jd1

NES

www.sabblok.blogspot.com

LPU

RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 11 June 2013

ਵਿਧਵਾ ਵੱਲੋਂ ਸਰਪੰਚ ਤੇ ਜ਼ਮੀਨ ਹੜਾਪਣ ਦੀ ਨੀਅਤ ਨਾਲ ਬੀਜਿਆ ਨਰਮਾ ਧੱਕੇ ਨਾਲ ਵਹੁਣ ਦਾ ਦੋਸ਼

www.sabblok.blogspot.com

Photo: ਵਿਧਵਾ ਵੱਲੋਂ ਸਰਪੰਚ ਤੇ ਜ਼ਮੀਨ ਹੜਾਪਣ ਦੀ ਨੀਅਤ ਨਾਲ ਬੀਜਿਆ ਨਰਮਾ ਧੱਕੇ ਨਾਲ ਵਹੁਣ ਦਾ ਦੋਸ਼

►ਸੱਤਾ ਦੇ ਨਸ਼ੇ ਵਿਚ ਚੂਰ ਉਕਤ ਆਗੂ ਸਾਨੂੰ ਜਾਨੋ ਮਰਵਾ ਸਕਦਾ ਹੈ - ਵਿਧਵਾ

ਮਹਿਲ ਕਲਾਂ,
ਪਿੰਡ ਛੀਨੀਵਾਲ ਕਲਾਂ ਵਿਖੇ ਸੱਤਾਧਾਰੀ ਪਾਰਟੀ ਦੇ ਆਗੂ ਵੱਲੋਂ ਇਕ ਵਿਧਵਾ ਦੀ ਜ਼ਮੀਨ ਹੜੱਪਣ ਦੀ ਨੀਅਤ ਨਾਲ ਬੀਜਿਆ ਨਰਮਾ ਧੱਕੇਸ਼ਾਹੀ ਕਰਕੇ ਵਹੁਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਜ ਇੱਥੇ ਪ੍ਰੈੱਸ ਕਲੱਬ ਦੇ ਦਫ਼ਤਰ ਵਿਖੇ ਪੱਤਰਕਾਰਾਂ ਅੱਗੇ ਆਪਣੀ ਹੱਡਬੀਤੀ ਬਿਆਨ ਕਰਦਿਆਂ ਸੰਦੀਪ ਕੌਰ ਵਿਧਵਾ ਪਤਨੀ ਮਲਕੀਤ ਸਿੰਘ ਵਾਸੀ ਛੀਨੀਵਾਲ ਕਲਾਂ ਨੇ ਤਸਦੀਕਸ਼ੁਦਾ ਹਲਫੀਆਂ ਬਿਆਨ ਰਾਹੀਂ ਭਰੇ ਮਨ ਨਾਲ ਦੱਸਿਆ ਕਿ 7 ਸਾਲ ਪਹਿਲਾਂ ਉਸ ਦੇ ਪਤੀ ਦੀ ਮੌਤ ਹੋਣ ਤੋਂ ਬਾਅਦ ਉਹ ਆਪਣੇ 7 ਸਾਲਾ ਪੁੱਤਰ ਦੇ ਸਹਾਰੇ ਦਿਨ ਕਟੀ ਕਰ ਰਹੀ ਹਾਂ ਮੇਰੇ ਪਤੀ ਦੀ ਪਿਤਾ ਪੁਰਖੀ ਜ਼ਮੀਨ ਜੋ ਕਿ ਪੰਜ ਏਕੜ ਸੀ ਪਰ ਮੇਰੀ ਨਣਦ ਕੁਲਦੀਪ ਕੌਰ ਨੇ ਆਪਣੇ ਹਿੱਸੇ ਦੀ ਜ਼ਮੀਨ ਨੂੰ ਮੌਜੂਦਾ ਸਰਪੰਚ ਅਤੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਪ੍ਰਿਤਪਾਲ ਸਿੰਘ ਨੂੰ ਵੇਚ ਦਿੱਤਾ ਸੀ। ਹੁਣ ਉਕਤ ਸਰਪੰਚ ਮੇਰੇ ਹਿੱਸੇ ਦੀ ਜ਼ਮੀਨ ਨੂੰ ਵੀ ਦੱਬਣਾ ਚਾਹੁੰਦਾ ਹੈ ਜਿਸ ਕਾਰਨ ਉਸਨੇ ਪਿਛਲੇ ਦਿਨੀਂ ਮੇਰੀ ਜ਼ਮੀਨ ਵਿਚ ਬੀਜਿਆ ਨਰਮਾ ਆਪਣੇ ਸਾਥੀਆਂ ਨੂੰ ਲੈ ਕੇ ਰਾਤ ਸਮੇਂ ਨਜ਼ਾਇਜ਼ ਤੌਰ ਤੇ ਵਾਹ ਦਿੱਤਾ ਹੈ। ਸੰਦੀਪ ਕੌਰ ਨੇ ਦੱਸਿਆ ਕਿ ਉਹ ਇਸ ਸਬੰਧੀ ਐਸ. ਐਚ. ਓ. ਮਹਿਲ ਕਲਾਂ, ਡੀ. ਐਸ. ਪੀ. ਮਹਿਲ ਕਲਾਂ ਤੋਂ ਇਲਾਵਾ ਐਸ. ਐਸ. ਬਰਨਾਲਾ ਨੂੰ ਸੁਚਿਤ ਕਰ ਚੁੱਕੇ ਹੈ ਪਰ ਉਕਤ ਸਰਪੰਚ ਦੇ ਸਿਆਸੀ ਦਬਾਅ ਸਕਦਾ ਅੱਜ ਤੱਕ ਮੈਨੂੰ ਇਨਸਾਫ਼ ਨਹੀਂ ਮਿਲਿਆ। ਸੰਦੀਪ ਕੌਰ ਨੇ ਖਦਸ਼ਾ ਜ਼ਾਹਰ ਕਰਦਿਆਂ ਕਿਹਾ ਕਿ ਸੱਤਾ ਦੇ ਨਸ਼ੇ ਵਿਚ ਚੂਰ ਉਕਤ ਆਗੂ ਆਪਣੀ ਸਿਆਸੀ ਤਾਕਤ ਦੀ ਨਜ਼ਾਇਜ਼ ਵਰਤੋਂ ਕਰਕੇ ਉਸਦੇ ਹਿੱਸੇ ਦੀ ਜ਼ਮੀਨ ਨੂੰ ਹੜੱਪਣ ਲਈ ਉਸਨੂੰ ਤੇ ਉਸਦੇ 7 ਸਾਲਾ ਪੁੱਤਰ ਨੂੰ ਜਾਨੋਂ ਵੀ ਮਰਵਾ ਸਕਦਾ ਹੈ। ਉਕਤ ਮਹਿਲਾ ਨੇ ਡੀ. ਜੀ. ਪੀ. ਪੰਜਾਬ ਸ੍ਰੀ ਸੁਮੇਧ ਸੈਣੀ ਨੂੰ ਭੇਜੇ ਇਕ ਪੱਤਰ ਰਾਹੀਂ ਉਕਤ ਸਿਆਸੀ ਆਗੂ ਖਿਲਾਫ਼ ਸਖਤ ਕਰਵਾਈ ਕਰਕੇ ਇਨਸਾਫ਼ ਦੀ ਮੰਗ ਕੀਤੀ ਹੈ। ਬੀਬੀ ਸੰਦੀਪ ਕੌਰ ਨੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਸਕੱਤਰ ਜਨਰਲ ਸ. ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਤੋਂ ਮੰਗ ਕੀਤੀ ਹੈ ਕਿ ਨਿੱਜੀ ਜਾਇਦਾਦ ਦੀ ਲਾਲਸਾ ਕਰਕੇ ਪਾਰਟੀ ਦੇ ਅਕਸ ਨੂੰ ਧੱਬਾ ਲਗਾ ਰਹੇ ਅਜਿਹੇ ਆਗੂ ਖਿਲਾਫ਼ ਤੁਰਤ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਸਰਪੰਚ ਪ੍ਰਿਤਪਾਲ ਸਿੰਘ ਨਾਲ ਸੰਪਰਕ ਕੀਤੇ ਜਾਣ ਤੇ ਉਨ੍ਹਾਂ ਦੋਸ਼ਾ ਨੂੰ ਨਕਾਰਦਿਆਂ ਕਿਹਾ ਕਿ ਮੈਂ ਤਾਂ ਸੰਦੀਪ ਕੌਰ ਦੀ ਨਣਦ ਕੁਲਦੀਪ ਕੌਰ ਪਾਸੋਂ ਜ਼ਮੀਨ ਖਰੀਦੀ ਹੈ ਜਿਸ ਤੇ ਮੇਰਾ ਕਬਜ਼ਾ ਹੈ ਅਤੇ ਮੇਰਾ ਉਕਤ ਔਰਤ ਨਾਲ ਕੋਈ ਰੌਲ਼ਾ ਨਹੀਂ। ਇਸ ਸਬੰਧੀ ਐਸ. ਐਚ. ਓ. ਮਹਿਲ ਕਲਾਂ ਬਲਜੀਤ ਸਿੰਘ ਢਿੱਲੋਂ ਨੇ ਕਿਸੇ ਕਿਸਮ ਦਾ ਸਿਆਸੀ ਦਬਾਅ ਹੋਣ ਤੋਂ ਸਪੱਸ਼ਟ ਰੂਪ 'ਚ ਇਨਕਾਰ ਕਰਦਿਆਂ ਕਿਹਾ ਕਿ ਇਹ ਮਾਮਲੇ ਤਫ਼ਤੀਸ਼ ਜਾਰੀ ਹੈ ਅਤੇ ਕਿਸੇ ਵੀ ਧਿਰ ਨਾਲ ਬੇਇਨਸਾਫ਼ੀ ਨਹੀਂ ਹੋਣ ਦਿੱਤੀ ਜਾਵੇਗੀ। 

No comments: