀਤਾ ਤਾਂ ਉਨ੍ਹਾਂ ਮੰਨਿਆ ਕਿ ਮਾਨਸਾ ਤੇ ਮੌੜ ਖੇਤਰ ਦੇ ਲਗਪਗ 300 ਪਿੰਡਾਂ ਵਿਚ ਬਿਜਲੀ ਸਪਲਾਈ ਸੀ.ਟੀ ਮੀਟਰ ਦੇ ਸੜਨ ਕਾਰਨ ਬੰਦ ਹੋ ਗਈ ਹੈ, ਪਰ ਇਸ ਨੂੰ ਬਹਾਲ ਕਰਨ ਲਈ ਮਹਿਕਮੇ ਦੇ ਮਾਹਿਰ ਦੁਪਹਿਰ ਤੋਂ ਜੂਝ ਰਹੇ ਹਨ। ਉਨ੍ਹਾਂ ਕਿਹਾ ਕਿ ਇੱਕ ਫੀਡਰ ਦੇ ਅੱਧੀ ਰਾਤ ਤੱਕ ਚੱਲਣ ਦੀ ਸੰਭਾਵਨਾ ਹੈ, ਜਦੋਂਕਿ ਦੂਸਰੀ ਸਾਰੀ ਬਿਜਲੀ ਸਪਲਾਈ ਸਵੇਰ ਤੱਕ ਆਮ ਦੀ ਤਰ੍ਹਾਂ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬਠਿੰਡਾ ਤੋਂ ਆਈ ਸਪੈਸ਼ਲ ਪ੍ਰੋਡਕਸ਼ਨ ਟੀਮ ਇਸ ਨੁਕਸ ਨੂੰ ਦੂਰ ਕਰਕੇ ਹੀ ਵਾਪਸ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸ਼ਹਿਰੀ ਖੇਤਰ ਦੀ ਸਪਲਾਈ ਨੂੰ ਪਹਿਲ ਦੇ ਕੇ ਚਾਲੂ ਕੀਤਾ ਗਿਆ ਹੈ ਤਾਂ ਜੋ ਹਸਪਤਾਲ ਤੇ ਹੋਰ ਜ਼ਰੂਰੀ ਅਦਾਰਿਆਂ ਦਾ ਕੰਮ-ਕਾਜ ਪ੍ਰਭਾਵਤ ਨਾ ਹੋ ਸਕੇ।
ਉਧਰ ਇਸ ਸੀ.ਟੀ ਮੀਟਰ ਦੇ ਸੜਨ ਕਾਰਨ ਅੱਜ ਸਾਰਾ ਦਿਨ ਪੇਂਡੂ ਤੇ ਸ਼ਹਿਰੀ ਖੇਤਰ ਵਿਚ ਜਨਰੇਟਰਾਂ ਦੀ ਖੜ-ਖੜ ਹੁੰਦੀ ਰਹੀ।

No comments:
Post a Comment