jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 2 June 2013

ਬਾਦਲ ਦੀ ਪੁਲਿਸ ਦੇ ਭਰੋਸੇ ਤੇ ਕਾਂਗਰਸੀਆਂ ਬਾਦਲ ਦੇ ਦਰ ਮੂਹਰਿਓਂ ਚੱਕਿਆ ਧਰਨਾ

www.sabblok.blogspot.com
ਲੰਬੀ 2 ਜੂਨ (ਪ.ਪ.): ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਾਲੇ ਦਿਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਹਲਕੇ ਦੇ ਪਿੰਡ ਮਾਨਾਂ ਵਿਖੇ ਵਾਪਰੀ ਚੋਣ ਹਿੰਸਾ ਜਿਸ ਵਿੱਚ ਪੁਲਿਸ ਵੱਲੋਂ 150 ਤੋਂ ਵੱਧ ਕਾਂਗਰਸੀਆਂ ਤੇ ਖਾਸਕਰ ਪਿੰਡ ਵਾਸੀਆਂ ਤੇ ਪਰਚਾ ਦਰਜ ਕੀਤਾ ਗਿਆ ਸੀ ਦਾ ਮਾਮਲਾ ਦਿਨੋਂ ਦਿਨ ਭਖਦਾ ਜਾ ਰਿਹਾ ਹੈ ਇਸ ਮੁੱਦੇ ਨੂੰ ਲੈਕੇ ਆਵਾਜ਼ ਏ ਪੰਜਾਬ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਸਾਬਕਾ ਐਮਪੀ ਜਗਮੀਤ ਬਰਾੜ ਵੱਲੋਂ ਜੋਸ਼ੋ ਖਰੋਸ਼ ਨਾਲ ਮੁੱਖ ਮੰਤਰੀ ਦੇ ਪਿੰਡ ਬਾਦਲ ਦੀ ਜੱਦੀ ਕੋਠੀ ਦਾ ਘਿਰਾਓ ਕਰਕੇ ਗੇਟ ਮੂਹਰੇ ਰੋਸ ਧਰਨਾ ਲਾਇਆ ਗਿਆ ਸੀ ਤੇ ਅੱਜ ਕਾਂਗਰਸੀ ਵਰਕਰਾਂ ਤੇ ਕੀਤੇ ਪਰਚੇ ਦਰਜ ਨੂੰ ਖਾਰਜ ਕਰਨ ਦੀ ਮੰਗ ਨੂੰ ਲੈਕੇ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ ਪਰ ਦੇਰ ਸ਼ਾਮ ਉਸ ਸਮੇਂ ਬਦਲਦਾ ਘਟਨਾਕ੍ਰਮ ਵਾਪਰਿਆ ਜਦੋਂ ਡੀਆਈਜੀ ਅਮਰ ਸਿੰਘ ਚਾਹਲ, ਡਿਪਟੀ ਕਮਿਸ਼ਨਰ ਅਤੇ ਐਸਐਸਪੀ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਧਰਨੇ ਵਾਲੀ ਥਾਂ ਤੇ ਪਹੁੰਚਕੇ ਸ.ਬਰਾੜ ਅਤੇ ਮੁਜਾਹਰਾ ਕਾਰੀਆਂ ਨੂੰ 20 ਦਿਨ ਵਿੱਚ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਕੇ ਠੋਸ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਤੇ ਉਦੋਂ ਤੱਕ ਕਿਸੇ ਵੀ ਪਿੰਡ ਵਾਸੀ ਜਾਂ ਕਾਂਗਰਸੀ ਵਰਕਰ ਨੂੰ ਪਰੇਸ਼ਾਨ ਨਾ ਕਰਨ ਦਾ ਵੀ ਭਰੋਸਾ ਦਿੱਤਾ ਜਿਸ ਉਪਰੰਤ ਸ.ਬਰਾੜ ਨੇ ਇਸ ਸਮੇਂ ਦੀ ਮਿਆਦ ਨੂੰ ਇੱਕ ਮਹੀਨਾ ਕਰਦਿਆਂ ਪ੍ਰਸਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਇੱਕ ਮਹੀਨੇ ਬਾਅਦ ਦਰਜ ਝੂਠਾ ਮੁਕੱਦਮਾ ਖਾਰਜ ਨਾ ਕੀਤਾ ਤੇ ਜੇਕਰ ਕਿਸੇ ਵੀ ਕਾਂਗਰਸੀ ਵਰਕਰ ਜਾਂ ਪਿੰਡ ਵਾਸੀ ਨੂੰ ਗ੍ਰਿਫਤਾਰ ਜਾਂ ਪਰੇਸ਼ਾਨ ਕੀਤਾ ਤਾਂ ਉਹ ਪਿੰਡ ਮਾਨਾਂ ਵਿੱਚ ‘ਲਾਮਿਸਾਲ’ ਇੱਕਠ ਕਰਕੇ ਰੋਸ ਮੁਜਾਹਰਾ ਕਰਨ ਲਈ ਮਜਬੂਰ ਹੋਣਗੇ ਜਿਸ ਉਪਰੰਤ ਪ੍ਰਸਾਸ਼ਨਿਕ ਭਰੋਸੇ ਤੇ ਧਰਨਾ ਚੁੱਕ ਦਿੱਤਾ ਜਦੋਂ ਕਿ ਸ.ਬਰਾੜ ਇਸ ਤੋਂ ਪਹਿਲਾਂ ਇਹ ਮੰਗ ਕਰ ਰਹੇ ਸਨ ਕਿ ”ਜਾਂ ਤਾਂ ਪਰਚਾ ਖਾਰਜ ਕਰੋਂ ਜਾਂ ਮੈਨੂੰ ਗ੍ਰਿਫਤਾਰ ਕਰੋ”। ਪਰ ਬੀਤੇ ਦਿਨ ਤੋਂ ਲੈਕੇ ਹੁਣ ਤੱਕ ਪੁਲਿਸ ਸਖਤਾਈ ਤੋਂ ਬਾਅਦ ਧਰਨੇ ਵਿੱਚ ਮੁਜ਼ਾਹਰਾਕਾਰੀਆਂ ਦੀ ਗਿਣਤੀ ਘਟਣ ਤੋਂ ਬਾਅਦ ਦੇਰ ਸ਼ਾਮ ਸ.ਬਰਾੜ ਵੱਲੋਂ ਸਿਰਫ ਪ੍ਰਸਾਸ਼ਨਿਕ ਭਰੋਸੇ ਤੇ ਹੀ ਧਰਨਾ ਸਮਾਪਤ ਕਰ ਦਿੱਤਾ। ਧਰਨੇ ਵਿੱਚ ਕਾਂਗਰਸ ਦੀ ਹੋਰ ਸੀਨੀਅਰ ਲੀਡਰਸ਼ਿਪ ਤੇ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵੱਖ ਵੱਖ ਹਲਕਿਆਂ ਤੋਂ ਇੰਚਾਰਜ ਤੇ ਵਿਧਾਇਕ ਗੈਰਹਾਜਰ ਰਹੇ ਜਿਸ ਕਰਕੇ ਸ.ਬਰਾੜ ਇਸ ਵਿੱਢੇ ਸੰਘਰਸ਼ ਵਿੱਚ ਇੱਕਲੇ ਜਿਹੇ ਨਜ਼ਰ ਆਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ.ਬਰਾੜ ਨੇ ਕਿਹਾ ਕਿ ਪਿੰਡ ਮਾਨਾਂ ਵਿੱਚ ਵਾਪਰੀ ਚੋਣ ਹਿੰਸਾ ਤੋਂ ਸਾਬਤ ਹੋ ਚੁੱਕਾ ਹੈ ਕਿ ਬਾਦਲਕਿਆਂ ਨੇ ਪੰਜਾਬ ਵਿੱਚ ਨਹੁੰ-ਮਾਸ ਦੇ ਰਿਸ਼ਤੇ ਨੂੰ ਹੀ ਖਤਮ ਕਰਕੇ ਰੱਖ ਦਿੱਤਾ ਹੈ ਕਿਉਂਕਿ ਬਾਦਲ ਪਰਿਵਾਰ ਨੇ ਪਿੰਡ ਮਾਨਾਂ ਦੇ ਨਗਰ ਨਿਵਾਸੀਆਂ ਦਾ ਹਾਲ ਤੱਕ ਪੁੱਛਣ ਦੀ ਜਿੰਮੇਵਾਰੀ ਵੀ ਨਾ ਸਮਝੀ ਹੋਰ ਤਾਂ ਹੋਰ ਪਿੰਡ ਮਾਨਾਂ ਅਤੇ ਰੋਸ ਧਰਨੇ ਵਿੱਚ ਬੈਠੇ ਲੋਕਾਂ ਦਾ ਰੋਟੀ ਪਾਣੀ, ਆਉਣਾ ਜਾਣਾ ਵੀ ਸੀਲ ਕਰ ਦਿੱਤਾ ਜਿਸ ਤੋਂ ਸਾਬਤ ਹੁੰਦਾ ਹੈ ਕਿ ਬਾਦਲਕੇ ‘ਜਰਨਲ ਐਡਵਾਇਰ’ ਗੋਰਿਆਂ ਵਾਲੇ ਰਾਜ਼ ਨੂੰ ਦੋਹਰਾ ਰਹੇ ਹਨ। ਪਰ ਇਸ ਨੂੰ ਕਾਂਗਰਸੀ ਬਰਦਾਸ਼ਤ ਨਹੀਂ ਕਰਨਗੇ। ਉਹਨਾਂ ਕਿਹਾ ਕਿ ਇਲਾਕੇ ਵਿੱਚ ਦਹਿਸਤ ਦਾ ਮਾਹੌਲ ਬਣਾਇਆ ਹੋਇਆ ਹੈ , ਪਿੰਡ ਮਾਨਾਂ ਅਤੇ ਬਾਦਲ ਵਿੱਚ ਕਰਫਿਊ ਵਰਗਾ ਮਾਹੌਲ ਬਣਾ ਰੱਖਿਆ ਹੈ, ਜੇਕਰ ਇਹਨਾ ਧੱਕੇਸ਼ਾਹੀਆਂ ਨੂੰ ਬੰਦ ਨਾ ਕੀਤਾ ਤਾਂ ਉਹ ਮੁੱਖ ਮੰਤਰੀ ਦੇ ਜੱਦੀ ਹਲਕੇ ਲੰਬੀ, ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਜੱਦੀ ਹਲਕੇ ਜਲਾਲਾਬਾਦ, ਲੋਕ ਸੰਪਰਕ ਮੰਤਰੀ ਵਿਕਰਮ ਸਿੰਘ ਮਜੀਠੀਆ ਦੇ ਜੱਦੀ ਹਲਕੇ ਮਜੀਠਾ ਅਤੇ ਹਰਸਿਮਰਤ ਕੌਰ ਬਾਦਲ ਦੇ ਲੋਕ ਸਭਾ ਹਲਕਾ ਬਠਿੰਡਾ ਵਿੱਚ ਜਬਰਦਸਤ ਰੋਸ ਪ੍ਰਦਰਸ਼ਨ ਕੀਤੇ ਜਾਣਗੇ।ਧਰਨੇ ਵਿੱਚ ਸਾਬਕਾ ਵਿਧਾਇਕ ਰਿਪਜੀਤ ਸਿੰਘ ਬਰਾੜ, ਸਾਬਕਾ ਵਿਧਾਇਕ ਵਿਜੇ ਸਾਥੀ, ਸ਼੍ਰੀ ਮੁਕਤਸਰ ਸਾਹਿਬ ਜਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਗੁਰਦਾਸ ਗਿਰਧਰ, ਪਰਮਜੀਤ ਸਿੰਘ, ਜਸਵੀਰ ਸਿੰਘ, ਇਕਬਾਲ ਸਿੰਘ ਅਤੇ ਜਸਪ੍ਰੀਤ ਸਿੰਘ ਆਦਿ ਸ਼ਾਮਲ ਸਨ।

No comments: