jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 2 June 2013

ਡਾਲਮੀਆ ਕ੍ਰਿਕਟ ਬੋਰਡ ਦੇ ਅੰਤ੍ਰਿਮ ਪ੍ਰਧਾਨ

www.sabblok.blogspot.com

ਜਵਾਈ ਸਬੰਧੀ ਜਾਂਚ ਮੁਕੰਮਲ ਹੋਣ ਤੱਕ ਸ੍ਰੀਨਿਵਾਸਨ ਹੋਏ ਲਾਂਭੇ



ਜਗਮੋਹਨ ਡਾਲਮੀਆ
ਚੇਨੱਈ, 2 ਜੂਨ
ਚਾਰੇ ਪਾਸੇ ਤੋਂ ਪਏ ਦਬਾਅ ਅੱਗੇ ਝੁਕਦਿਆਂ ਐਨ. ਸ੍ਰੀਨਿਵਾਸਨ ਅੱਜ ਇਕ ਸਮਝੌਤੇ ਤਹਿਤ ਬੀਸੀਸੀਆਈ ਪ੍ਰਧਾਨ ਵਜੋਂ ਲਾਂਭੇ ਹੋ ਗਏ, ਜਿਸ ਨਾਲ ਸਾਬਕਾ ਪ੍ਰਧਾਨ ਜਗਮੋਹਨ ਡਾਲਮੀਆ ਦੀ ਵਾਪਸੀ ਹੋਈ, ਜੋ ਬੋਰਡ ਚਲਾਉਣ ਲਈ ‘ਅੰਤ੍ਰਿਮ ਪ੍ਰਬੰਧ’ ਵਜੋਂ ਚਾਰ ਮੈਂਬਰੀ ਪੈਨਲ ਦੇ ਮੁਖੀ ਹੋਣਗੇ।
ਕੇਂਦਰੀ ਮੰਤਰੀ ਸ਼ਰਦ ਪਵਾਰ ਦੇ ਗਰੁੱਪ ਨੂੰ ਇਸ ਫੈਸਲੇ ਨਾਲ ਗੁੱਝੀ ਸੱਟ ਵੱਜੀ ਹੈ ਤੇ ਬੋਰਡ ਦੀ ਕਾਰਜਕਾਰਨੀ ਨੇ ਫੈਸਲਾ ਕੀਤਾ ਹੈ ਕਿ ਸ੍ਰੀ ਡਾਲਮੀਆ ਉਸ ਦੇ ਨਿੱਤ ਦੇ ਕੰਮਕਾਜ ਨੂੰ ਚਲਾਉਣਗੇ। ਇਸ ਤੋਂ ਪਹਿਲਾਂ ਸ੍ਰੀਨਿਵਾਸਨ ਨੇ ਕਿਹਾ ਕਿ ਉਹ ਸਪੌਟ ਫਿਕਸਿੰਗ ਮਾਮਲੇ ਵਿਚ ਜਾਂਚ ਪੂਰੀ ਹੋਣ ਤੱਕ ਪ੍ਰਧਾਨ ਦੀ ਕੁਰਸੀ ਨਹੀਂ ਛੱਡਣਗੇ। ਸੂਤਰਾਂ ਅਨੁਸਾਰ ਅਰੁਨ ਜੇਤਲੀ, ਰਾਜੀਵ ਸ਼ੁਕਲਾ ਤੇ ਅਨੁਰਾਗ ਠਾਕੁਰ ਵਰਗੇ ਪ੍ਰਮੁੱਖ ਮੈਂਬਰ ਸ੍ਰੀ ਡਾਲਮੀਆ ਦੇ ਹੱਕ ਵਿਚ ਸਨ। ਸ੍ਰੀ ਪਵਾਰ ਦਾ ਧੜਾ ਸਾਬਕਾ ਪ੍ਰਧਾਨ ਸ਼ਸ਼ਾਂਕ ਮਨੋਹਰ ਨੂੰ ਡਾਲਮੀਆ ਦੀ ਥਾਂ ਚਾਹੁੰਦਾ ਸੀ, ਪਰ ਉਹ ਵੀ ਸ੍ਰੀਨਿਵਾਸਨ ਦਾ ਅਸਤੀਫਾ ਯਕੀਨੀ ਨਹੀਂ ਬਣਾ ਸਕੇ।
ਡਾਲਮੀਆ ਹੁਣ ਸੰਜੇ ਜਗਦਲੇ ਦੀ ਥਾਂ ਤਿੰਨ ਮੈਂਬਰੀ ਜਾਂਚ ਕਮਿਸ਼ਨ ਵਿਚ ਇਕ ਨਵਾਂ ਮੈਂਬਰ ਨਿਯੁਕਤ ਕਰਨਗੇ। ਇਹ ਕਮਿਸ਼ਨ ਸ੍ਰੀਨਿਵਾਸਨ ਦੇ ਜਵਾਈ ਤੇ ਚੇਨਈ ਸੁਪਰਕਿੰਗਜ਼ ਦੇ ਟੀਮ ਪ੍ਰਿੰਸੀਪਲ ਗੁਰੂਨਾਥ ਮਾਇਅੱਪਨ ਤੇ ਸੀਐਸਕੇ ਖਿਲਾਫ਼ ਸਪੌਟ ਫਿਕਸਿੰਗ ਤੇ ਸੱਟੇਬਾਜ਼ੀ ਦੇ ਦੋਸ਼ਾਂ ਦੀ ਜਾਂਚ ਕਰਨਗੇ। ਮੀਟਿੰਗ ਵਿਚ 24 ਮੈਂਬਰਾਂ ਨੇ ਭਾਗ ਲਿਆ। ਬੈਠਕ ਵਿਚ ਸ੍ਰੀ ਜਗਦਲੇ ਤੇ ਖਜ਼ਾਨਚੀ ਅਜੈ ਸ਼ਿਰਕੇ ਤੋਂ ਵੀ ਅਸਤੀਫੇ ਦੇ ਫੈਸਲੇ ਉਪਰ ਮੁੜ ਵਿਚਾਰ ਕਰਕੇ ਬੋਰਡ ਨੂੰ 24 ਘੰਟਿਆਂ ਦੇ ਅੰਦਰ ਜਵਾਬ ਦੇਣ ਲਈ ਕਿਹਾ। ‘‘ਦੋਵਾਂ ਨੇ ਬੈਠਕ ਮਗਰੋਂ ਕਿਹਾ ਕਿ ਉਹ ਅਸਤੀਫੇ ਵਾਪਸ ਨਹੀਂ ਲੈਣਗੇ। ਬੋਰਡ ਨੇ ਇਕ ਬਿਆਨ ਵਿਚ ਕਿਹਾ, ‘‘ਸ੍ਰੀ ਸ੍ਰੀਨਿਵਾਸਨ ਨੇ ਐਲਾਨ ਕੀਤਾ ਕਿ ਜਾਂਚ ਪੂਰੀ ਹੋਣ ਤੱਕ ਉਹ ਬੋਰਡ ਦੇ ਪ੍ਰਧਾਨ ਵਜੋਂ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਣਗੇ। ਉਦੋਂ ਤੱਕ ਡਾਲਮੀਆ ਬੋਰਡ ਦੇ ਨਿੱਤ ਦੇ ਕੰਮਕਾਜ ਨੂੰ ਦੇਖਣਗੇ। ਕਮੇਟੀ ਨੇ ਸ੍ਰੀ ਸੰਜੇ ਜਗਦਲੇ ਤੇ ਸ੍ਰੀ ਸ਼ਿਰਕੇ ਉਪਰ ਪੂਰਾ ਭਰੋਸਾ ਪ੍ਰਗਟਾਇਆ ਤੇ ਉਨ੍ਹਾਂ ਨੂੰ ਬੋਰਡ ਦੇ ਹਿੱਤ ਵਿਚ ਅਸਤੀਫਾ ਵਾਪਸ ਲੈਣ ਲਈ ਕਿਹਾ। ਸ੍ਰੀ ਪਵਾਰ ਦੇ ਨੇੜਲਿਆਂ ਵਿਚੋਂ ਇਕ ਸ਼ਿਰਕੇ ਨੇ ਕਾਰਜਕਾਰਨੀ ਦੇ ਫੈਸਲੇ ਉਪਰ ਨਾਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸਮਝ ਨਹੀਂ ਆਉਂਦਾ ਕਿ ਇਹ ਵਿਵਸਥਾ ਕਿਵੇਂ ਕਾਇਮ ਹੋਵੇਗੀ। ਉਨ੍ਹਾਂ ਕਿਹਾ, ‘‘ਕਾਰਜਕਾਰਨੀ ਨੇ ਮੈਨੂੰ ਅਤੇ ਜਗਦਲੇ ਨੂੰ ਅਸਤੀਫੇ ਵਾਪਸ ਲੈਣ ਲਈ ਕਿਹਾ ਹੈ। ਮੇਰਾ ਅੰਤਿਮ ਫੈਸਲਾ ਇਹ ਹੈ ਕਿ ਮੈਂ ਅੱਗੇ ਕੰਮ ਨਹੀਂ ਕਰਾਂਗਾ। ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਆਈ.ਐਸ. ਬਿੰਦਰਾ ਤੇ ਮੇਰੇ ਤੇ ਕੁਝ ਹੋਰ ਮੈਂਬਰਾਂ ਤੋਂ ਇਲਾਵਾ ਕਿਸੇ ਨੇ ਵੀ ਇਸ ’ਤੇ ਸੁਆਲ ਨਹੀਂ ਕੀਤਾ। ਅਸੀਂ ਇਸ ਵਿਵਸਥਾ ਦੇ ਤੌਰ ਤਰੀਕਿਆਂ ’ਤੇ ਸੁਆਲ ਉਠਾਏ।’’ ਸ੍ਰੀ ਬਿੰਦਰਾ ਨੇ ਕਾਰਜਕਾਰਨੀ ਦੇ ਫੈਸਲਿਆਂ ਦਾ ਖੁੱਲ੍ਹ ਕੇ ਵਿਰੋਧ ਕੀਤਾ। ਉਨ੍ਹਾਂ ਕਿਹਾ, ‘‘ਜੇਤਲੀ ਨੇ ਇਸ ਬੈਠਕ ਵਿਚ ਕਈ ਸੁਝਾਅ ਦਿੱਤੇ ਜਿਸ ਵਿਚ ਡਾਲਮੀਆ ਦੀ ਨਿਯੁਕਤੀ ਦਾ ਸੁਝਾਅ ਸ਼ਾਮਲ ਹੈ।’’ ਉਨ੍ਹਾਂ ਕਿਹਾ, ‘‘ਸ੍ਰੀਨਿਵਾਸਨ ਅਸਤੀਫਾ ਨਹੀਂ ਦੇ ਰਹੇ। ਉਹ ਇਕ ਮਹੀਨੇ ਲਈ ਲਾਂਭੇ ਹੋ ਰਹੇ ਹਨ। ਇਹ ਜਨਤਾ ਨਾਲ ਧੋਖਾ ਦੇਣ ਵਾਂਗ ਹੈ।’’
-ਪੀ.ਟੀ.ਆਈ


No comments: