jd1

NES

www.sabblok.blogspot.com

LPU

RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 11 June 2013

ਮੀਂਹ ਵਰ੍ਹਿਆ, ਪਾਰਾ ਠਰਿਆ

www.sabblok.blogspot.com

Photo: ਮੀਂਹ ਵਰ੍ਹਿਆ, ਪਾਰਾ ਠਰਿਆ
Posted On June - 11 - 2013
ਬਠਿੰਡਾ ਵਿਖੇ ਮੀਂਹ ਦੇ ਪਾਣੀ ਨਾਲ ਭਰੀ ਸੜਕ ਤੋਂ ਲੰਘਦੇ ਵਾਹਨ (ਫੋਟੋ: ਪਵਨ ਸ਼ਰਮਾ)
ਖੇਤਰ ਪ੍ਰਤੀਨਿਧ
ਬਠਿੰਡਾ 11 ਜੂਨ
ਅੰਤਾਂ ਦੀ ਪੈ ਰਹੀ ਗਰਮੀ ਤੋਂ ਬਠਿੰਡਾ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਲੋਕਾਂ ਨੂੰ ਅੱਜ ਉਦੋਂ ਰਾਹਤ ਮਿਲੀ, ਜਦੋਂ ਇੰਦਰ ਦੇਵਤਾ ਅਚਾਨਕ ਵਰ੍ਹ ਪਿਆ। ਗਰਮੀ ਤੋਂ ਰਾਹਤ ਮਿਲਣ ਕਾਰਣ ਜਿਥੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਉਥੇ ਕਿਸਾਨਾਂ ਦੇ ਚਿਹਰਿਆਂ ’ਤੇ ਰੌਣਕ ਆ ਗਈ। ਇਹ ਬਰਸਾਤ ਨਰਮੇ ਅਤੇ ਚਰੀ ਦੀ ਫਸਲ ਲਈ ਲਾਹੇਵੰਦ ਸਿੱਧ ਹੋਵੇਗੀ ਅਤੇ ਝੋਨੇ ਲਈ  ਵਰਦਾਨ ਸਿੱਧ ਹੋਵੇਗੀ। ਇਸ ਤੋਂ ਇਲਾਵਾ ਮੌਸਮ ਵਿਭਾਗ ਅਨੁਸਾਰ ਅੱਜ ਇਸ ਨਾਲ ਤਾਪਮਾਨ ਘੱਟ ਕੇ 31.5 ਡਿਗਰੀ ਸੈਲਸੀਅਸ ’ਤੇ ਆ ਗਿਆ ਹੈ। ਪਿੰਡ ਕੋਟਸ਼ਮੀਰ ਦੇ ਕਿਸਾਨ ਅੰਗਰੇਜ਼ ਸਿੰਘ ਬੁੱਟਰ ਨੇ ਦੱਸਿਆ ਕਿ 5 ਏਕੜ ਨਰਮੇ ਦੀ ਫਸਲ ਜੋ ਕਿ ਅੱਤ ਦੀ ਗਰਮੀ ਨਾਲ ਝੁਲਸ ਰਹੀ ਸੀ ਲਈ ਇਹ ਮੀਂਹ ਵਰਦਾਨ ਸਿੱਧ ਹੋਵੇਗਾ। ਕਿਸਾਨ ਗੁਰਮੀਤ ਸਿੰਘ ਦਾ ਆਖਣਾ ਹੈ ਕਿ ਇਸ ਨਾਲ ਝੋਨੇ ਦਾ ਲਾਗਤ ਖਰਚਾ ਘੱਟ ਆਵੇਗਾ ਅਤੇ ਫਾਇਦਾ ਹੋਵੇਗਾ। ਇਹ ਮੀਂਹ ਸਬਜ਼ੀ ਦੀ ਫਸਲ ਲਈ ਵੀ ਲਾਭਦਾਇਕ ਹੋਵੇਗਾ। ਪੰਜਾਬ ਕਿਸਾਨ ਸਭਾ ਦੇ ਜਨਰਲ ਸਕੱਤਰ ਬਲਕਰਨ ਸਿੰਘ ਬਰਾੜ ਦਾ ਕਹਿਣਾ ਹੈ ਕਿ ਕਿਸਾਨੀ ਨੇ ਸੁੱਖ ਦਾ ਸਾਹ ਲਿਆ ਹੈ ਅਤੇ ਇਸ ਨਾਲ ਲੱਖਾਂ ਰੁਪਏ ਡੀਜ਼ਲ ਦੀ ਬਚਤ ਹੋ ਗਈ ਹੈ। ਮੌਸਮ ਦੀ ਇਸ ਪਹਿਲੀ ਬਰਸਾਤ ਨਾਲ ਇਲਾਕੇ ਦੇ ਕਿਸਾਨਾਂ ਨੂੰ ਵੱਡੀ ਰਾਹਤ ਪਹੁੰਚੀ ਹੈ।
 ਮੁੱਦਕੀ(ਪੱਤਰ ਪ੍ਰੇਰਕ): ਅੱਜ ਸਥਾਨਕ ਕਸਬੇ ਵਿੱਚ ਪਈ ਪਹਿਲੀ ਭਾਰੀ ਬਾਰਸ਼ ਕਾਰਨ ਕਿਸਾਨਾਂ ਦੇ ਮੁਰਝਾਏ ਚਿਹਰਿਆਂ ’ਤੇ ਮੁੜ ਰੌਣਕਾਂ ਆ ਗਈਆਂ ਹਨ। ਇਸ ਤੋਂ ਪਹਿਲਾਂ ਅੱਤ ਦੀ ਪੈ ਰਹੀ ਗਰਮੀ ਅਤੇ ਬਿਜਲੀ ਸਮੇਂ ਸਿਰ ਨਾ ਆਉਣ ਕਾਰਨ ਆਸ ਪਾਸ ਦੇ ਪਿੰਡਾਂ ਦੇ ਕਿਸਾਨ ਝੋਨਾ ਲਾਉਣ ਲਈ ਦੋਚਿੱਤੀ ਵਿੱਚ ਸਨ। ਕਿਸਾਨਾਂ ਦਾ ਕਹਿਣਾ ਹੈ ਕਿ ਦਲਿਤ ਮਜ਼ਦੂਰਾਂ ਦੇ ਫੈਕਟਰੀਆਂ ਵਿੱਚ ਕੰਮ ਕਰਨ ਚਲੇ ਜਾਣ ਕਾਰਨ ਪਰਵਾਸੀ ਮਜ਼ਦੂਰਾਂ ਦੁਆਰਾ ਝੋਨਾ ਲਗਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਝੋਨੇ ਦੀ ਲੁਆਈ ਦੇ ਰੇਟ ਵੀ ਅਸਮਾਨ ਛੁੂਹ ਰਹੇ ਹਨ। ਮਾਲਵੇ ਖੇਤਰ ਵਿੱਚ ਲੰਮੇ ਸਮੇਂ ਬਾਅਦ ਪਈ ਇਸ ਬਾਰਸ਼ ਨੇ ਕਿਸਾਨਾਂ ਦੇ ਕੁਝ ਸ਼ਿਕਵੇ ਜ਼ਰੂਰ ਦੂਰ ਕਰ ਦਿੱਤੇ ਹਨ ਪਰੰਤੂ ਸਰਕਾਰ ਦੁਆਰਾ ਆਏ ਦਿਨ ਡੀਜ਼ਲ ਦੇ ਰੇਟ ਵਧਾਉਣ ਕਾਰਨ ਪੰਜਾਬ ਦੀ ਕਿਰਸਾਨੀ ਦਾ ਲੱਕ ਟੁੱਟ ਚੁੱਕਾ ਹੈ। ਵਰਨਣਯੋਗ ਹੈ ਕਿ ਸਥਾਨਕ ਕਸਬੇ ਵਿੱਚ ਇਸ ਬਾਰਸ਼ ਨੇ ਸਰਕਾਰ ਦੇ ਵਿਕਾਸ ਕਾਰਜਾਂ ਦੀ ਪੋਲ ਖੋਲ੍ਹ ਦਿੱਤੀ ਹੈ। ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਲੋਕਾਂ ਤੋਂ ਵੋਟਾਂ ਲੈਣ ਲਈ ਗਿੱਲ ਰੋਡ ਤੇ ਮੁੱਦਕੀ ਬੱਸ ਅੱਡੇ ਤੋਂ ਲੈ ਕੇ ਦਲਿਤ ਬਸਤੀ ਤੱਕ ਪਾਣੀ ਦੇ ਨਿਕਾਸ ਲਈ ਨਾਲਾ ਬਣਾਇਆ ਗਿਆ ਸੀ। ਜੋਕਿ ਹੁਣ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ।
ਜਲਾਲਾਬਾਦ (ਨਿੱਜੀ ਪੱਤਰ ਪ੍ਰੇਰਕ): ਇਲਾਕੇ ਵਿੱਚ ਅੱਜ ਹੋਈ ਬੂੰਦਾਬਾਂਦੀ ਨਾਲ ਪੈ ਰਹੀ ਗਰਮੀ ਤੋਂ ਲੋਕਾਂ ਨੇ ਕੁਝ ਰਾਹਤ ਮਹਿਸੂਸ ਕੀਤੀ ਹੈ। ਵਰਣਨਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਇਲਾਕੇ ਵਿੱਚ ਅਤਿ ਦੀ ਗਰਮੀ ਪੈ ਰਹੀ ਸੀ ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਅੱਜ ਪਈ ਬਾਰਸ਼ ਨਾਲ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ। ਮੀਂਹ ਨੇ ਕਿਸਾਨਾਂ ਦੇ ਚਿਹਰਿਆਂ ’ਤੇ ਰੌਣਕ ਲਿਆ ਦਿੱਤੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਨਾਲ ਹਰਾ ਚਾਰਾ ਅਤੇ ਝੋਨੇ ਦੀਆਂ ਪਨੀਰੀਆਂ ਜੋ ਕਿ ਗਰਮੀ ਕਾਰਨ ਪ੍ਰਭਾਵਿਤ ਹੋ ਰਹੀਆਂ ਸਨ ਨੂੰ ਲਾਭ ਹੋਵੇਗਾ।
ਮਾਨਸਾ(ਪੱਤਰ ਪ੍ਰੇਰਕ): ਭਾਵੇਂ ਮਾਨਸਾ ਵਿਚ ਸ਼ਾਮ ਵੇਲੇ ਕਾਲੀਆਂ ਘਟਾਵਾਂ ਅਸਮਾਨੀ ਚੜ੍ਹਨ ਕਾਰਨ ਮੌਸਮ ਖੁਸ਼ਗਵਾਰ ਹੋ ਗਿਆ, ਪਰ ਦਿਨ ਵੇਲੇ ਪਾਰਾ  45 ਡਿਗਰੀ ਨੂੰ ਛੂਹਣ ਕਾਰਨ ਗਰਮੀ ਦੇ ਕਹਿਰ ਨੇ ਲੋਕਾਂ ਦੇ ਕੰਮਾਂ-ਕਾਰਾਂ ਅਤੇ ਤੋਰੇ-ਫੇਰੇ ਉਪਰ ਭਾਰੀ ਅਸਰ ਪਾਈ ਰੱਖਿਆ। ਅੱਜ ਇਥੇ ਬਜ਼ਾਰ ਵਿਚ 12 ਵਜੇ ਤੋਂ ਲੈਕੇ ਸ਼ਾਮ ਦੇ 4 ਵਜੇ ਤੱਕ ਪਹਿਲਾਂ ਦੇ ਮੁਕਾਬਲੇ ਲੋਕਾਂ ਦੀ ਆਵਾਜਾਈ ਲਗਪਗ ਅੱਧੀ ਰਹੀ।
ਫਰੀਦਕੋਟ ( ਨਿੱਜੀ ਪੱਤਰ ਪ੍ਰੇਰਕ): ਅੱਜ ਇਲਾਕੇ ਵਿੱਚ ਭਰਵੀਂ ਬਾਰਸ਼ ਪੈਣ ਨਾਲ ਲੋਕਾਂ ਨੁੰ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ। ਝੋਨੇ ਦੀ ਲਵਾਈ ਤੋਂ 24 ਘੰਟਿਆਂ ਬਾਅਦ ਹੀ ਹੋਈ ਬਾਰਸ਼ ਨੇ ਕਿਸਾਨਾਂ ਨੂੰ ਵੱਡੀ ਰਾਹਤ ਦਾ ਕੰਮ ਕੀਤਾ ਹੈ। ਕਿਸਾਨਾਂ ਨੁੰ ਸਖਤ ਗਰਮੀ ਵਿੱਚ ਪਾਣੀ ਦੀ ਵੱਡੀ ਲੋੜ ਸੀ। ਪਿੰਡ ਅਰਾਈਆਂ ਵਾਲੇ ਦੇ ਕਿਸਾਨ ਬਲਜੀਤ ਸਿੰਘ ਮੋੜ ਤੇ ਪਿੰਡ ਅਜੀਤ ਗਿੱਲ ਦੇ ਕਿਸਾਨ ਸੁਰਮੁਖ ਸਿਘ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਲੋੜੀਂਦੀ ਬਿਜਲੀ ਨਹੀਂ ਦੇ ਸਕੀ ਪਰ ਕੁਦਰਤ ਨੇ ਕਿਸਾਨਾਂ ਦਾ ਸਾਥ ਦਿੱਤਾ ਹੈ। ਅੱਜ ਫਰੀਦਕੋਟ ਕੋਟਕਪੂਰਾ ਸਾਦਿਕ ਗੋਲੇਵਾਲਾ ਮੁੱਦਕੀ ਤਲਵੰਡੀ ਭਾਈ ਆਦਿ ਵਿੱਚ ਭਰਵੀਂ ਬਾਰਸ਼ ਹੋਈ ਜਿਸ ਨਾਲ ਆਮ ਜਨ ਜੀਵਨ ਨੂੰ ਗਰਮੀ ਤੋਂ ਰਾਹਤ ਮਿਲੀ। 

No comments: